Punjab

NPS/UPS ਦੇ ਵਿਰੋਧ ਵਿੱਚ ਦੇਸ਼ ਭਰ ‘ਕਾਲਾ ਦਿਵਸ’ ਮਨਾਇਆ 

ਸਾਰੇ ਦੇਸ਼ ਦੇ NPS ਪੀੜ੍ਹਤ ਕਰਮਚਾਰੀਆਂ ਵੱਲੋਂ ਕਾਲੀਆਂ ਪੱਟੀਆਂ ਬੰਨ ਕੇ ਰੋਸ ਕੀਤਾ ਗਿਆ|

1 ਅਪ੍ਰੈਲ 2025 ਨੂੰ NMOPS ਵੱਲੋਂ ਸਾਰੇ ਦੇਸ਼ ਵਿੱਚ NPS/UPS ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ‘ਕਾਲਾ ਦਿਵਸ’ ਵਜੋਂ ਮਨਾਇਆ ਗਿਆ| ਜਿਸ ਤਹਿਤ ਸਾਰੇ ਦੇਸ਼ ਦੇ NPS ਪੀੜ੍ਹਤ ਕਰਮਚਾਰੀਆਂ ਵੱਲੋਂ ਕਾਲੀਆਂ ਪੱਟੀਆਂ ਬੰਨ ਕੇ ਰੋਸ ਕੀਤਾ ਗਿਆ| CPF ਕਰਮਚਾਰੀ ਯੂਨੀਅਨ, ਮਾਨਸਾ ਵਲੋ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ NPS/UPS ਦੇ ਵਿਰੋਧ ਵਿੱਚ NMOPS ਅਤੇ CPFEU ਪੰਜਾਬ ਵੱਲੋਂ ਦਿੱਤੇ ਗਏ ਐਕਸ਼ਨ ਤਹਿਤ ਪ੍ਰਧਾਨ ਮੰਤਰੀ, ਭਾਰਤ ਸਰਕਾਰ ਅਤੇ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਨਾਮ ਦਾ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਖਾਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲਟਕਾਉਣ ਦੀ ਵਜਾਏ ਜਲਦੀ ਤੋਂ ਜਲਦੀ ਲਾਗੂ ਕਰੇ। ਇਸ ਤੋਂ ਇਲਾਵਾ ਆਉਣ ਵਾਲ਼ੀ 1 ਮਈ 2025 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਉੱਤੇ ਦਿੱਲੀ ਦੇ ਜੰਤਰ ਮੰਤਰ ਵਿਖੇ NPS/UPS ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਦੇਸ਼ ਭਰ ਦੇ ਸਮੁੱਚੇ NPS ਅਧੀਨ ਆਉਂਦੇ ਮੁਲਾਜ਼ਮਾਂ ਵੱਲੋਂ NMOPS ਇੰਡੀਆ ਅਤੇ CPFEU ਪੰਜਾਬ ਦੇ ਝੰਡੇ ਹੇਠ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਕਮੇਟੀ ਦੇ ਮੁੱਖ ਅਹੁਦੇਦਾਰ ਸੁਖਵਿੰਦਰ ਜਵਾਹਰਕੇ , ਜਸਕਰਨ ਬਰ੍ਹੇ, ਪ੍ਰਦੀਪ ਕੁਮਾਰ , ਹਰਪ੍ਰੀਤ ਹੈਰੀ  ,ਮਾਨਤ ਅੱਕਾਵਾਲੀ , ਜਸਵਿੰਦਰ ਕੁਮਾਰ ,ਰੋਮੀ ਆਦਮਕੇ, ਹਰਦੀਪ ਸਿੰਘ, ਦਰਸ਼ਨ ਅਲੀਸ਼ੇਰ ਹਾਜ਼ਰ ਸਨ|

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin