India

ਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਨੂੰ ਉਮਰ ਕੈਦ

ਲਖਨਊ – ਸਮੂਹਿਕ ਜਬਰ ਜਨਜਨਾਹ ਮਾਮਲੇ ’ਚ ਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐੱਮਪੀ-ਐੱਮਐੱਲਏ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਦੇਰ ਸ਼ਾਮ ਇਹ ਸਜ਼ਾ ਸੁਣਾਈ। ਗਾਇਤਰੀ ਦੇ ਦੋ ਹੋਰ ਸਾਥੀਆਂ ਆਸ਼ੀਸ਼ ਸ਼ੁਕਲਾ ਤੇ ਅਸ਼ੋਕ ਤਿਵਾੜੀ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨਾਂ ਨੂੰ ਦੋ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵਿਸ਼ੇਸ਼ ਜੱਜ ਪਵਨ ਕੁਮਾਰ ਰਾਏ ਨੇ 10 ਨਵੰਬਰ ਨੂੰ ਫ਼ੈਸਲਾ ਸੁਣਾਇਆ ਸੀ, ਜਿਸ ’ਚ ਤਿੰਨੇ ਦੋਸ਼ੀ ਕਰਾਰ ਦਿੱਤੇ ਗਏ ਸਨ। ਇਸ ਮਾਮਲੇ ’ਚ ਚਾਰ ਹੋਰ ਮੁਲਜ਼ਮ ਗਾਇਤਰੀ ਦੇ ਗੰਨਮੈਨ ਰਹੇ ਚੰਦਰਪਾਲ, ਪੀਆਰਓ ਰੂਪੇਸ਼ਵਰ ਉਰਫ਼ ਰੂਪੇਸ਼ ਤੇ ਇਕ ਸੀਨੀਅਰ ਪੀਸੀਐੱਸ ਅਧਿਕਾਰੀ ਦੇ ਬੇਟੇ ਵਿਕਾਸ ਸ਼ਰਮਾ ਤੇ ਅਮਰੇਂਦਰ ਸਿੰਘ ਉਰਫ਼ ਪਿੰਟੂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਤਿੰਨੇ ਦੋਸ਼ੀ ਅਦਾਲਤ ’ਚ ਮੌਜ਼ੂਦ ਰਹੇ।

ਸੁਪਰੀਮ ਕੋਰਟ ਦੇ ਆਦੇਸ਼ ’ਤੇ ਗਾਇਤਰੀ ਪ੍ਰਸਾਦ ਪਰਜਾਪਤੀ ਤੇ ਹੋਰ ਛੇ ਮੁਲਜ਼ਮਾਂ ਖ਼ਿਲਫਾ 18 ਫਰਵਰੀ 2017 ਨੂੰ ਥਾਣਾ ਗੌਤਮਪੱਲੀ ’ਚ ਸਮੂਹਿਕ ਜਬਰ ਜਨਾਹ, ਜਾਨ ਮਾਲ ਦੀ ਧਮਕੀ ਤੇ ਪਾਕਸੋ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਸੁਪਰੀਮ ਕੋਰਟ ਨੇ ਇਹ ਆਦੇਸ਼ ਪੀੜਤਾ ਦੀ ਅਰਜ਼ੀ ’ਤੇ ਦਿੱਤਾ ਸੀ। ਜਬਰ ਜਨਾਹ ਪੀੜਤਾ ਨੇ ਗਾਇਤਰੀ ਪਰਜਾਪਤੀ ਤੇ ਉਨ੍ਹਾਂ ਦੇ ਸਾਥੀਆਂ ’ਤੇ ਜਬਰ ਜਨਾਹ ਦਾ ਦੋਸ਼ ਲਾਉਂਦੇ ਹੋਏ ਨਾਬਾਲਗ ਬੇਟੀ ਨਾਲ ਵੀ ਮਾੜਾ ਕੰਮ ਕਰਨ ਦਾ ਦੋਸ਼ ਲਾਇਆ ਸੀ। ਗਾਇਤਰੀ ਸਮੇਤ ਸਾਰੇ ਦੋਸ਼ੀਆਂ ਨੂੰ ਮਾਰਚ 2017 ’ਚ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਸੀ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor