ਦਿੱਲੀ – ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਕੰਪਲੈਕਸ ਨੇੜਲੇ ਇਲਾਕਿਆਂ ‘ਚ ਭਗਵਾ ਝੰਡੇ ਤੇ ਪੋਸਟਰ ਲਗਾਏ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਹੰਗਾਮਾਕਾਰੀਆਂ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਦਾ ਵਾਅਦਾ ਕੀਤਾ ਹੈ। ਹਿੰਦੂ ਸੈਨਾ ਨੇ ਜੇਐੱਨਯੂ ‘ਚ ਭਗਵਾ ਝੰਡੇ ਦਾ ਅਪਮਾਨ ਕਰਨ ‘ਤੇ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ। ਦਿੱਲੀ ਪੁਲਿਸ ਨੇ ਇਕ ਬਿਆਨ ‘ਚ ਕਿਹਾ, ‘ਅੱਜ ਸਵੇਰੇ ਪਤਾ ਚੱਲਿਆ ਹੈ ਕਿ ਜੇਐੱਨਯੂ ਨੇੜੇ ਸੜਕ ਤੇ ਆਸ-ਪਾਸ ਦੇ ਇਲਾਕਿਆਂ ‘ਚ ਕੁਝ ਝੰਡੇ ਤੇ ਬੈਨਰ ਲਗਾਏ ਗਏ ਹਨ। ਹਾਲ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਗਿਆ ਤੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।’
ਇਕ ਵੀਡੀਓ ‘ਚ ਹਿੰਦੂ ਸੈਨਾ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਯਾਦਵ ਨੇ ਕਿਹਾ ਕਿ ਜੇਐੱਨਯੂ ‘ਚ ‘ਭਗਵਾ’ ਦਾ ਅਪਮਾਨ ਹੋਣ ‘ਤੇ ਸੰਗਠਨ ਕਿਸੇ ਵੀ ਹੱਦ ਤਕ ਜਾ ਸਕਦਾ ਹੈ।