International

ਸਿੱਖ ਮਹਿਲਾ ਫੌਜੀ ਅਫਸਰ ਨੇ ਰਚਿਆ ਨਵਾਂ ਇਤਿਹਾਸ !

ਲੰਡਨ – ਬਿੑਟਸ਼ ਸਿੱਖ ਮਹਿਲਾ ਫੌਜੀ ਅਫਸਰ ਕੈਪਟਨ ਪ੍ਰੀਤ ਚਾਂਡੀ ਨੇ ਦੱਖਣੀ ਧਰੁਵ ਦੀ ਇਕੱਲੇ ਮੁਹਿੰਮ ਨੂੰ ਪੂਰਾ ਕਰਕੇ ਪਹਿਲੀ ਭਾਰਤਵੰਸ਼ੀ ਤੇ ‘ਗੈਰ ਗੋਰੀ ਔਰਤ’ ਬਣ ਕੇ ਇਤਿਹਾਸ ਰਚਿਆ ਹੈ| ਚਾਂਡੀ ਨੇ ਇਹ ਯਾਤਰਾ ਪਿਛਲੇ ਸਾਲ ਨਵੰਬਰ ‘ਚ ਸ਼ੁਰੂ ਕੀਤੀ ਸੀ, ਜਦੋਂ ਉਸ ਨੇ ਅੰਟਾਰਕਟਿਕਾ ਦੇ ਹਰਕਿਊਲਸ ਇਨਲੇਟ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ| ਬਰਤਾਨੀਆ ਵਾਸੀ 32 ਸਾਲਾ ਸਿੱਖ ਫ਼ੌਜੀ ਅਧਿਕਾਰੀ ‘ਪੋਲਰ ਪ੍ਰੀਤ’ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਉਸ ਨੇ ਅਗਲੇ ਕੁਝ ਹਫਤੇ ਅੰਟਾਰਕਟਿਕਾ ‘ਚ ਇਕੱਲੇ ਸਕੀਇੰਗ ‘ਚ ਬਿਤਾਏ ਅਤੇ 3 ਜਨਵਰੀ ਨੂੰ ਐਲਾਨ ਕੀਤਾ ਕਿ ਉਸ ਨੇ 40 ਦਿਨਾਂ ‘ਚ 700 ਮੀਲ (1126 ਕਿਲੋਮੀਟਰ) ਦਾ ਸਫਰ ਪੂਰਾ ਕਰ ਲਿਆ ਹੈ| ਚੰਡੀ ਨੇ ਆਪਣੀ ਇਸ ਇਤਹਾਸਕ ਉਪਲਬਧੀ ਦਾ ਐਲਾਨ ਆਪਣੇ ਬਲਾਗ ’ਤੇ ਕੀਤਾ। ਚਾਂਡੀ ਨੇ ਆਪਣੇ ਬਲਾਗ ‘ਤੇ ਕਿਹਾ, ‘ਹਾਲੇ ਬਹੁਤ ਸਾਰੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਹੀ ਹਾਂ। ਇਸ ਤੋਂ ਪਹਿਲਾਂ ਚਾਂਡੀ ਨੇ ਕਿਹਾ, ‘ਅੰਟਰਾਕਟਿਕਾ ਧਰਤੀ ‘ਤੇ ਸਭ ਤੋਂ ਠੰਢਾ, ਸਭ ਤੋਂ ਉੱਚਾ, ਸਭ ਤੋਂ ਖੁਸ਼ਕ ਦੀਪ ਹੈ| ਉਥੇ ਕੋਈ ਵੀ ਸਥਾਨਕ ਰੂਪ ਨਾਲ ਨਹੀਂ ਰਹਿੰਦਾ| ਜਦ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਮਹਾਂਦੀਪ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਇਸ ਗੱਲ ਨੇ ਹੀ ਮੈਨੂੰ ਉਥੇ ਜਾਣ ਲਈ ਪ੍ਰੇਰਿਤ ਕੀਤਾ|’ ਉਨ੍ਹਾ ਆਪਣੇ ਦੱਖਣੀ ਧਰੁਵ ਦੀ ਯਾਤਰਾ ਅਭਿਆਨ ਦੀ ਤਿਆਰੀ ‘ਚ ਢਾਈ ਸਾਲ ਬਿਤਾਏ, ਜਿਸ ‘ਚ ਫਰੈਂਚ ਅਲਪਸ ‘ਚ ਕੇ੍ਰਵਾਸ ਟ੍ਰੇਨਿੰਗ ਅਤੇ ਆਈਸਲੈਂਡ ‘ਚ ਟ੍ਰੇਨਿੰਗ ਸ਼ਾਮਲ ਹੈ| ਬਹੁਤ ਹੀ ਔਖੇ ਹਾਲਾਤ ’ਚ 1127 ਕਿਲੋਮੀਟਰ ਲੰਬੀ ਯਾਤਰਾ ਪੂਰੀ ਕਰਨ ’ਚ ਉਨ੍ਹਾਂ ਨੂੰ 40 ਦਿਨ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਜ਼ਰੂਰੀ ਸਮੱਗਰੀ ਨਾਲ ਲੱਦੇ ਪਲਕ (ਸਾਮਾਨ ਢੋਹਣ ਵਾਲਾ ਵਾਹਨ) ਨੂੰ ਖ਼ੁਦ ਖਿੱਚਣਾ ਪਿਆ। ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਬਰਫ਼ੀਲੀ ਹਵਾ ਚੁਣੌਤੀਆਂ ਨੂੰ ਹੋਰ ਔਖਾ ਬਣਾਉਂਦੀ ਰਹੀ। ਚੰਡੀ ਨੇ ਲਿਖਿਆ, ‘ਮੈਂ ਦੱਖਣੀ ਧਰੁਵ ’ਤੇ ਪਹੁੰਚ ਚੁੱਕੀ ਹਾਂ, ਜਿੱਥੇ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਮੈਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੀ। ਤਿੰਨ ਸਾਲ ਪਹਿਲਾਂ ਤੱਕ ਮੈਂ ਧਰੁਵ ਦੀ ਦੁਨੀਆ ਬਾਰੇ ਕੁੱਝ ਵੀ ਨਹੀਂ ਜਾਣਦੀ ਸੀ ਤੇ ਹੁਣ ਇੱਥੇ ਪਹੁੰਚਣਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਲੱਗ ਰਿਹਾ ਹੈ। ਇੱਥੇ ਪਹੁੰਚਣਾ ਕਾਫੀ ਮੁਸ਼ਕਲ ਸੀ। ਇਹ ਮੁਹਿੰਮ ਮੇਰੇ ਲਈ ਕਾਫੀ ਅਹਿਮ ਸੀ।’ ਉਨ੍ਹਾਂ ਆਪਣੀ ਯਾਤਰਾ ਲਈ ਲਾਈਵ ਟ੍ਰੈਕਿੰਗ ਮੈਪ ਅਪਲੋਡ ਕੀਤਾ ਸੀ ਤੇ ਬਰਫ਼ ਨਾਲ ਘਿਰੇ ਉਸ ਖੇਤਰ ਬਾਰੇ ਨਿਯਮਤ ਬਲਾਗ ਲਿਖਦੀ ਰਹੀ। ਚੰਡੀ ਦਾ ਇਸ ਯਾਤਰਾ ਦਾ ਆਖ਼ਰੀ ਬਲਾਗ ਸੀ, ‘40ਵਾਂ ਦਿਨ, ਪ੍ਰੀਤ ਨੇ ਅੰਟਾਰਕਟਿਕ ਦੀ ਯਾਤਰਾ ਪੂਰੀ ਕਰਦੇ ਹੋਏ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੀ ਪਹਿਲੀ ਸਿਆਫਾਮ ਔਰਤ ਬਣ ਗਈ ਹੈ। ਤੁਸੀਂ ਕੁਝ ਵੀ ਕਰਨ ’ਚ ਸਮਰਥ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਹੋ ਤੇ ਕਿੱਥੋਂ ਸ਼ੁਰੂਆਤ ਕੀਤੀ ਹੈ, ਹਰ ਕੋਈ ਕਿਸੇ ਨਾ ਕਿਸੇ ਪਲ਼ ਤੋਂ ਸ਼ੁਰੂਆਤ ਕਰਦਾ ਹੈ।’

ਚੰਡੀ ਬ੍ਰਿਟਿਸ਼ ਫ਼ੌਜ ’ਚ ਕਲੀਨਿਕਲ ਟ੍ਰੇਨਿੰਗ ਅਫਸਰ ਹੈ ਤੇ ਉੱਤਰ-ਪੱਛਮ ਇੰਗਲੈਂਡ ਦੇ ਮੈਡੀਕਲ ਰੈਜ਼ੀਮੈਂਟ ’ਚ ਤਾਇਨਾਤ ਹੈ। ਉਸਦਾ ਸ਼ੁਰੂਆਤੀ ਕੰਮ ਫ਼ੌਜ ਦੇ ਡਾਕਟਰਾਂ ਲਈ ਕੈਂਪ ਲਗਾ ਕੇ ਉਨ੍ਹਾਂ ਨੂੰ ਸਿਖਲਾਈ ਦੇਣਾ ਹੈ। ਫ਼ਿਲਹਾਲ ਉਹ ਲੰਡਨ ’ਚ ਰਹਿੰਦੇ ਹੋਏ ਕਵੀਨ ਮੈਰੀਜ ਯੂਨੀਵਰਸਿਟੀ ਸਪੋਰਟਸ ਐਂਡ ਐਕਸਰਸਾਈਜ ਮੈਡੀਸਨ ’ਚ ਗ੍ਰੈਜੂਏਸ਼ਨ (ਪਾਰਟ ਟਾਈਮ) ਕਰ ਰਹੀ ਹੈ। ਇਕ ਐਥਲੀਟ ਦੇ ਰੂਪ ’ਚ ਉਨ੍ਹਾਂ ਮੈਰਾਥਨ ਤੇ ਅਲਟ੍ਰਾ ਮੈਰਾਥਨ ’ਚ ਹਿੱਸਾ ਲਿਆ ਹੈ ਤੇ ਫ਼ੌਜੀ ਅਧਿਕਾਰੀ ਦੇ ਰੂਪ ’ਚ ਕਈ ਤਰ੍ਹਾਂ ਦੀ ਟ੍ਰੇਨਿੰਗ ਹਾਸਲ ਕੀਤੀ ਹੈ। ਉਹ ਨੇਪਾਲ ਤੇ ਕੀਨੀਆ ਦੇ ਨਾਲ-ਨਾਲ ਦੱਖਣੀ ਸੂਡਾਨ ’ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਫ਼ੌਜ ’ਚ ਵੀ ਤਾਇਨਾਤ ਰਹੀ ਹੈ। ਇਸੇ ਦੌਰਾਨ ਬਿੑਟਸ਼ ਫੌਜ ਦੇ ਚੀਫ ਆਫ ਜਨਰਲ ਸਟਾਫ ਨੇ ਚਾਂਡੀ ਨੂੰ ਦੱਖਣੀ ਧਰੁਵ ਤੱਕ 700 ਮੀਲ ਦੀ ਅਸਮਰਥ ਯਾਤਰਾ ਪੂਰੀ ਕਰਨ ‘ਤੇ ਵਧਾਈ ਦਿੱਤੀ ਅਤੇ ਨਾਲ ਹੀ ਉਸ ਨੂੰ ‘ਹੌਸਲਾ ਅਤੇ ਦਿੑੜ੍ਹਤਾ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ’ ਵਜੋਂ ਪ੍ਰਸੰਸਾ ਕੀਤੀ|

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin