ਕੈਨਬਰਾ – ਆਸਟ੍ਰੇਲੀਆ ਦਾ ਵਾਤਾਵਰਣ ਹੈਰਾਨ ਕਰਨ ਵਾਲੀ ਸਥਿਤੀ ਵਿਚ ਹੈ ਅਤੇ ਵਧ ਰਹੇ ਖ਼ਤਰਿਆਂ ਕਾਰਨ ਹੋਰ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਆਸਟ੍ਰੇਲੀਆ ਦੇ ਵਾਤਾਵਰਣ ਪ੍ਰਣਾਲੀਆਂ ਦਾ ਸਰਵੇਖਣ ਜਿਹੜਾ ਹਰੇਕ ਪੰਜ ਸਾਲਾਂ ਵਿਚ ਕਰਵਾਇਆ ਜਾਂਦਾ ਹੈ ਵਿਚ ਵਿਆਪਕ ਅਣਕਿਆਸੀਆਂ ਤਬਦੀਲੀਆਂ ਪਾਈਆਂ ਗਈਆਂ ਹਨ। ਇਨ੍ਹਾਂ ਨੂੰ ਵਾਤਾਵਰਣ ਵਿਚ ਤਬਦੀਲੀ, ਰਹਿਣ ਵਾਲੇ ਸਥਾਨਾਂ ਦਾ ਨੁਕਸਾਨ, ਹਮਲਾਵਰ ਪ੍ਰਜਾਤੀਆਂ, ਪ੍ਰਦੂਸ਼ਣ ਤੇ ਮਾਈਨਿੰਗ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇਨ੍ਹਾਂ ਖ਼ਤਰਿਆਂ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜਿਸ ਦਾ ਮਤਲਬ ਉਹ ਹੋਰ ਸਮੱਸਿਆਵਾਂ ਪੈਦਾ ਕਰਨ ਦੇ ਰਾਹ ’ਤੇ ਤੁਰੇ ਹੋਏ ਹਨ।
ਵਾਤਾਵਰਣ ਮੰਤਰੀ ਤਾਨਿਆ ਪਿਲਬਰਸੇਕ ਨੇ ਕਿਹਾ ਕਿ ਦਸਤਾਵੇਜ਼ ਹੈਰਾਨੀਜਨਕ ਤੇ ਕਈ ਵਾਰ ਨਿਰਾਸ਼ ਕਰਨ ਵਾਲੀ ਕਹਾਣੀ ਪੇਸ਼ ਕਰਦਾ ਹੈ ਅਤੇ ਉਨ੍ਹਾਂ ਨਵੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਲਾਗੂ ਕਰਨ ਦਾ ਪ੍ਰਣ ਕੀਤਾ ਹੈ। ਸਰਕਾਰ ਵਲੋਂ ਤਿਆਰ ਵਾਤਾਵਰਣ ਦੀ ਸਥਿਤੀ ਬਾਰੇ 2000 ਪੰਨਿਆਂ ਦੀ ਰਿੋਪਰਟ ਵਿਚ ਪਾਇਆ ਗਿਆ ਜਾਂ ਦੁਹਰਾਇਆ ਗਿਆ ਕਿ 19 ਈਕੋਸਿਸਟਮ ਢਹਿ ਢੇਰੀ ਹੋਣ ਦੇ ਕੰਢੇ ’ਤੇ ਪਹੁੰਚੇ ਹੋਏ ਹਨ। ਹੁਣ ਆਸਟ੍ਰੇਲੀਆ ਵਿਚ ਦੇਸੀ ਪੌਦਿਆਂ ਨਾਲੋਂ ਗੈਰ ਮੂਲ ਪੌਦਿਆਂ ਦੀਆਂ ਕਿਸਮਾਂ ਜ਼ਿਆਦਾ ਹਨ। ਆਸਟ੍ਰੇਲੀਆ ਨੇ ਕਿਸੇ ਹੋਰ ਮਹਾਂਦੀਪ ਨਾਲੋਂ ਜ਼ਿਆਦਾ ਪ੍ਰਜਾਤੀਆਂ ਨੂੰ ਅਲੋਪ ਹੁਣ ਲਈ ਗੁਆ ਦਿੱਤਾ ਹੈ। ਵਾਤਾਵਰਣ ਦੇ ਸਾਰੇ ਬਾਰ ਵਨ ਸ਼੍ਰੇਣੀ ਦੀ ਜਾਂਚ ਕੀਤੀ ਗਈ ਜਿਸ ਦੀ ਹਾਲਤ 2016 ਪਿਛੋਂ ਖਰਾਬ ਹੋਈ ਹੈ ਅਤੇ ਅੱਧੇ ਤੋਂ ਵੱਧ ਹੁਣ ਮਾੜੀ ਹਾਲਤ ਵਿਚ ਹਨ। ਮਿਸ ਪਿਲਬਰਸੇਕ ਨੇ ਕਿਹਾ ਕਿ ਅਸੀਂ ਜਿਹੜੇ ਰਾਹ ’ਤੇ ਤੁਰੇ ਹੋਏ ਹਾਂ ਅਤੇ ਚਲਦੇ ਗਏ ਤਾਂ ਅਸੀਂ ਕੀਮਤੀ ਥਾਵਾਂ, ਲੈਂਡਸਕੇਪਸ, ਜਾਨਵਰ ਅਤੇ ਪੌਦੇ ਜਿਨ੍ਹਾਂ ਬਾਰੇ ਅਸੀਂ ਘਰ ਬਾਰੇ ਸੋਚਣ ਸਮੇਂ ਸੋਚਦੇ ਹਾਂ ਉਹ ਸ਼ਾਇਦ ਸਾਡੇ ਬੱਚਿਆਂ ਤੇ ਪੋਤੇ-ਪੋਤੀਆਂ ਲਈ ਨਹੀਂ ਹੋਣਗੇ।