ਕੈਨਬਰਾ – ਕੋਵਿਡ-19 ਵਾਲੇ ਆਸਟ੍ਰੇਲੀਅਨ ਜਿਹੜੇ ਬਿਮਾਰੀ ਦੀ ਛੁੱਟੀ ਤੋਂ ਬਿਨ੍ਹਾਂ ਹੀ ਇਕਾਂਤਵਾਸ ਹੋਣ ਲਈ ਮਜ਼ਬੂਰ ਹਨ ਇਕ ਵਾਰ ਫਿਰ 750 ਡਾਲਰ ਦੀ ਡਿਜ਼ਾਸਟਰ ਪੇਮੈਂਟ ਲਈ 20 ਜੁਲਾਈ ਤੋਂ ਦਾਅਵਾ ਕਰਨ ਦੇ ਯੋਗ ਹੋਣਗੇ। ਤੁਹਾਡੇ ਕੋਲ ਆਪਣਾ ਦਾਅਵਾ ਪੇਸ਼ ਕਰਨ ਲਈ ਸਵੈ-ਇਕਾਂਤਵਾਸ, ਕੁਆਰਨਟੀਨ ਜਾਂ ਦੇਖਭਾਲ ਦੇ 7 ਦਿਨ ਦੇ ਸਮੇਂ ਦੇ ਪਹਿਲੇ ਦਿਨ ਤੋਂ ਲੈ ਕੇ 14 ਦਿਨ ਦਾ ਸਮਾਂ ਹੈ। ਫੈਡਰਲ ਸਰਕਾਰ ਨੇ ਕੌਮੀ ਪੱਧਰ ’ਤੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਜਵਾਬ ਵਿਚ ‘ਮਹਾਂਮਾਰੀ ਛੁੱਟੀ ਆਫ਼ਤ ਭੁਗਤਾਨ’ ਨੂੰ ਸਤੰਬਰ ਤਕ ਵਧਾ ਦਿੱਤਾ ਹੈ।ਪਿਛਲੇ ਮਹੀਨੇ ਇਨ੍ਹਾਂ ਚਿਤਾਵਨੀਆਂ ਦੇ ਬਾਵਜੂਦ ਪਿਛਲੀ ਸਕੀਮ ਖਤਮ ਹੋ ਗਈ ਸੀ ਕਿ ਆਉਣ ਵਾਲੇ ਹਫ਼ਤਿਆਂ ਵਿਚ ਲੱਖਾਂ ਲੋਕ ਕੋਵਿਡ-19 ਦੇ ਸੰਪਰਕ ਵਿਚ ਆ ਜਾਣਗੇ। ਇਹ ਪੇਮੈਂਟ ਉਨ੍ਹਾਂ ਵਿਅਕਤੀਆਂ ਲਈ ਹੈ ਜਿਹੜੇ ਕੋਵਿਡ-19 ਤੋਂ ਪ੍ਰਭਾਵਤ ਹੋਣ ਜਾਂ ਨਜ਼ਦੀਕੀ ਸੰਪਰਕ ਵਿਚ ਆਉਣ ਕਾਰਨ ਆਈਸੋਲੇਟ ਹੋਣ ਕਰਕੇ ਕੰਮ ਨਹੀਂ ਕਰ ਸਕਦੇ।
ਇਸ ਕੋਵਿਡ-19 ਹਾਰਡਸ਼ਿਪ ਪੇਮੈਂਟ ਦੇ ਲਈ ਤੁਸੀਂ ਵੀ ਯੋਗ ਹੋ ਜੇਕਰ:
• ਤੁਸੀਂ ਉਸ ਬੱਚੇ ਦੀ ਦੇਖਭਾਲ ਕਰ ਰਹੇ ਹੋ ਜਿਸ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਹੈ ਜਾਂ ਉਹ ਅਜਿਹੇ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਹੈ ਜਿਹੜਾ ਕੋਵਿਡ-19 ਤੋਂ ਪੀੜਤ ਹੈ।
• ਤੁਸੀਂ ਉਸ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜਿਹੜਾ ਕੋਵਿਡ-19 ਤੋਂ ਪ੍ਰਭਾਵਤ ਹੈ।
• ਤੁਸੀਂ ਉਸ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜਿਹੜਾ ਅਪਾਹਜ ਹੈ ਜਾਂ ਗੰਭੀਰ ਡਾਕਟਰੀ ਸਥਿਤੀ ਵਾਲਾ ਵਿਅਕਤੀ ਹੈ ਜਿਸ ਨੂੰ ਸਵੈ-ਇਕਾਂਤਵਾਸ ਹੋਣ ਜਾਂ ਕੁਆਰਨਟੀਨ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਕੋਵਿਡ-19 ਵਾਲੇ ਵਿਅਕਤੀ ਦੇ ਸੰਪਰਕ ਵਿਚ ਹਨ।
ਤੁਸੀਂ ਕਿਵੇਂ ਕਲੇਮ ਕਰ ਸਕਦੇ ਹਾਂ?
• ਜੇਕਰ 7 ਦਿਨਾਂ ਦੇ ਸਮੇਂ ਵਿਚ ਤੁਸੀਂ ਕੰਮ ਦੇ 20 ਘੰਟੇ ਜਾਂ ਇਸ ਤੋਂ ਜ਼ਿਾਦਾ ਸਮਾਂ ਗੁਆਇਆ ਹੈ ਤਾਂ ਤੁਸੀਂ 750 ਡਾਲਰ ਦੀ ਪੂਰੀ ਪੇਮੈਂਟ ਲਈ ਯੋਗ ਹੋ।
• ਜੇਕਰ ਤੁਸੀਂ ਅਜਿਹੇ ਜੋੜੇ ਵਿਚ ਹੈ ਜਿਨ੍ਹਾਂ ਨੇ ਆਈਸੋਲੇਟ ਹੋਣ ਕਾਰਨ ਕੰਮ ਗੁਆਇਆ ਹੈ ਅਤੇ ਤੁਸੀਂ ਦੋਵੇਂ ਪੇਮੈਂਟ ਲਈ ਦਾਅਵਾ ਕਰ ਸਕਦੇ ਹੋ ਪਰ ਇਸ ਲਈ ਵੱਖਰੇ ਦਾਅਵੇ ਮੁਕੰਮਲ ਕਰਨ ਦੀ ਲੋੜ ਹੈ।
• ਮੈਂ ਕੋਵਿਡ-19 ਲੀਵ ਪੇਮੈਂਟ ਲਈ ਕਦੋਂ ਦਾਅਵਾ ਕਰ ਸਕਦਾ ਹਾਂ
ਵਰਨਣਯੋਗ ਹੈ ਕਿ ਮਹਾਂਮਾਰੀ ਲੀਵ ਡਿਜ਼ਾਸਟਰ ਪੇਮੈਂਟ ਸਕੀਮ 30 ਜੂਨ ਨੂੰ ਖਤਮ ਹੋ ਗਈ ਸੀ। ਹੁਣ ਸਾਰੀਆਂ ਪੇਮੈਂਟਾਂ ਇਕ ਜੁਲਾਈ ਤੋਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਮਤਲਬ ਜੇਕਰ ਤੁਸੀਂ ਉਸ ਸਮੇਂ ਦੌਰਾਨ ਜਦੋਂ ਸਕੀਮ ਚਲ ਨਹੀਂ ਰਹੀ ਸੀ, ਦੇ ਦੌਰਾਨ ਪੇਮੈਂਟਾਂ ਲਈ ਮਾਪਦੰਡ ਪੂਰੇ ਕਰਦੇ ਹੋ ਤਾਂ ਤੁਸੀਂ ਇਸ ਸਮੇਂ ਦੌਰਾਨ ਪੇਮੈਂਟਾਂ ਲਈ ਦਾਅਵਾ ਕਰਨ ਦੇ ਯੋਗ ਹੋ। ਸਕੀਮ 30 ਸਤੰਬਰ 2022 ਨੂੰ ਖਤਮ ਹੋ ਜਾਵੇਗੀ ਅਤੇ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਸਕੀਮ ਨੂੰ ਵਧਾਏਗੀ ਜਾਂ ਨਹੀਂ।