Australia & New Zealand

ਵਿਕਟੋਰੀਅਨਾਂ ਨੂੰ 21 ਨੂੰ ਮਿਲੇਗੀ ਪਾਬੰਦੀਆਂ ਤੋਂ ਥੋੜ੍ਹੀ ਆਜਾਦੀ !

ਮੈਲਬੌਰਨ – ‘ਵਿਕਟੋਰੀਆ ਵਾਸੀਆਂ ਦੇ ਸ਼ਾਨਦਾਰ ਯਤਨਾਂ ਅਤੇ ਟੀਕਾਕਰਨ ਦੀਆਂ ਰਿਕਾਰਡ ਦਰਾਂ ਦੇ ਬਾਅਦ, ਵਿਕਟੋਰੀਆ ਰੋਡਮੈਪ ਦੇ ਮਿੱਥੇ ਗਏ 70 ਪ੍ਰਤੀਸ਼ਤ ਡਬਲ ਵੈਕਸੀਨ ਟੀਕਾਕਰਨ ਦੇ ਟੀਚੇ ਨੂੰ ਇੱਕ ਹਫ਼ਤਾ ਪਹਿਲਾਂ ਹੀ ਪੂਰਾ ਕਰਨ ਲਈ ਤਿਆਰ ਹੈ ਅਤੇ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੇ ਲਈ ਤਿਆਰ ਹੈ।’

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਵਲੋਂ ‘ਇੰਡੋ ਟਾਈਮਜ਼’ ਨੂੰ ਭੇਜੀ ਗਈ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਰਾਸ਼ਟਰੀ ਯੋਜਨਾ ਪ੍ਰਦਾਨ ਕਰਨ ਲਈ ਵਿਕਟੋਰੀਆ ਦੇ ਰੋਡਮੈਪ ਨੇ ਵਿਕਟੋਰੀਆ ਨੂੰ ਸਾਡੀ ਸਿਹਤ ਪ੍ਰਣਾਲੀ ਦੀ ਸੰਭਾਲ ਕਰਦੇ ਹੋਏ ਖੋਲ੍ਹਣ ਦੇ ਇੱਕ ਆਸ਼ਾਜਨਕ ਰਸਤੇ ਨੂੰ ਤਿਆਰ ਕੀਤਾ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਵਿਕਟੋਰੀਅਨ ਅਜੇ ਵੀ ਉਨ੍ਹਾਂ ਨੂੰ ਲੋੜੀਂਦੀ ਸਿਹਤ ਸੰਭਾਲ ਪ੍ਰਾਪਤ ਕਰ ਸਕਦੇ ਹਨ ਜਦੋਂ ਉਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੋਵੇ। ਇਹ ਰੋਡਮੈਪ ਬਰਨੇਟ ਇੰਸਟੀਚਿਟ ਦੇ ਮਾਹਿਰ ਮਾਡਲਿੰਗ ਦੇ ਅਧਾਰ ‘ਤੇ ਵਿਕਸਤ ਕੀਤਾ ਗਿਆ ਹੈ ਅਤੇ ਆਸਟ੍ਰੇਲੀਆ ਦੇ ਰਾਸ਼ਟਰੀ ਕੋਵਿਡ-19 ਪ੍ਰਤੀਕਰਮ ਯੋਜਨਾ ਅਨੁਸਾਰ ਨਿਰਧਾਰਤ ਕੀਤਾ ਗਿਆ ਹੈ।
ਪ੍ਰੀਮੀਅਰ ਨੇ ਦੱਸਿਆ ਕਿ ਸਾਡੀ ਪਹਿਲੀ ਵੈਕਸੀਨ ਟੀਕਾਕਰਨ ਦੀ ਦਰ ਲਗਭਗ 90 ਪ੍ਰਤੀਸ਼ਤ ਦੇ ਨਾਲ, ਵਿਕਟੋਰੀਆ ਇਸ ਹਫਤੇ ਰੋਡਮੈਪ ਵਿੱਚ ਇੱਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰੇਗੀ ਅਤੇ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 70 ਪ੍ਰਤੀਸ਼ਤ ਵਿਕਟੋਰੀਅਨ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਚੁੱਕੇ ਹਨ। ਇਸਦੇ ਕਾਰਨ ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਨਿਰਧਾਰਤ ਕੀਤਾ ਹੈ ਕਿ ਵੀਰਵਾਰ 21 ਅਕਤੂਬਰ ਨੂੰ ਰਾਤ 11:59 ਵਜੇ, ਵਿਕਟੋਰੀਆ ਖੁੱਲ੍ਹਣ ਵਿੱਚ ਅੱਗੇ ਵਧੇਗਾ ਅਤੇ ਹੋਰ ਪਾਬੰਦੀਆਂ ਨੂੰ ਸੌਖਾ ਕੀਤਾ ਜਾਵੇਗਾ। 3:5 ਮਿਲੀਅਨ ਤੋਂ ਵੱਧ ਵਿਕਟੋਰੀਅਨ ਲੋਕਾਂ ਨੂੰ ਹੁਣ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਆਪਣੀ, ਆਪਣੇ ਪਰਿਵਾਰ, ਆਪਣੇ ਦੋਸਤਾਂ ਅਤੇ ਸਮੁੱਚੇ ਭਾਈਚਾਰੇ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ, ਵਿਕਟੋਰੀਆ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਅਧਿਕਾਰ ਖੇਤਰਾਂ ਵਿੱਚੋਂ ਇੱਕ ਬਣਨ ਵੱਲ ਜਾ ਰਿਹਾ ਹੈ। ਵਿਕਟੋਰੀਆ ਨੇ ਸਾਡੇ ਰਾਜ ਦੁਆਰਾ ਸੰਚਾਲਿਤ ਕੇਂਦਰਾਂ ਉਪਰ ਆਸਟ੍ਰੇਲੀਆ ਦੇ ਕਿਸੇ ਵੀ ਹੋਰ ਰਾਜ ਜਾਂ ਖੇਤਰ ਨਾਲੋਂ ਵਧੇਰੇ ਟੀਕੇ ਦਿੱਤੇ ਹਨ।

