Punjab

ਕੀ ਕਾਂਗਰਸੀ ਐਮ ਪੀ ਬਿੱਟੂ ਹੁਣ ਭਾਜਪਾ ਦੇ ਬੇੜੇ ‘ਚ ਸਵਾਰ ਹੋਣ ਜਾ ਰਹੇ ਹਨ?

ਨਵੀਂ ਦਿੱਲੀ – ਕੀ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੱੰਘ ਬਿੱਟੂ ਹੁਣ ਭਾਜਪਾ ਦਾ ਪੱਲਾ ਫੜਨ ਜਾ ਰਹੇ ਹਨ? ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੱੰਘ ਬਿੱਟੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੇ ਸਿਆਸੀ ਹਲਕਿਆਂ ‘ਚ ਇਹ ਨਵੀਂ ਚਰਚਾ ਛੇੜ ਦਿੱਤੀ ਹੈ।

ਪਾਰਲੀਮੈਂਟ ਮੈਂਬਰ ਰਵਨੀਤ ਸਿੱੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੱਲ੍ਹ ਦਿੱਲੀ ਵਿੱਚ ਹੋਈ ਮੁਲਾਕਾਤ ਦੀਆਂ ਫੋਟੋਆਂ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦੋਵਾਂ ਵਿਚਾਲੇ ਮੁਲਾਕਾਤ ਦੇ ਗਰਮਜੋਸ਼ੀ ਕਾਰਨ ਕਈ ਅਟਕਲਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਪਰ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਕਾਂਗਰਸੀ ਦੇ ਦਿਨੋ-ਦਿਨ ਡੁੱਬਦੇ ਜਾ ਰਹੇ ਜਹਾਜ਼ ਦੇ ਵਿਚੋਂ ਛਾਲ ਮਾਰਕੇ ਭਾਜਪਾ ਦੇ ਬੇੜੇ ਦੇ ਵਿੱਚ ਸਵਾਰ ਹੋਚਣ ਦੀ ਤਿਆਰੀ ਕਰੀ ਬੈਠੇ ਹਨ ਅਤੇ ਇਹ ਭਵਿੱਖ ਦੇ ਵਿੱਚ ਕਿਸੇ ਵੀ ਵੇਲੇ ਹੋ ਸਕਦਾ ਹੈ। ਜਾਣਕਾਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਆਉਂਦੀ ਲੋਕ ਸਭਾ ਚੋਣਾਂ ਦੇ ਵਿੱਚ ਰਵਨੀਤ ਸਿੱੰਘ ਬਿੱਟੂ ਕਾਂਗਰਸ ਦੀ ਥਾਂ ਭਾਜਪਾ ਦੇ ਵਲੋਂ ਚੋਣ ਲੜਨਗੇ। ਵੈਸੇ ਇਹ ਸਭ ਅਟਕਲਾਂ ਹੀ ਹਨ ਪਰ ਆਉਂਦੇ ਦਿਨਾਂ ਦੇ ਵਿੱਚ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।

ਵਰਨਣਯੋਗ ਹੈ ਕਿ ਰਵਨੀਤ ਬਿੱਟੂ ਵੀ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਰਵਨੀਤ ਬਿੱਟੂ ਦਾ ਨਾਂ ਵੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਕਾਂਗਰਸ ਸੂਬਾ ਕਮੇਟੀ ਵੱਲੋਂ ਹਾਈਕਮਾਂਡ ਨੂੰ ਭੇਜੇ ਗਏ ਨਾਵਾਂ ਵਿੱਚ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਰਾਹੁਲ ਗਾਂਧੀ ਦੇ ਕਰੀਬੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਵਨੀਤ ਬਿੱਟੂ ਦੇ ਨਾਂ ਸ਼ਾਮਲ ਹਨ। ਉਂਜ ਨਵਜੋਤ ਸਿੱਧੂ ਵੀ ਪ੍ਰਧਾਨਗੀ ਦੀ ਕੁਰਸੀ ਲਈ ਅੜਿੱਕਾ ਡਾਹ ਰਹੇ ਹਨ। ਇਸ ਦੇ ਨਾਲ ਹੀ ਵਿਧਾਇਕ ਪ੍ਰਤਾਪ ਬਾਜਵਾ ਵੀ ਦਾਅਵਾ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਰਵਨੀਤ ਬਿੱਟੂ ਨੇ ਕਾਫੀ ਗੁੱਸਾ ਕੱਢਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਚੋਣਾਂ ਵਿੱਚ ਗੱਬਰ ਸਿੰਘ ਬਣਦੇ ਸਨ, ਜਿਹੜੇ ਕਹਿੰਦੇ ਸਨ ਕਿ ਮੈਂ ਅਜਿਹਾ ਕਰਾਂਗਾ ਤੇ ਇਹ ਕਰਾਂਗਾ, ਸਾਰਿਆਂ ਦੀ ਹਵਾ ਨਿਕਲ ਗਈ ਹੈ। ਉਨ੍ਹਾਂ ਦਾ ਨਿਸ਼ਾਨਾ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਸਾਡੇ ਸ਼ੇਰਾਂ ਨੂੰ ਗਧਿਆਂ ਨੇ ਮਾਰ ਦਿੱਤਾ। ਬਿੱਟੂ ਇੱਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਸਾਡੀ ਆਪਣੀ ਮੁੱਖ ਮਿਜ਼ਾਈਲ ਨੇ ਸਾਡਾ ਘਰ ਤਬਾਹ ਕਰ ਦਿੱਤਾ। ਉਨ੍ਹਾਂ ਦਾ ਨਿਸ਼ਾਨਾ ਨਵਜੋਤ ਸਿੱਧੂ ਵੱਲ ਹੈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor