Australia & New Zealand

ਵਿਕਟੋਰੀਆ ਨੇ 90 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕੀਤਾ !

ਮੈਲਬੌਰਨ – ਵਿਕਟੋਰੀਆ ਨੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 90 ਪ੍ਰਤੀਸ਼ਤ ਟੀਕਾਕਰਨ ਦੇ ਆਪਣੇ ਟੀਚੇ ਨੂੰ ਅੱਜ ਪੂਰਾ ਕਰ ਲਿਆ ਹੈ। ਵਿਕਟੋਰੀਆ ਦੇ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਆਪਣੇ 90 ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਨੂੰ ਪੂਰਾ ਕੀਤਾ ਹੈ।

ਵਿਕਟੋਰੀਆ ਦੇ ਵਿੱਚ ਅੱਜ 1,254 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 5 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 10,276 ਐਕਟਿਵ ਕੇਸ ਹਨ ਅਤੇ 310 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 48 ਇੰਟੈਂਸਿਵ ਕੇਅਰ ਵਿੱਚ ਹਨ ਅਤੇ 31 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 72,754 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਕੱਲ੍ਹ ਰਾਜ ਦੁਆਰਾ ਸੰਚਾਲਿਤ ਸਾਈਟਾਂ ‘ਤੇ ਵੈਕਸੀਨ ਦੀਆਂ 17,690 ਖੁਰਾਕਾਂ ਦਿੱਤੀਆਂ ਗਈਆਂ ਸਨ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 487 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਰਨਣਯੋਗ ਹੈ ਕਿ ਵਿਕਟੋਰੀਆ ਦੀਆਂ ਜ਼ਿਆਦਾਤਰ ਕੋਵਿਡ-19 ਪਾਬੰਦੀਆਂ, ਜਿਸ ਵਿੱਚ ਘਣਤਾ ਦੀਆਂ ਸੀਮਾਵਾਂ ਅਤੇ ਜ਼ਿਆਦਾਤਰ ਮਾਸਕ ਲੋੜਾਂ ਸ਼ਾਮਲ ਹਨ, ਨੂੰ 19 ਨਵੰਬਰ ਸ਼ੁੱਕਰਵਾਰ ਨੂੰ ਹਟਾ ਦਿੱਤਾ ਗਿਆ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਅੱਜ ਕੁਈਨਜ਼ਲੈਂਡ ਸੂਬੇ ਦੇ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ ਹੈ ਅਤੇ ਨਿਊ ਸਾਊਥ ਵੇਲਜ਼ ਅੱਜ ਵਿੱਚ 276 ਨਵੇਂ ਕੇਸ ਦਰਜ ਕੀਤੇ ਗਏ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin