Punjab

ਆਪਣੇ ਮਾਪਿਆਂ ਤੇ ਪ੍ਰਸੰਸਕਾਂ ਨੂੰ ਹਮੇਸ਼ਾਂ ਲਈ ਗਮਗੀਨ ਕਰ ਗਿਆ ਜ਼ਮੀਨ ਨਾਲ ਜੁੜਿਆ ਸਿੱਧੂ ਮੂਸੇ ਵਾਲਾ !

ਮਾਨਸਾ – ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਮੌਕੇ ਅੱਜ ਮਾਨਸਾ ਦੇ ਪਿੰਡ ਮੂਸਾ ਵਿਖੇ ਲੱਖਾਂ ਲੋਕਾਂ ਦਾ ਹੜ੍ਹ ਆ ਗਿਆ। ਮੂਸੇਵਾਲਾ ਦੇ ਅੰਤਿਮ ਸੰਸਕਾਰ ਮੌਕੇ ਲੱਖਾਂ ਲੋਕਾਂ ਦੀਆਂ ਅੱਖਾ ਨਮ ਹੋਈਆਂ ਤੇ ਹਰ ਇੱਕ ਨੇ ਰੱਜ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਨਾਰੇਬਾਜੀ ਕੀਤੀ ਅਤੇ ਮੂਸੇਵਾਲਾ ਦੇ ਕਾਤਿਲਾਂ ਨੂੰ ਰੱਜ ਕੇ ਕੋਸਿਆ। ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਚ ਲੱਖਾਂ ਦੀ ਗਿਣਤੀ ਚ ਦੂਰੋਂ ਦੂਰੋਂ ਪਹੁੰਚੇ ਪ੍ਰਸ਼ੰਸ਼ਕਾਂ ਨੇ ਪੰਜਾਬ ਪੁਲਿਸ ਤੇ ਦੋਸ਼ ਲਗਾਏ ਕਿ ਜੇਕਰ ਪੁਲਿਸ ਨੇ ਪਹਿਲਾਂ ਇਸ ਪੰਜਾਬ ਦੇ ਹੀਰੇ ਦੀ ਸੁਰੱਖਿਆ ਚ ਕੋਤਾਹੀ ਨਾ ਕੀਤੀ ਹੁੰਦੀ ਤਾਂ ਇਹ ਪੰਜਾਬ ਦਾ ਹੀਰਾ ਸਾਡੇ ਵਿੱਚਕਾਰ ਹੁੰਦਾ।

ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਅਪਨੇ ਬੇਟੇ ਸ਼ੁਭਦੀਪ ਸਿੰਘ ਸਿੱਧੂ ਦੇ ਪੱਗੜੀ ਸਜਾ ਕੇ ਉਸਨੂੰ ਅੰਤਿਮ ਸੰਸਕਾਰ ਲਈ ਤਿਆਰ ਕੀਤਾ ਤੇ ਪੁੱਤਰ ਦੀ ਚਿਖਾ ਨੂੰ ਅਗਨੀ ਦਿੱਤੀ। ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਟਰੈਕਟਰ ਤੇ ਬੈਠੀ ਅਪਨੇ ਪੁੱਤਰ ਦੀ ਅੰਤਿਮ ਦਰਸ਼ਨ ਕੀਤੇ ਅਤੇ ਧਾਂਹਾਂ ਮਾਰ ਕੇ ਰੋਏ ਤੇ ਸਿੱਧੂ ਮੂਸੇਵਾਲੇ ਦੇ ਕਾਤਿਲਾਂ ਨੂੰ ਜਮ ਕੇ ਕੋਸਿਆ।

ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਮੌਕੇ ਲੱਖਾਂ ਦੀ ਗਿਣਤੀ ਚ ਦੂਰੋਂ ਦੂਰੋਂ ਪਹੁੰਚੇ ਪ੍ਰਸ਼ੰਸ਼ਕਾਂ ਨੂੰ ਅਪਨੇ ਚਹੇਤੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਗਮ ਚ ਨਾ ਭੁੱਖ ਨਾ ਨੀਂਦ ਨਾ ਗਰਮੀ ਲੱਗੀ, ਜਦੋਂ ਕਿ ਕਈ ਅਜਿਹੇ ਵੀ ਪ੍ਰਸ਼ੰਸ਼ਕ ਸਨ, ਜੋਕਿ ਮਈ ਮਹੀਨੇ ਦੀ ਭਾਰੀ ਗਰਮੀ  ਦੌਰਾਨ ਵੀ ਸਿਖਰ ਦੁਪਿਹਰੇ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਮੌਕੇ ਉਸਦੇ ਖੇਤ ਚ ਲੱਗੇ ਦਰੱਖਤਾਂ ਤੇ ਚੜ੍ਹ ਕੇ ਦੇਖਦੇ ਰਹੇ।

