India

ਰਾਜਦ-ਜਦਯੂ ਦੋਸਤੀ ਕਾਰਣ ਵਲੋਂ ਨਿਖਿਲ ਮੰਡਲ ਵਲੋਂ ਅਸਤੀਫ਼ਾ

ਪਟਨਾ – ਰਾਜਦ-ਜਦਯੂ ਦੀ ਨਵੀਂ ਦੋਸਤੀ ਕਾਰਣ ਜਦਯੂ ਦੇ ਨਿਖਿਲ ਮੰਡਲ ਨੇ ਸੂਬਾਈ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੰਡਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਧੇਪੁਰਾ ਤੋਂ ਜਦਯੂ ਦੇ ਉਮੀਦਵਾਰ ਸਨ ਅਤੇ ਰਾਜਦ ਦੇ ਡਾ. ਚੰਦਰ ਸ਼ੇਖਰ ਤੋਂ ਹਾਰ ਗਏ ਸਨ। ਸਮਝਿਆ ਜਾਂਦਾ ਹੈ ਕਿ ਜਦਯੂ ਅਤੇ ਰਾਜਦ ਦੇ ਕਈ ਅਜਿਹੇ ਨੇਤਾ ਅਗਲੀਆਂ ਚੋਣਾਂ ਵਿਚ ਟਿਕਟ ਕੱਟਣ ਦੇ ਖਦਸ਼ੇ ਤੋਂ ਪਰੇਸ਼ਾਨ ਹਨ। ਉਨ੍ਹਾਂ ਨੂੰ ਡਰ ਹੈ ਕਿ ਦੋਵੇਂ ਦਲਾਂ ਦੀ ਦੋਸਤੀ ਉਨ੍ਹਾਂ ਨੂੰ ਬੇਟਿਕਟ ਕਰ ਦੇੇਵੇਗੀ। ਨਿਖਿਲ ਮੰਡਲ ਦਾ ਅਸਤੀਫਾ ਇਸ ਤਰ੍ਹਾਂ ਦੇ ਖਦਸ਼ਿਆਂ ਤੋਂ ਪਰੇਸ਼ਾਨ ਲੋਕਾਂ ਦੀ ਪਹਿਲੀ ਪ੍ਰਤੀਕਿਰਿਆ ਹੈ। ਨਿਖਿਲ 2015 ’ਚ ਮਧੇਪੁਰਾ ਤੋਂ ਜਦਯੂ ਉਮੀਦਵਾਰ ਸਨ। ਹਾਰਨ ਦੇ ਅਗਲੇ ਸਾਲ ਹੀ ਉਨ੍ਹਾਂ ਨੂੰ ਬੁਲਾਰਾ ਬਣਾ ਦਿੱਤਾ ਗਿਆ ਸੀ। ਪਿਛਲੇ ਛੇ ਸਾਲਾਂ ਤੋਂ ਉਹ ਜਦਯੂ ਦੇ ਬੁਲਾਰੇ ਹਨ। ਜਦਯੂ ’ਚ ਨਿਖਿਲ ਮੰਡਲ ਖਾਸ ਇਸ ਲਈ ਹਨ ਕਿਉਂਕਿ ਉਹ ਮੰਡਲ ਕਮਿਸ਼ਨ ਦੇ ਪ੍ਰਧਾਨ ਰਹੇ ਵੀਪੀ ਮੰਡਲ ਦੇ ਪੋਤਰੇ ਹਨ। ਉਨ੍ਹਾਂ ਦੀ ਸਿਫ਼ਾਰਸ਼ ਦੇ ਆਧਾਰ ’ਤੇ ਪੱਛੜੇ ਵਰਗਾਂ ਨੂੰ ਸਰਕਾਰੀ ਸੇਵਾਵਾਂ ਵਿਚ ਰਾਖਵਾਂਕਰਨ ਦਾ ਲਾਭ ਮਿਲਿਆ ਸੀ। ਨਿਖਿਲ ਦੇ ਸਹੁਰੇ ਨਰਿੰਦਰ ਨਾਰਾਇਣ ਯਾਦਵ ਜਦਯੂ ਦੇ ਵਿਧਾਇਕ ਹਨ ਅਤੇ ਰਾਜ ਸਰਕਾਰ ’ਚ ਮੰਤਰੀ ਰਹਿ ਚੁੱਕੇ ਹਨ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin