ArticlesAustralia & New Zealand

ਮੈਲਬੌਰਨ ਦੇ ਕਈ ਪੁਲਿਸ ਸਟੇਸ਼ਨਾਂ ਦੇ ਰਿਸੈਪਸ਼ਨ ਸਮੇਂ ਘਟਾਉਣ ਨਾਲ ਲੋਕ ਚਿੰਤਤ ?

ਵਿਕਟੋਰੀਆ ਪੁਲਿਸ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮੈਲਬੌਰਨ ਦੇ ਨੌਰਥ ਵਿੱਚ ਕਈ ਪੁਲਿਸ ਸਟੇਸ਼ਨਾਂ ਦੇ ਰਿਸੈਪਸ਼ਨ ਸਮੇਂ ਘਟਾਏ ਗਏ ਹਨ। ਇਸ ਹਫਤੇ ਵੀਕਐਂਡ ਤੋਂ ਮੇਰਨਡਾ, ਮਿੱਲ ਪਾਰਕ, ਵਿਟਲਸੀਅ ਅਤੇ ਐਪਿੰਗ ਪੁਲਿਸ ਸਟੇਸ਼ਨਾਂ ਵਿੱਚ ਰਿਸੈਪਸ਼ਨ ਕਾਊਂਟਰ ਦੇ ਘੰਟੇ ਘਟਾ ਦਿੱਤੇ ਜਾਣਗੇ। ਇਸ ਹਫ਼ਤੇ ਤੋਂ ਮੇਰਿੰਡਾ, ਮਿਲ ਪਾਰਕ, ਵਿੱਟਲਸੀਆ ਅਤੇ ਐਪਿੰਗ ਪੁਲਿਸ ਸਟੇਸ਼ਨਾਂ ਦੇ ਰਿਸੈਪਸ਼ਨ ਕਾਊਂਟਰ ਘੱਟ ਸਮੇਂ ਲਈ ਖੁੱਲ੍ਹਣਗੇ। ਮੇਰਨਡਾ ਵਿੱਚ ਹੁਣ ਰਿਸੈਪਸ਼ਨ ਹਫ਼ਤੇ ਵਿੱਚ ਪੰਜ ਦਿਨਾਂ ਦੀ ਬਜਾਏ ਸਿਰਫ਼ ਦੋ ਦਿਨ ਹੀ ਖੁੱਲ੍ਹੇਗਾ।

ਇਸ ਵਾਰੇ ਮੈਲਬੌਰਨ ਦੇ ਨੌਰਦਰਨ ਇਲਾਕਿਆਂ ਦੇ ਕਈ ਪੁਲਿਸ ਸਟੇਸ਼ਨਾਂ ਵਿੱਚ ਜਨਤਕ ਘੰਟੇ ਘਟਾਉਣ ਦੇ ਆਪਣੇ ਫੈਸਲੇ ਦਾ ਵਿਕਟੋਰੀਆ ਪੁਲਿਸ ਬਚਾਅ ਕਰ ਰਹੀ ਹੈ। ਵਿਕਟੋਰੀਆ ਪੁਲਿਸ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਸੜਕਾਂ ‘ਤੇ ਹੋਰ ਪੁਲਿਸ ਤੈਨਾਤ ਕੀਤੀ ਜਾ ਸਕੇਗੀ ਅਤੇ ਲੋਕਾਂ ਨੂੰ ਹੋਰ ਜ਼ਿਆਦਾ ਤੇਜ਼ ਪੁਲਿਸ ਸਹਾਇਤਾ ਮਿਲ ਸਕੇਗੀ।

ਪੁਲਿਸ ਸਟੇਸ਼ਨਾਂ ਵਿੱਚ ਰਿਸੈਪਸ਼ਨ ਕਾਊਂਟਰ ਦੇ ਘੰਟੇ ਘਟਾਏ ਜਾਣ ਕਾਰਣ ਲੋਕਾਂ ਵਿੱਚ ਪੈਦਾ ਹੋਈਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਵਿਕਟੋਰੀਆ ਪੁਲਿਸ ਦੇ ਸੀਨੀਅਰ ਕਾਂਸਟੇਬਲ ਪੋਲ ਹੋਗਨ ਨੇ ਦੱਸਿਆ ਹੈ ਕਿ, “ਬਹੁਤ ਸਾਰੇ ਲੋਕ ਇਸ ਫੈਸਲੇ ਨੂੰ ਗਲਤ ਸਮਝ ਰਹੇ ਹਨ। ਕੁੱਝ ਲੋਕ ਸਮਝਦੇ ਹਨ ਕਿ ਪੁਲਿਸ ਸਟੇਸ਼ਨ ਬੰਦ ਹੋ ਰਹੇ ਹਨ ਹੈ ਅਤੇ ਉਹ ਸੋਚਦੇ ਹਨ ਕਿ ਉਸ ਸੱਬੱਰਬ ਦੇ ਸਾਰੇ ਪੁਲਿਸ ਵਾਲੇ ਸਮਾਨ ਪੈਕ ਕਰਕੇ ਜਾ ਰਹੇ ਹਨ। ਪੁਲਿਸ ਸਟੇਸ਼ਨ ਬੰਦ ਨਹੀਂ ਹੋ ਰਹੇ ਅਤੇ ਨਾ ਹੀ ਪੁਲਿਸ ਇਲਾਕਾ ਛੱਡਕੇ ਜਾ ਰਹੀ ਹੈ। ਪੁਲਿਸ ਅਧਿਕਾਰੀ ਹਾਲੇ ਵੀ ਉੱਥੇ ਕੰਮ ਕਰਨਗੇ ਪਰ ਸਿਰਫ਼ ਕਾਊਂਂਟਰ ‘ਤੇ ਨਹੀਂ। ਲੋਕਾਂ ਦੀ ਸੇਵਾ ਹਿੱਤ 24/7 ਘੰਟੇ ਦੀ ਪੁਲਿਸ ਸੇਵਾ ਜਾਰੀ ਰਹੇਗੀ ਅਤੇ ਕਾਊਂਟਰ ਡਿਊਟੀ ਤੋਂ ਹਟੇ ਅਧਿਕਾਰੀ ਹੁਣ ਇਲਾਕਿਆਂ ਵਿੱਚ ਹੋਰ ਜਿਆਦਾ ਗਸ਼ਤ ਕਰਨਗੇ। ਬਹੁਤ ਸਾਰੇ ਲੋਕ ਇਹ ਨਹੀਂਂ ਸਮਝਦੇ ਕਿ ਇਸ ਨਾਲ ਭਾਈਚਾਰੇ ਨੂੰ ਕੀ ਲਾਭ ਹੋਣਗੇ। ਜੇ ਇੱਕ ਪੁਲਿਸ ਅਧਿਕਾਰੀ ਕਾਊਂਂਟਰ ਦੇ ਪਿੱਛੇ ਖੜ੍ਹਾ ਰਹਿਣ ਦੀ ਬਜਾਏ ਪੁਲਿਸ ਵੈਨ ਵਿੱਚ ਹੋਵੇ ਤਾਂ ਉਹ ਐਮਰਜੈਂਸੀ ਕਾਲਾਂ ਦਾ ਜਲਦੀ ਜਵਾਬ ਦੇ ਸਕਦਾ ਹੈ। ‘ਆਪਰੇਸ਼ਨ ਪਲਾਜ਼ਾ’ ਦੇ ਤਹਿਤ ਐਪਿੰਗ ਪਲਾਜ਼ਾ, ਯੂਨੀ ਹਿੱਲ ਬੰਡੂਰਾ ਅਤੇ ਵੈਸਟਫੀਲਡ ਪਲੈਂਟੀ ਵੈਲੀ ਵਿੱਚ ਗਸ਼ਤ ਵਧਾਈ ਗਈ ਹੈ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ। ਇਸ ਤੋਂ ਇਲਾਵਾ ਵਿਕਟੋਰੀਆ ਪੁਲਿਸ ਵਲੋਂ ਸਮਾਜ-ਵਿਰੋਧੀ ਵਿਵਹਾਰ ਨੂੰ ਰੋਕਣ, ਯਾਤਰੀ ਸੁਰੱਖਿਆ ਨੂੰ ਵਧਾਉਣ ਅਤੇ ਹੋਰ ਸੁਰੱਖਿਆ ਸੇਵਾਵਾਂ ਦੇ ਲਈ ਅਧਿਕਾਰੀਆਂ ਦੇ ਸਹਿਯੋਗ ਨਾਲ ਮੇਰਨਡਾ ਰੇਲਵੇ ਸਟੇਸ਼ਨ ‘ਤੇ ‘ਆਪਰੇਸ਼ਨ ਰੇਨੇਗੇਡ’ ਵੀ ਚਲਾਇਆ ਜਾ ਰਿਹਾ ਹੈ।”

ਹਮੇਸ਼ਾਂ ਚੇਤੇ ਰੱਖੋ:

  • ਸੋਸ਼ਲ ਮੀਡੀਆ ਰਾਹੀਂ ਅਪਰਾਧ ਦੀ ਰਿਪੋਰਟ ਨਾ ਕਰੋ।
  • ਗੈਰ-ਜ਼ਰੂਰੀ ਸਹਾਇਤਾ ਲਈ 131 444 ‘ਤੇ ਕਾਲ ਕਰੋ।
  • ਐਮਰਜੈਂਸੀ ਵਿੱਚ, ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ।
  • ਕ੍ਰਾਈਮ ਸਟੌਪਰਜ਼ ਨੂੰ 1800 333 000 ‘ਤੇ ਸੰਪਰਕ ਕਰੋ।

Related posts

Ultra-Thin Filters Could Boost Medicine and Dye Production

admin

ਆਸਟ੍ਰੇਲੀਆ, ਅਮਰੀਕਾ ਤੇ ਬ੍ਰਿਟੇਨ ਦੀ ਸੁਰੱਖਿਆ ਭਾਈਵਾਲੀ ਤੋਂ ਚੀਨ ਘਬਰਾਇਆ

admin

ਮਜ਼ਦੂਰ ਦਿਵਸ ਤੇ ਮਜ਼ਬੂਰ ਮਜ਼ਦੂਰ !

admin