ਸਿੱਧੂ ਮੂਸੇਵਾਲੇ ਅੰਤਿਮ ਯਾਤਰਾ ਦੌਰਾਨ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਲਈ ਉੱਮੜੇ ਪਿਆਰ ਅਤੇ ਭੀੜ ਨੂੰ ਹੱਥ ਜੋੜੇ, ਪਿਤਾ ਨੇ ਪੱਗ ਲਾਹ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨ੍ਹਾਂ ਵੱਡਾ ਪਿਆਰ ਦੇਣ ਲਈ ਲੋਕਾਂ ਦਾ ਧੰਨਵਾਦ ਕਰਦੇ ਹਨ। ਇਸ ਦੌਰਾਨ ਪੈਰ ਰੱਖਣ ਲਈ ਵੀ ਕਿਤੇ ਜਗ੍ਹਾ ਨਜਰ ਨਹੀਂ ਆਈ। ਲੋਕਾਂ ਦਾ ਸੈਲਾਬ ਇਸ ਕਦਰ ਉੱਮੜਿਆ ਕੇ ਲੋਕ ਮਕਾਨਾਂ ਦੀਆਂ ਛੱਤਾਂ, ਕੰਧਾਂ, ਟਰੈਕਟਰ, ਟਰਾਲੀਆਂ, ਟਰੱਕਾਂ, ਜੀਪਾਂ, ਕਾਰਾਂ ਦੀਆਂ ਛੱਤਾਂ ਤੇ ਸਵਾਰ ਹੋ ਕੇ ਆਪਣੇ ਪਸੰਦੀਦਾ ਕਲਾਕਾਰ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਲੋਕਾਂ ਨੇ ਵੱਡੀ ਗਿਣਤੀ ਵਿੱਚ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੀਆਂ ਫੋਟੋਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਕਈ ਥਾਵਾਂ ਤੇ ਉਸ ਦੇ ਗੀਤੀ ਵੀ ਵੱਜਦੇ ਨਜ਼ਰ ਆਏ।

ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਦੀ ਬਜਾਏ ਉਸ ਦੇ ਖੇਤ ਵਿਖੇ ਕੀਤਾ ਗਿਆ। ਪਰਿਵਾਰ ਅਤੇ ਪ੍ਰਸ਼ੰਸ਼ਕਾਂ ਦੀ ਮੰਗ ਤੇ ਸਿੱਧੂ ਮੂਸੇਵਾਲਾ ਨੂੰ ਖੇਤਾਂ ਨਾਲ ਬਹੁਤ ਪਿਆਰ ਸੀ। ਜਿਸ ਕਰਕੇ ਉਸ ਦਾ ਅੰਤਿਮ ਸੰਸਕਾਰ ਉਸ ਦੇ ਖੇਤ ਵਿਖੇ ਹੀ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੇ ਪ੍ਰਸ਼ੰਸ਼ਕ ਹੰਝੂ ਲੈ ਕੇ ਉੱਥੋਂ ਵਿਦਾ ਹੋਏ ਅਤੇ ਉਨ੍ਹਾਂ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਗਾਏ।

ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ, ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਫਿਲਮ ਅਦਕਾਰ ਗਿੱਪੀ ਗਰੇਵਾਲ, ਕੋਰਵਾਲਾ ਮਾਨ, ਆਰ.ਨੇਤ, ਐਮੀ ਵਿਰਕ, ਗਿੱਲ ਰੋਂਤਾ, ਅਫਸਾਨਾ ਖਾਨ, ਪੰਜਾਬ ਕਾਂਗਰਸ ਦੀ ਸਕੱਤਰ ਰਣਜੀਤ ਕੌਰ ਭੱਟੀ, ਪ੍ਰਧਾਨ ਗੁਰਪ੍ਰੀਤ ਸਿੰਘ ਮੋਨੀ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਪ੍ਰਧਾਨ ਮਨਦੀਪ ਗੋਰਾ, ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਡਾਲੀ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਨੰਬਰਦਾਰ ਹਰਮੇਲ ਸਿੰਘ ਖੋਖਰ, ਹਰਪ੍ਰੀਤ ਸਿੰਘ ਬਹਿਣੀਵਾਲ, ਸਰਪੰਚ ਹਰਚਰਨ ਸਿੰਘ ਖੋਖਰ, ਬਾਦਲ ਸਿੰਘ ਬਾਹਮਣਵਾਲਾ, ਬੱਬਲਜੀਤ ਸਿੰਘ ਖਿਆਲਾ, ਗੁਰਦੀਪ ਸਿੰਘ ਲਖਮੀਰਵਾਲਾ, ਅੱਪੀ ਝੱਬਰ, ਰਣਜੀਤ ਸਿੰਘ ਦੋਦੜਾ ਅਤੇ ਪੰਜਾਬ ਭਰ ਵਿੱਚੋਂ ਰਾਜਨੀਤੀਵਾਨ ਮੌਜੂਦ ਸਨ।

Related posts

ਜੰਮੂ-ਕਸ਼ਮੀਰ ਵਿੱਚ ਚਾਰ ਰਾਜ ਸਭਾ ਸੀਟਾਂ ਅਤੇ ਪੰਜਾਬ ਵਿੱਚ ਇੱਕ ਲਈ ਉਪ-ਚੋਣਾਂ ਦਾ ਐਲਾਨ !

admin

ਸੰਦੀਪ ਸਿੰਘ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ‘ਤੇ ਦਬਾਅ ਦੀ ਨੀਤੀ ਨਿੰਦਣਯੋਗ : ਜਥੇਦਾਰ ਗੜਗੱਜ

admin

‘ਭਾਰਤ ’ਚ ਜੈਵਿਕ ਪਸ਼ੂ ਪਾਲਣ- ਮੌਕੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਆਯੋਜਿਤ !

admin