ਇਸ ਰੋਡਮੈਪ ਦੇ ਅਨੁਸਾਰ ਵਿਕਟੋਰੀਆ ਦੇ ਵਿੱਚ ਵੀਰਵਾਰ 21 ਅਕਤੂਬਰ ਨੂੰ ਰਾਤ 11:59 ਵਜੇ ਤੋਂ ਪਾਬੰਦੀਆਂ ਦੇ ਵਿੱਚ ਜੋ ਢਿੱਲ ਦਿੱਤੀ ਜਾ ਰਹੀ ਹੈ ਉਸਦਾ ਵੇਰਵਾ ਹੇਠ ਲਿਖੇ ਲਿਖੇ ਅਨੁਸਾਰ ਹੈ:

• ਪ੍ਰਤੀ ਦਿਨ 10 ਲੋਕ (ਨਿਰਭਰ ਲੋਕਾਂ ਸਮੇਤ) ਖੇਤਰੀ ਅਤੇ ਮੈਟਰੋਪੋਲੀਟਨ ਮੈਲਬੌਰਨ ਦੋਵਾਂ ਦੇ ਘਰਾਂ ਵਿੱਚ ਆ ਤੇ ਜਾ ਸਕਣਗੇ। ਇਹ ਸੁਨਿਸ਼ਚਿਤ ਕਰਨ ਲਈ ਕਿ ਇਹ ਸੁਰੱਖਿਅਤ ਢੰਗ ਨਾਲ ਹੋਵੇ, ਇਸ ਲਈ ਸਲਾਹ ਦਿੱਤੀ ਗਈ ਹੈ ਕਿ ਵਿਕਟੋਰੀਅਨ ਸਿਰਫ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਨੂੰ ਹੀ ਘਰ ਵਿੱਚ ਮਿਲਣ ਲਈ ਇਜਾਜ਼ਤ ਦੇਣ ਜਿਨ੍ਹਾਂ ਨੇ ਪੂਰੀ ਤਰ੍ਹਾਂ ਟੀਕਾ ਲਗਾਇਆ ਹੋਵੇ।

• ਮੈਟਰੋਪੋਲੀਟਨ ਮੈਲਬੌਰਨ ਵਿੱਚ ਕਰਫਿਊ ਅਤੇ 15 ਕਿਲੋਮੀਟਰ ਦੀ ਯਾਤਰਾ ਦੇ ਘੇਰੇ ਦੀ ਪਾਬੰਦੀ ਨੂੰ ਹਟਾ ਦਿੱਤਾ ਜਾਵੇਗਾ।

• ਖੇਤਰੀ ਵਿਕਟੋਰੀਆ ਅਤੇ ਮੈਟਰੋਪੋਲੀਟਨ ਮੈਲਬੌਰਨ ਦੇ ਵਿਚਕਾਰ ਆਵਾਜਾਈ ਦੀ ਆਗਿਆ ਸਿਰਫ ਪਰਮਿਟ ਕਾਰਨਾਂ ਕਰਕੇ ਹੀ ਦਿੱਤੀ ਜਾਵੇਗੀ। ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਮੈਲਬੌਰਨੀਅਨ ਵਾਇਰਸ ਨੂੰ ਅੱਗੇ ਖੇਤਰੀ ਵਿਕਟੋਰੀਆ ਵਿੱਚ ਨਾ ਫੈਲਾਉਣ।

• ਮੈਟਰੋਪੋਲੀਟਨ ਮੈਲਬੌਰਨ ਦੇ ਲੋਕਾਂ ਨੂੰ ਘਰੋਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਜੇ ਉਹ ਕਰ ਸਕਦੇ ਹਨ। ਅਧਿਕਾਰਤ ਕਰਮਚਾਰੀਆਂ ਦੀ ਸੂਚੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਾਈਟ ‘ਤੇ ਕੰਮ ਕਰਨ ਲਈ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੈਣ ਦੀ ਲੋੜ ਹੋਵੇਗੀ।

• ਚਾਈਲਡਕੇਅਰ ਉਨ੍ਹਾਂ ਬੱਚਿਆਂ ਲਈ ਖੁੱਲ੍ਹੇ ਰਹਿਣਗੇ ਜੋ ਪਹਿਲਾਂ ਹੀ ਹਾਜ਼ਰ ਹੋ ਰਹੇ ਹਨ, ਅਤੇ ਨਾਲ ਹੀ ਉਹ ਬੱਚੇ ਜਿਨ੍ਹਾਂ ਦੇ ਮਾਪਿਆਂ ਜਾਂ ਸੰਭਾਲ ਵਾਲੇ ਨੇ ਪੂਰੀ ਤਰ੍ਹਾਂ ਟੀਕਾ ਲਗਵਾਇਆ ਹੈ।

• ਇਸ ਰੋਡਮੈਪ ਦੇ ਅਨੁਸਾਰ ਸ਼ੁੱਕਰਵਾਰ 22 ਅਕਤੂਬਰ ਤੋਂ ਮੈਟਰੋ ਮੈਲਬੌਰਨ ਵਿੱਚ ਗ੍ਰੇਡ 3 ਤੋਂ ਲੈ ਕੇ 11ਵੀਂ ਦੇ ਵਿਦਿਆਰਥੀਆਂ ਦੀ ਸਕੂਲਾ ਵਿੱਚ ਵਾਪਸੀ ਹੋ ਜਾਵੇਗੀ।

• ਧਾਰਮਿਕ ਇਕੱਠ, ਵਿਆਹ ਅਤੇ ਅੰਤਿਮ ਸੰਸਕਾਰ ਦੇ ਵਿੱਚ ਘਣਤਾ ਦੀ ਸੀਮਾ ਦੇ ਅਧੀਨ 50 ਲੋਕਾਂ ਦੇ ਬਾਹਰ ਅਤੇ 20 ਲੋਕਾਂ ਦੇ ਇਨਡੋਰ ਸ਼ਾਮਿਲ ਹੋ ਸਕਦੇ ਹਨ ਅਤੇ ਸਿਰਫ ਤਾਂ ਹੀ ਜਦੋਂ ਸਾਰੇ ਸ਼ਾਮਿਲ ਹੋਣ ਵਾਲਿਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਹੈ। ਜਾਂ, ਜੇ ਟੀਕਾਕਰਨ ਦੀ ਸਥਿਤੀ ਜਾਣਕਾਰੀ ਨਹੀਂ ਹੈ, ਤਾਂ ਇਨਡੋਰ ਦੇ ਵਿੱਚ ਸਿਰਫ਼ 10 ਲੋਕਾਂ ਨੂੰ ਅੰਤਮ ਸੰਸਕਾਰ, ਵਿਆਹਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਆਗਿਆ ਹੋਵੇਗੀ।

• ਜਿਆਦਾਤਰ ਬਾਹਰੀ ਸੈਟਿੰਗਾਂ-ਬਾਹਰੀ ਕੈਫੇ, ਸਿਨੇਮਾ ਘਰ ਅਤੇ ਸਰੀਰਕ ਮਨੋਰੰਜਨ ਸਹੂਲਤਾਂ ਜਿਵੇਂ ਕਿ ਪੂਲ – ਪ੍ਰਤੀ ਸਥਾਨ 50 ਲੋਕਾਂ ਤੱਕ ਖੁੱਲ੍ਹਣਗੇ ਜੋ ਘਣਤਾ ਸੀਮਾਵਾਂ ਦੇ ਅਧੀਨ ਹਨ ਅਤੇ ਸਿਰਫ ਉਨ੍ਹਾਂ ਲੋਕਾਂ ਲਈ ਜੋ ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ ਹਨ।

• ਅੰਦਰੂਨੀ ਸੈਟਿੰਗਾਂ ਜਿਵੇਂ ਕਿ ਰੈਸਟੋਰੈਂਟ ਅਤੇ ਕੈਫੇ ਘਣਤਾ ਸੀਮਾਵਾਂ ਦੇ ਨਾਲ 20 ਲੋਕਾਂ ਦੇ ਨਾਲ ਦੁਬਾਰਾ ਖੋਲ੍ਹਣ ਦੇ ਯੋਗ ਹੋਣਗੇ, ਅਤੇ ਸਿਰਫ ਤਾਂ ਹੀ ਜਦੋਂ ਸਾਰੇ ਹਾਜ਼ਰੀਨ – ਵਰਕਰਾਂ ਸਮੇਤ, ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੋਵੇ। ਇਹ ਰੋਡਮੈਪ ਸੈਕਟਰ ਅਤੇ ਪਬਲਿਕ ਹੈਲਥ ਟੀਮ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ।

• ਵੱਡੇ ਨਿਰਮਾਣ ਸਥਾਨ 100 ਪ੍ਰਤੀਸ਼ਤ ਸਮਰੱਥਾ ਨਾਲ ਅੱਗੇ ਵਧਣਗੇ ਪਰ ਸਿਰਫ ਤਾਂ ਹੀ ਜਦੋਂ ਸਾਰੇ ਕਾਮਿਆਂ ਨੇ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੋਵੇ।

• ਸਾਰੇ ਵਿਕਟੋਰੀਅਨ ਲੋਕਾਂ ਲਈ ਅਜੇ ਵੀ ਅੰਦਰ ਅਤੇ ਬਾਹਰ ਦੋਵਾਂ ਲਈ ਮਾਸਕ ਪਹਿਨਣ ਦੀ ਜ਼ਰੂਰਤ ਹੋਏਗੀ।

• ਖੇਤਰੀ ਵਿਕਟੋਰੀਆ ਵਿੱਚ, ਅੰਦਰੂਨੀ ਸੈਟਿੰਗਾਂ – ਜਿਵੇਂ ਰੈਸਟੋਰੈਂਟ, ਕੈਫੇ ਅਤੇ ਜਿੰਮ – ਪ੍ਰਤੀ ਸਥਾਨ 10 ਤੋਂ 30 ਲੋਕ ਬੈਠ ਸਕਣਗੇ ਜੇ ਹਰ ਕਿਸੇ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਹੈ।

• ਬਾਹਰੀ ਸਥਾਨ 20 ਤੋਂ ਵੱਧ ਕੇ ਪ੍ਰਤੀ ਸਥਾਨ 100 ਲੋਕਾਂ ਤੱਕ, ਪਰ ਸਿਰਫ ਤਾਂ ਹੀ ਜਦੋਂ ਹਰ ਕਿਸੇ ਨੇ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੋਵੇ। ਜੇ ਟੀਕਾਕਰਨ ਦੀ ਜਾਣਕਾਰੀ ਨਹੀਂ ਹੈ, ਤਾਂ ਸਥਾਨ ਵਿੱਚ ਸਿਰਫ 20 ਲੋਕ।

ਪ੍ਰੀਮੀਅਰ ਡੈਨੀਅਨ ਐਂਡਰਿਊਜ਼ ਨੇ ਕਿਹਾ ਹੈ ਕਿ, ਰੋਡਮੈਪ ਦਾ ਅਗਲਾ ਮੀਲ ਪੱਥਰ ਉਦੋਂ ਹੋਵੇਗਾ ਜਦੋਂ ਵਿਕਟੋਰੀਆ 80 ਪ੍ਰਤੀਸ਼ਤ ਡਬਲ ਡੋਜ਼ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰ ਲਵੇਗਾ, ਇਸਦੀ ਨਵੰਬਰ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ। ਜਿੰਨੇ ਜ਼ਿਆਦਾ ਵਿਕਟੋਰੀਅਨਾ ਨੂੰ ਟੀਕਾ ਲਗਾਇਆ ਜਾਂਦਾ ਹੈ ਉਨੀ ਜਲਦੀ ਅਸੀਂ ਅਗਲੇ ਟੀਚੇ ਨੂੰ ਪ੍ਰਾਪਤ ਕਰਾਂਗੇ ਅਤੇ ਹੋਰ ਜ਼ਿਆਦਾ ਪਾਬੰਦੀਆਂ ਅਸੀਂ ਹਟਾ ਸਕਦੇ ਹਾਂ। ਜੇ ਤੁਸੀਂ ਆਪਣੀ ਮੁਲਾਕਾਤ ਬੁੱਕ ਨਹੀਂ ਕੀਤੀ ਹੈ, ਤਾਂ ਕਿਰਪਾ ਕਰਕੇ ਇਸਨੂੰ ਅੱਜ ਹੀ ਬੁੱਕ ਕਰੋ। ਅਗਲੇ ਹਫ਼ਤੇ 52,465 ਫਾਈਜ਼ਰ ਦੀ ਪਹਿਲੀ ਤੇ ਦੂਜੀ ਖੁਰਾਕ, 6,244 ਐਸਟ੍ਰਾਜ਼ੇਨੇਕਾ ਦੀ ਪਹਿਲੀ ਤੇ ਦੂਜੀ ਡੋਜ਼ ਅਤੇ 15,477 ਮੋਡੇਰਨਾ ਦੀ ਪਹਿਲੀ ਅਤੇ ਦੂਜੀ ਖੁਰਾਕਾਂ ਉਪਲਬਧ ਹਨ। ਵਿਕਟੋਰੀਅਨ ਆਪਣੇ ਭਰੋਸੇਮੰਦ ਜੀਪੀ ਜਾਂ ਫਾਰਮਾਸਿਸਟ ਦੁਆਰਾ ਵੀ ਇੱਕ ਟੀਕਾ ਮੁਲਾਕਾਤ ਬੁੱਕ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਕੋਰੋਨਾਵਾਇਰਸ ਹੌਟਲਾਈਨ ਨੂੰ 1800 675 398 ‘ਤੇ ਕਾਲ ਕਰੋ।

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

Sydney Opera House Glows Gold for Diwali

admin