ਮੈਲਬੌਰਨ – ਵਿਕਟੋਰੀਆ ਦੇ ਵਿੱਚ ਕੱਲ੍ਹ ਨੂੰ ਪਾਬੰਦੀਆਂ ਦੇ ਵਿੱਚ ਹੋਰ ਢਿੱਲ ਦਿੱਤੀ ਜਾ ਰਹੀ ਹੈ ਪਰ ਇਸ ਦੌਰਾਨ ਮੌਜੂਦਾ ਡੈਲਟਾ ਵਾਇਰਸ ਦੇ ਨਾਲ ਅੱਜ 25 ਲੋਕਾਂ ਦੀ ਮੌਤ ਹੋ ਗਈ ਹੈ। ਵਾਇਰਸ ਦੇ ਨਾਲ ਤਾਜ਼ਾ ਹੋਈਆਂ ਮੌਤਾਂ ਦੇ ਵਿੱਚ ਮਰਨ ਵਾਲਿਆਂ ਦੀ ਉਮਰ 40 ਤੋਂ 90 ਸਾਲ ਦੇ ਵਿਚਕਾਰ ਹੈ। ਡੈਲਟਾ ਵਾਇਰਸ ਦੇ ਨਾਲ ਹੁਣ ਮੌਤਾਂ ਦੀ ਗਿਣਤੀ ਵੱਧ ਕੇ 272 ਹੋ ਗਈ ਹੈ। ਅੱਕਜ ਵਿਕਟੋਰੀਆ ਦੇ ਵਿੱਚ ਵਾਇਰਸ ਦੇ 1,926 ਨਵੇਂ ਕੇਸ ਵੀ ਮਿਲੇ ਹਨ। ਵਿਕਟੋਰੀਆ ਵਿੱਚ ਹੁਣ ਵਾਇਰਸ ਦੇ 22,189 ਸਰਗਰਮ ਮਾਮਲੇ ਹਨ, ਅਤੇ ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 272 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਵਿਕਟੋਰੀਆ ਦੇ ਵਿੱਚ 82,648 ਕੀਤੇ ਗਏ ਸਨ। ਕੱਲ੍ਹ ਸਰਕਾਰੀ ਸਾਈਟਾਂ ‘ਤੇ ਟੀਕੇ ਦੀਆਂ 21,272 ਖੁਰਾਕਾਂ ਦਿੱਤੀਆਂ ਗਈਆਂ ਸਨ।
ਵਰਨਣਯੋਗ ਹੈ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 80 ਫੀਸਦੀ ਵਿਕਟੋਰੀਅਨ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਨ ਦਾ ਟੀਚਾ ਕੱਲ੍ਹ ਨੂੰ ਪੂਰਾ ਹੋ ਜਾਣ ਦੀ ਉਮੀਦ ਹੈ ਅਤੇ ਕੱਲ੍ਹ ਨੂੰ ਹੀ ਵਿਕਟੋਰੀਆ ਦੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਹੋਰ ਢਿੱਲ ਵੀ ਦਿੱਤੀ ਜਾ ਰਹੀ ਹੈ। ਕੱਲ੍ਹ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਹੁਣ ਬਾਹਰ ਮਾਸਕ ਪਹਿਨਣੇ ਲਾਜ਼ਮੀ ਨਹੀਂ ਹੋਣਗੇ, ਸ਼ਾਪਿੰਗ ਸੈਂਟਰ, ਜਿਮ ਦੁਬਾਰਾ ਖੁੱਲ੍ਹ ਜਾਣਗੇ ਅਤੇ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਵਿਚਕਾਰ ਯਾਤਰਾ ਕਰਨ ਦੀ ਆਗਿਆ ਹੋਵੇਗੀ।