Australia & New Zealand

ਦੁਨੀਆਂ ਦਾ ਨੰਬਰ ਵੰਨ ਖਿਡਾਰੀ ਜੋਕੋਵਿਕ ਮੈਲਬੌਰਨ ਏਅਰਪੋਰਟ ‘ਤੇ ਗ੍ਰਿਫਤਾਰ: ਵੀਜ਼ਾ ਰੱਦ ਹੋਣ ‘ਤੇ ਹੋ ਰਿਹੈ ਡਿਪੋਰਟ

ਮੈਲਬੌਰਨ – ਆਸਟ੍ਰੇਲੀਅਨ ਓਪਨ ਮੁਕਾਬਲੇ ਦੇ ਵਿੱਚ ਭਾਗ ਲੈਣ ਦੇ ਲਈ ਸਰਬੀਆ ਤੋਂ ਆਏ ਦੁਨੀਆਂ ਦੇ ਪ੍ਰਸਿੱਧ ਟੈਨਿਸ ਸਟਾਰ ਨੋਵਾਕ ਜੋਕੋਵਿਕ ਨੂੰ ਦੇਰ ਰਾਤ ਦੁਬਈ ਤੋਂ ਜਹਾਜ਼ ਰਾਹੀਂ ਮੈਲਬੋਰਨ ਪਹੁੰਚਣ ਤੋਂ ਬਾਅਦ ਬਾਰਡਰ ਫੋਰਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੈਲਬੌਰਨ ਦੇ ਟੂਲਾਮੈਰੀਨ ਹਵਾਈ ਅੱਡੇ ‘ਤੇ ਵੀਜ਼ਾ ਰੱਦ ਹੋਣ ਤੋਂ ਬਾਅਦ ਟੈਨਿਸ ਸਟਾਰ ਨੋਵਾਕ ਜੋਕੋਵਿਕ ਦਾ ਆਸਟ੍ਰੇਲੀਅਨ ਓਪਨ ਟੂਰ ਘੁੰਮਣਘੇਰੀਆਂ ਵਿੱਚ ਫਸ ਗਿਆ ਹੈ।
ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ, “ਨੋਵਾਕ ਜੋਕੋਵਿਕ ਦਾ ਆਸਟ੍ਰੇਲੀਆ ਵਿੱਚ ਸਵਾਗਤ ਨਹੀਂ ਹੈ ਅਤੇ ਟੈਨਿਸ ਸਟਾਰ ਨੂੰ ਵੀਜ਼ਾ ਮੁੱਦੇ ਦੇ ਕਾਰਨ ਮੈਲਬੌਰਨ ਹਵਾਈ ਅੱਡੇ ‘ਤੇ ਦੇਸ਼ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣ ਲਈ ਡਾਕਟਰੀ ਛੋਟ ਸਾਬਤ ਕਰਨ ਵਿੱਚ ਜੋਕੋਵਿਕ ਦੇ ਅਸਮਰੱਥ ਹੋਣ ਤੋਂ ਬਾਅਦ ਉਸਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਮੌਰਿਸਨ ਨੇ ਕਿਹਾ ਕਿ ਵੀਜ਼ਾ ਨਾਲ ਦਾਖਲੇ ਲਈ ਕੋਵਿਡ-19 ਦੇ ਦੋਹਰੇ ਟੀਕਾਕਰਨ ਜਾਂ ਡਾਕਟਰੀ ਛੋਟ ਦੀ ਲੋੜ ਹੁੰਦੀ ਹੈ ਪਰ ਮੈਨੂੰ ਦੱਸਿਆ ਗਿਆ ਹੈ ਕਿ ਜੋਕੋਵਿਕ ਦੇ ਕੋਲ ਅਜਿਹੀ ਛੋਟ ਨਹੀਂ ਸੀ ਅਤੇ ਇਸ ਤਰ੍ਹਾਂ ਉਹ ਕਿਸੇ ਹੋਰ ਵਾਂਗ ਹੀ ਨਿਯਮਾਂ ਦੇ ਅਧੀਨ ਹੈ। ਆਸਟ੍ਰੇਲੀਆ ਵਿੱਚ ਲੋਕਾਂ ਦਾ ਸੁਆਗਤ ਹੈ, ਪਰ ਜੇ ਤੁਸੀਂ ਦੋ ਵਾਰ ਟੀਕਾਕਰਨ ਨਹੀਂ ਕੀਤਾ ਹੈ ਅਤੇ ਤੁਸੀਂ ਇੱਕ ਨਿਵਾਸੀ ਜਾਂ ਨਾਗਰਿਕ ਨਹੀਂ ਹੋ ਤਾਂ ਤੁਸੀਂ ਨਹੀਂ ਆ ਸਕਦੇ।”

ਇਸੇ ਦੌਰਾਨ ਨੋਵਾਕ ਜੋਕੋਵਿਕ ਦੀ ਆਸਟ੍ਰੇਲੀਆ ਵਿਚ ਦਾਖਲ ਹੋਣ ਦੀ ਕੋਸ਼ਿਸ਼ ਸਰਬੀਆ ਨਾਲ ਕੂਟਨੀਤਕ ਤਣਾਅ ਵਿਚ ਬਦਲ ਗਈ ਹੈ। ਸਰਬੀਅਨ ਰਾਸ਼ਟਰਪਤੀ ਅਲੈਕਜ਼ੈਂਡਰ ਵੂਸੀਚ ਨੇ ਜੋਕੋਵਿਕ ਲਈ ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ ਲੜਨ ਦੀ ਸਹੁੰ ਖਾਧੀ ਹੈ। ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸੀਕ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਉਸਨੇ ਜੋਕੋਵਿਕ ਨਾਲ ਗੱਲ ਕੀਤੀ ਹੈ ਅਤੇ ਖਿਡਾਰੀ ਦੀ ਮਦਦ ਲਈ ਸਰਬੀਆ ਨੂੰ ਉਪਲਬਧ ਸਾਰੇ ਕੂਟਨੀਤਕ ਤਰੀਕਿਆਂ ਨਾਲ ਉਸਦੀ ਮੱਦਦ ਕੀਤੀ ਜਾਵੇਗੀ। ਮੈਂ ਆਪਣੇ ਨੋਵਾਕ ਨੂੰ ਦੱਸਿਆ ਕਿ ਸਾਰਾ ਸਰਬੀਆ ਉਸਦੇ ਨਾਲ ਹੈ।”

ਵਰਨਣਯੋਗ ਹੈ ਕਿ ਸਰਬੀਆ ਦੇ ਰਹਿਣ ਵਾਲੇ ਵਿਸ਼ਵ ਦੇ ਨੰਬਰ ਵੰਨ ਟੈਨਿਸ ਖਿਡਾਰੀ ਦੇ ਵਲੋਂ ਕੋਵਿਡ-19 ਵੈਕਸੀਨ ਨਾ ਲਗਵਾਏ ਜਾਣ ਦੇ ਬਾਵਜੂਦ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ਵਿੱਚ ਸ਼ਾਮਿਲ ਹੋਣ ਦੇ ਲਈ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਮੈਨੇਜਮੈਂਟ ਦੇ ਵਲੋਂ ਹਰੀ ਝੰਡੀ ਦਿੱਤੀ ਗਈ ਸੀ ਜਿਸਦਾ ਆਸਟੇ੍ਰਲੀਅਨ ਲੋਕਾਂ ਦੇ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਸੀ। ਇਸ ਮੁੱਦੇ ਨੂੰ ਲੈ ਕੇ ਲੋਕਾਂ ਵਲੋਂ ਮੀਡੀਆ ਦੇ ਵਿੱਚ ਸਰਕਾਰ ਦੀ ਵੀ ਅਲੋਚਨਾ ਕੀਤੀ ਜਾ ਰਹੀ ਸੀ ਕਿ ਮਹਾਮਾਰੀ ਕਾਨੂੰਨ ਸਬੰਧੀ ਸਰਕਾਰ ਵਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ।

ਟੈਨਿਸ ਵਿਸ਼ਵ ਦੇ ਨੰਬਰ ਇੱਕ ਖਿਡਾਰੀ 34 ਸਾਲਾ ਨੋਵਾਕ ਜੋਕੋਵਿਕ ਆਪਣੀ ਟੀਮ ਦੇ ਨਾਲ ਬੀਤੀ ਰਾਤ ਮੈਲਬੌਰਨ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸਨੂੰ ਹਿਰਾਸਤ ‘ਚ ਲੈ ਲਿਆ ਜਦਕਿ ਉਸ ਦੇ ਕੋਚ ਅਤੇ ਸਹਿਯੋਗੀ ਟੀਮ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਜੋਕੋਵਿਕ ਵੀਜ਼ਾ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਫਲ ਰਿਹਾ ਅਤੇ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ। ਜੋਕੋਵਿਕ ਦਾ ਵੀਜ਼ਾ ਸਵੇਰੇ ਰੱਦ ਹੋਣ ਤੋਂ ਬਾਅਦ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾਣਾ ਤੈਅ ਹੈ।

ਇਸੇ ਦੌਰਾਨ ਜੋਕੋਵਿਕ ਦੇ ਪਿਤਾ ਸ਼੍ਰੀਜਾਨ ਨੇ ਸਰਬੀਅਨ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਹਥਿਆਰਬੰਦ ਪਹਿਰੇ ਹੇਠ ਟੂਲਾਮੈਰੀਨ ਹਵਾਈ ਅੱਡੇ ਦੇ ਇੱਕ ਕਮਰੇ ਵਿੱਚ ਇਕੱਲੇ ਰੱਖਿਆ ਗਿਆ ਹੈ। ਸ਼੍ਰੀਜਾਨ ਜੋਕੋਵਿਕ ਨੇ ਕਿਹਾ ਕਿ ਜੇਕਰ ਸਥਿਤੀ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਖਿਡਾਰੀ ਦੇ ਸਮਰਥਕ ਸੜਕਾਂ ‘ਤੇ ਉਰ ਆਉਣਗੇ। ਇਹ ਉਦਾਰਵਾਦੀ ਸੰਸਾਰ ਲਈ ਲੜਾਈ ਹੈ, ਇਹ ਕੇਵਲ ਨੋਵਾਕ ਲਈ ਲੜਾਈ ਨਹੀਂ ਹੈ, ਸਗੋਂ ਪੂਰੀ ਦੁਨੀਆ ਲਈ ਲੜਾਈ ਹੈ।

ਇਸੇ ਦੌਰਾਨ ਜੋਕੋਵਿਕ ਦੇ ਕੋਚ, ਗੋਰਾਨ ਇਵਾਨੀਸੇਵਿਕ ਨੇ ਆਪਣੀ ਅਤੇ ਸਰਬੀਆ ਦੀ ਸਹਾਇਤਾ ਟੀਮ ਦੇ ਹੋਰ ਮੈਂਬਰਾਂ ਦੀ ਕੈਪਸ਼ਨ ਦੇ ਨਾਲ “ਸਭ ਤੋਂ ਆਮ ਯਾਤਰਾ ਹੇਠਾਂ” ਕੈਪਸ਼ਨ ਦੇ ਨਾਲ ਇੰਸਟਾਗ੍ਰਾਮ ‘ਤੇ ਇੱਕ ਫੋਟੋ ਪੋਸਟ ਵੀ ਕੀਤੀ ਹੈ।

Related posts

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin