Australia & New Zealand

ਨਿਊ ਸਾਊਥ ਵੇਲਜ਼ ‘ਚ ਅੱਜ 95,262 ਕੇਸ ਤੇ 22 ਮੌਤਾਂ !

ਮੈਲਬੌਰਨ – ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਦੇ ਵਲੋਂ ਅਗਲੇ ਹਫਤੇ ਤੋਂ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵੱਡੇ ਫੈਲਾਅ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਪਾਰਟੀਆਂ ਦੇ ਦੌਰਾਨ ਮੇਲ-ਜੋਲ ਇਸ ਢੰਗ ਦੇ ਨਾਲ ਕਰਨ ਕਿ ਵਾਇਰਸ ਦਾ ਫੈਲਾਅ ਜਿਆਦਾ ਨਾ ਹੋ ਸਕੇ।

ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 95,262 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 22 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 2,383 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 182 ਇੰਟੈਂਸਿਵ ਕੇਅਰ ਵਿੱਚ ਹਨ।

ਵਿਕਟੋਰੀਆ ਦੇ ਵਿੱਚ ਅੱਜ 37,169 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 25 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 952 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 111 ਇੰਟੈਂਸਿਵ ਕੇਅਰ ਵਿੱਚ ਹਨ ਅਤੇ 29 ਵੈਂਟੀਲੇਟਰ ’ਤੇ ਹਨ।

ਤਸਮਾਨੀਆ ਦੇ ਵਿੱਚ ਅੱਜ 1,100 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ। ਇਸ ਵੇਲੇ ਵਾਇਰਸ ਦੇ ਨਾਲ 23 ਲੋਕ ਹਸਪਤਾਲ ਵਿੱਚ ਭਰਤੀ ਹਨ।

ਕੁਈਨਜ਼ਲੈਂਡ ਦੇ ਵਿੱਚ ਅੱਜ 14,914 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 6 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 556 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 26 ਇੰਟੈਂਸਿਵ ਕੇਅਰ ਵਿੱਚ ਤੇ 10 ਵੈਂਟੀਲੇਟਰ ਉਪਰ ਹਨ।

ਨੌਰਦਰਨ ਟੈਰੇਟਰੀ ਦੇ ਵਿੱਚ ਅੱਜ 550 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ। ਇਸ ਵੇਲੇ ਵਾਇਰਸ ਦੇ ਨਾਲ 24 ਲੋਕ ਹਸਪਤਾਲ ਵਿੱਚ ਭਰਤੀ ਹਨ।

ਏ ਸੀ ਟੀ ਦੇ ਵਿੱਚ ਅੱਜ 1,020 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ। ਇਸ ਵੇਲੇ ਵਾਇਰਸ ਦੇ ਨਾਲ 24 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 3 ਇੰਟੈਂਸਿਵ ਕੇਅਰ ਵਿੱਚ ਤੇ 2 ਵੈਂਟੀਲੇਟਰ ਉਪਰ ਹਨ

ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਦਾ ਨਵਾਂ ਵਾਇਰਸ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਦੀ ਲਪੇਟ ਦੇ ਵਿੱਚ ਸਿਹਤ, ਟਰਾਂਪੋਰਟ ਕੋਰੀਅਰ ਵਰਕਰਾਂ ਸਮੇਤ ਹੋਰਨਾਂ ਜਰੂਰੀ ਸੇਵਾਵਾਂ ਦੇ ਵਿੱਚ ਕੰਮ ਕਰਦੇ ਵਰਕਰ ਵੀ ਆ ਗਏ ਹਨ ਅਤੇ ਉਹਨਾਂ ਵਲੋਂ ਆਪਣੇ ਆਪਨੂੰ ਕੁਆਰਨਟੀਨ ਕੀਤੇ ਜਾਣ ਦੇ ਨਾਲ ਇਹਨਾਂ ਉਦਯੋਗਾਂ ਦੇ ਵਲੋਂ ਦਿੱਤੀ ਜਾਂਦੀਆਂ ਸੇਵਾਵਾਂ ਉਪਰ ਬੁਰਾ ਪ੍ਰਭਾਵ ਪਿਆ ਹੈ। ਇਸ ਵੇਲੇ ਸਿਹਤ, ਟਰਾਂਸਪੋਰਟ, ਕੋਰੀਅਰ ਤੇ ਹੋਰ ਕਈ ਜਰੂਰੀ ਅਦਾਰੇ ਵਰਕਰਾਂ ਦੀ ਕਮੀ ਦੇ ਨਾਲ ਜੂਝ ਰਹੇ ਹਨ ਜਿਸ ਕਰਕੇ ਇਹਨਾ ਅਦਾਰਿਆਂ ਦੇ ਵਲੋਂ ਪ੍ਰਦਾਨ ਕੀਤੀ ਜਾਂਦੀਆਂ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ। ਅੱਜ ਨੈਸ਼ਨਲ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਦੇ ਵਿੱਚ ਇਸ ਗੰਭੀਰ ਚੁਨੌਤੀ ਦਾ ਹੱਲ ਲੱਭਣ ਦੇ ਲਈ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਜਰੂਰੀ ਸੇਵਾਵਾਂ ਦੇ ਵਿੱਚ ਕੰੰਮ ਕਰਨ ਵਾਲੇ ਵਰਕਰਾਂ ਨੂੰ ਕੁਆਰਨਟੀਨ ਦੇ ਵਿੱਚ ਢਿੱਲ ਐਲਾਨ ਕੀਤਾ ਹੈ। ੳਹਨਾਂ ਕਿਹਾ ਕਿ ਜੋ ਕਰਮਚਾਰੀ ਕੋਵਿ-19 ਪਾਜ਼ੇਟਿਵ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ ਉਹਨਾਂ ਨੂੰ ਕੁਆਰਨਟੀਨ ਹੋਣ ਤੋਂ ਬਚਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ। ਜੇ ਉਹਨਾਂ ਨੂੰ ਕੋਵਿਡ ਦੇ ਕੋਈ ਲੱਛਣ ਨਹੀਂ ਹਨ ਅਤੇ ਉਹਨਾਂ ਦੇ ਰੈਪਿਡ ਐਂਟੀਜੇਨ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਹੈ ਤਾਂ ਉਹਨਾਂ ਨੂੰ ਕੁਆਰਨਟੀਨ ਹੋਣ ਦੀ ਲੋੜ ਨਹੀਂ ਹੈ ਅਤੇ ਉਹ ਤੁਰੰਤ ਕੰਮ ‘ਤੇ ਜਾ ਸਕਦੇ ਹਨ ਪਰ ਇਸ ਲਈ ਵਰਕਰਾਂ ਨੂੰ ਆਪਣੇ ਆਫਿਸ ਨੂੰ ਸੂਚਿਤ ਕਰਨਾ ਜਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਸੋਲੇਸ਼ਨ ਨਿਯਮਾਂ ਦੇ ਵਿੱਚ ਢਿੱਲ ਦੇਣ ਦਾ ਇਹ ਫੈਸਲਾ ਹਸਪਤਾਲ ਤੇ ਹੋਰ ਜਰੂਰੀ ਉਦਯੋਗਾਂ ਦੇ ਵਿਚਕਾਰ ਸੰਤੁਲਨ ਕਾਇਮ ਰੱਖਣ ਦੇ ਲਈ ਲਿਆ ਗਿਆ ਹੈ ਤਾਂ ਜੋ ਸੇਵਾਵਾਂ ਪ੍ਰਭਾਵਤ ਨਾ ਹੋਣ।

ਪ੍ਰਧਾਨ ਮੰਤਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ 40 ਘੰਟੇ ਪ੍ਰਤੀ ਪੰਦਰਵਾੜੇ ਦੀ ਸੀਮਾ ਹੈ ਪਰ ਹੁਣ ਇਸ ਦੀ ਬਜਾਏ ਇਸਨੂੰ 80 ਘੰਟਿਆਂ ਤੱਕ ਵਧਾ ਦਿੱਤਾ ਜਾਵੇਗਾ।

Related posts

LNP Will Invest $15 Million To BRING NRLW TO Cairns

admin

Myanmar Earthquake: Plan International Australia Launches Urgent Response

admin

Sales of New Homes Unchanged in February

admin