ਤਲਵੰਡੀ ਸਾਬੋ – ਪ੍ਰਦੂਸ਼ਣ ਫੈਲਾਉਣ ਕਾਰਨ ਕਈ ਪ੍ਰਕਾਰ ਦੇ ਜੁਰਮਾਨੇ ਲਵਾ ਚੁੱਕੀ JSW ਕੰਪਨੀ ਹੁਣ ਲੋਕਾਂ ਨੂੰ ਪ੍ਰਦੂਸ਼ਣ ਰੋਕਣ ਦੀ ਸਿਖਿਆ ਕਿਹੜੇ ਮੂੰਹ ਨਾਲ ਦੇ ਰਹੀ ਹੈ ? ਇਹਨਾ ਸਬਦਾ ਦਾ ਪ੍ਰਗਟਾਵਾ ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚੇ ) ਨੇ ਕੀਤਾ ਹੈ ਕਿਉਂਕਿ ਤਜਵੀਜਤ JSW ਸੀਮੇਂਟ ਫੈਕਟਰੀ ਦੀ 14 ਜੁਲਾਈ ਨੂੰ ਹੋਣ ਪਬਲਿਕ ਸੁਣਵਾਈ ਦੌਰਾਨ ਜਦੋਂ ਕੰਪਨੀ ਦੇ ਅਧਿਕਾਰੀਆ ਨੂੰ ਇੰਜੀਨੀਅਰ ਕਪਿਲ ਅਰੋੜਾ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਨੇ ਸੁਆਲ ਉਠਾਇਆ ਕਿ ਪ੍ਰਦੂਸ਼ਣ ਫੈਲਾਉਣ ਕਾਰਨ ਤੁਹਾਡੀ ਫੈਕਟਰੀ ਨੂੰ ਭਾਰੀ ਜੁਰਮਾਨੇ ਹੋਏ ਹਨ ਤਾਂ JSW ਦੇ ਅਧਿਕਾਰੀਆ ਨੇ ਜਵਾਬ ਚ ਕਿਹਾ ਕਿ “ਹਾਂ” ਸਾਨੂੰ ਪ੍ਰਦੂਸ਼ਣ ਕਰਨ ਕਰਕੇ ਜੁਰਮਾਨੇ ਹੋਏ ਹਨ।
ਪਰ ਹੁਣ JSW ਕੰਪਨੀ ਵਲੋਂ ਮਾਨਸਾ ਜਿਲੇ ਦੀਆਂ 25 ਕੋਆਪ੍ਰੇਟਿਵ ਸੋਸਾਇਟੀਆ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਮੁਹੱਈਆ ਕਰਵਾਈ ਹੈ, ਮਾਨਸਾ ਐਸ ਡੀ ਐਮ ਕਾਲਾ ਰਾਮ ਕਾਂਸਲ ਜੀ ਰਾਹੀਂ, ਜਿਸਨੂੰ ਸੰਘਰਸ਼ ਕਮੇਟੀ ਨੇ ਕਰੜੇ ਹੱਥੀ ਲਿਆ ਕਿ ਲੋਕ ਅਜਿਹੀਆ ਚਾਲਾਂ ਵਿੱਚ ਨਾ ਆਉਣ ਕਿਉਂਕਿ ਪਰਦੂਸਣ ਫੈਲਾਉਣ ਵਾਲੀ ਸੀਮੇਂਟ ਫੈਕਟਰੀ ਦੀ ਐਨ ਓ ਸੀ ਲੈਣ ਲਈ ਹੀ ਕਿਸਾਨਾ ਨਾਲ ਝੂਠਾ ਹੇਜ ਵਿਖਾ ਰਹੀ ਹੈ। ਮਾਨਸਾ ਪ੍ਰਸਾਸ਼ਨ ਨੂੰ ਕਮੇਟੀ ਵਲੋਂ ਸਲਾਹ ਹੈ ਕਿ ਜਦੋਂ 14 ਜੁਲਾਈ ਨੂੰ ਅਸੀਂ ਕੰਪਨੀ ਨੂੰ ਪਬਲਿਕ ਸੁਆਲ ‘ਚ ਹਰਾ ਦਿੱਤਾ ਤਾਂ ਪ੍ਰਸਾਸ਼ਨ ਵੀ ਕੋਝੀਆ ਚਾਲਾਂ ਤੋਂ ਬਾਜ ਆਵੇ। ਪ੍ਰਧਾਨ ਸੁਖਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਆਉਂਦੇ ਸਮੇਂ ਫੈਕਟਰੀ ਖਿਲਾਫ ਅਤੇ ਮਾਨਸਾ ਪ੍ਰਸਾਸ਼ਨ ਖਿਲਾਫ ਧਰਨਾ ਲਗਾਇਆ ਜਾਵੇਗਾ। ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਫੈਕਟਰੀ ਦੀ ਤਜਵੀਜ ਰਦ ਕਰੇ ਅਸੀਂ ਆਪੇ ਪ੍ਰਦੂਸ਼ਣ ਤੋਂ ਬਚ ਜਾਵਾਂਗੇ। ਪਰਾਲੀ ਦਾ ਪ੍ਰਬੰਧਨ ਪੰਜਾਬ ਸਰਕਾਰ ਖੁਦ ਕਰੇ ਨਾ ਕਿ ਕਾਰਪੋਰੇਟਸ ਤੋਂ, ਜਿਨਾ ਦਾ ਮਾਨਸਾ ਜਿਲੇ ਚ ਕੋਈ ਪਲਾਂਟ ਨਹੀਂ ਹੈ। ਇਸ ਤੋਂ ਸਥਾਨਕ ਲੋਕਾ ਨੇ ਕਿਹਾ ਅਸੀਂ ਪਹਿਲਾਂ ਹੀ ਥਰਮਲ ਪਲਾਂਟ ਬਣਾਵਾਲਾ ਦਾ ਪ੍ਰਦੂਸ਼ਣ ਝਲ ਰਹੇ ਹਾਂ ਜਿਸਦੀ ਪਟੀਸ਼ਨ ਗ੍ਰੀਨ ਟ੍ਰਿਬਿਊਨਲ ਚ ਪਾਈ ਜਾ ਰਹੀ ਹੈ। ਸੰਘਰਸ਼ ਕਮੇਟੀ ਦੇ ਬੁਲਾਰੇ ਮਨਪ੍ਰੀਤ ਸਿੰਘ ਨੇ ਦਸਿਆ ਕਿ ਸਥਾਨਕ ਵਿਧਾਇਕ ਰਾਹੀ ਕੰਪਨੀ ਦੀ ਤਜਵੀਜ ਰਦ ਕਰਵਾਉਣ ਬਾਬਤ 85 ਪਿੰਡਾ ਦੀਆਂ ਗ੍ਰਾਮ ਪੰਚਾਇਤਾਂ ਦੇ ਮਤੇ ਮੁਖ-ਮੰਤਰੀ ਪੰਜਾਬ ਨੂੰ ਫੈਕਟਰੀ ਰਦ ਕਰਵਾਉਣ ਲਈ ਭੇਜੇ ਗਏ ਹਨ। ਖੁਸਵੀਰ ਸਿੰਘ ਮੀਡੀਆ ਇੰਚਾਰਜ ਨੇ ਕਿਹਾ ਇਸ ਪ੍ਰਦੂਸ਼ਣ ਕਰਨ ਵਾਲੀ ਫੈਕਟਰੀ ਖਿਲਾਫ ਵਾਤਾਵਰਣ ਮੰਤਰਾਲੇ ਤੋਂ ਵੀ ਸਮਾਂ ਮੰਗਿਆ ਗਿਆ ਹੈ।