
ਜਦ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਥਾਪਿਤ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਵਾਰਿਆਂ ਦੀ ਸੇਵਾ ਵੱਲ ਧਿਆਨ ਦਿੱਤਾ ਅਤੇ ਗੁਰਦੁਵਾਰਿਆਂ ਦੇ ਨਾਮ ਬਹੁਤ ਜਗੀਰਾਂ ਲਗਵਾ ਦਿੱਤੀਆਂ ਸਨ ਪਰ ਉਸ ਨੇ ਚੰਗੇ ਵਿਦਵਾਨ ਪੈਦਾ ਕਰਨ ਵੱਲ ਕੋਈ ਧਿਆਨ ਨਾ ਦਿੱਤਾ ਇਸ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਵਾਸਤੇ ਡੇਰਾਵਾਦ ਸਿੱਖ ਕੌਮ ਤੇ ਹਾਵੀ ਹੋਣਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਤੇ ਡੋਗਰੇ ਹਾਵੀ ਹੋ ਗਏ ਨਾਲ ਹੀ ਉਹ ਸਾਡੇ ਸਿੱਖ ਧਰਮ ਉਪਰ ਹਾਵੀ ਹੋਣੇ ਸ਼ੁਰੂ ਹੋ ਗਏ। ਉਹਨਾਂ ਗੁਰਦੁਵਾਰਿਆਂ ਵਿਚ ਪਹਾੜੀ ਹਿੰਦੂ ਡੋਗਰੇ ਬਿਠਾਲ ਦਿੱਤੇ ਜਿੰਨਾ ਨੂੰ ਮਹੰਤ (ਮਸੰਦਾ) ਦਾ ਨਾਮ ਦਿੱਤਾ ਗਿਆ ਫਿਰ ਇਹਨਾਂ ਤੋਂ ਗੁਰਦੁਵਾਰੇ ਆਜ਼ਾਦ ਕਰਵਾਉਣ ਲਈ ਗੁਰਦੁਵਾਰਾ ਅਜ਼ਾਦ ਲਹਿਰ ਚੱਲੀ। ਸਿੱਖਾ ਨੂੰ ਆਪਣੇ ਸਰੀਰਾਂ ਤੇ ਬੇਹੱਦ ਤਸ਼ੱਦਦ ਝੱਲਣਾ ਪਿਆ ਅਤੇ ਬਹੁਤ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ। ਇਤਨੀਆਂ ਕੁਰਬਾਨੀਆਂ ਝੱਲ ਕੇ 1920 ਵਿਚ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਨਾਲ ਹੀ ਸਿੱਖ ਕੋਮ ਵਿਚ ਚੰਗੇ ਵਿਦਵਾਨ ਪੈਦਾ ਹੋਣ ਲੱਗੇ। ਇਹਨਾਂ ਵਿਦਵਾਨਾਂ ਵਿਚ ਇਕ ਵਿਦਵਾਨ ਪ੍ਰੋ. ਸਾਹਿਬ ਸਿੰਘ ਹੋਏ ਹਨ ਜਿੰਨਾ ਨੇ ਗੁਰਬਾਣੀ ਦਾ ਟੀਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਆਕਰਨ ਦੇ ਅਧਾਰ ‘ਤੇ ਕੀਤਾ। ਇਹ ਟੀਕਾ ਉਸ ਟਾਈਮ ਤਿਆਰ ਕੀਤਾ ਜਦ ਗੁਰਬਾਣੀ ਦੇ ਅਰਥਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ ਸੀ।
