Punjab

ਮਾਫ਼ੀਆ ਰਾਜ ਕਰਾਂਗੇ ਖ਼ਤਮ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਬਾਦਲ

ਕਿਲੀ ਚਾਹਲਾਂ – ਸ਼ੋ੍ਮਣੀ ਅਕਾਲੀ ਦਲ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਉਂਦਿਆਂ ਮੋਗਾ ਦੇ ਕਿਲੀ ਚਾਹਲਾਂ ਵਿਖੇ ਮੰਗਲਵਾਰ ਨੂੰ ਵੱਡਾ ਇਕੱਠ ਕਰਕੇ 2022 ਦੀਆਂ ਚੋਣਾ ਦਾ ਆਗਾਜ਼ ਕਰਦਿਆਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਾਫੀ ਰੱਗੜੇ ਲਾਏ। ਰੈਲੀ ਨੂੰ ਜਿੱਥੇ ਪਾਰਟੀ ਸਰਪ੍ਰਸ਼ਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਬਸਪਾ ਦੇ ਸੀਨੀਅਰ ਆਗੂ ਸਤੀਸ਼ ਚੰਦ ਮਿਸਰਾ, ਸਬਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਤੋਂ ਇਲਾਵਾ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਇਕੱਠ ਦੇਖਦਿਆਂ ਕਿਹਾ ਕਿ ਮੈਂ ਆਪਣੇ-ਆਪ ਨੂੰ ਬੜਾ ਖੁਦਕਿਸਮਤ ਵਾਲਾ ਸਮਝਦਾ ਹਾਂ ਕਿ ਮੈਂ ਸਥਾਪਨਾ ਦਿਵਸ ਦੌਰਾਨ ਸੰਬੋਧਨ ਹੋ ਰਿਹਾ ਹਾਂ। ਉਨਾਂ੍ਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ 100ਵੇਂ ਦਿਵਸ ਤੇ ਵਧਾਈਆਂ ਦਿੰਦਿਆਂ ਅਗਲੀ ਸਰਕਾਰ ਅਕਾਲੀ ਦਲ ਅਤੇ ਬਸਪਾ ਦੀ ਬਨਾਉਣ ਦਾ ਸੱਦਾ ਦਿੱਤਾ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਨੂੰ ਤਰੱਕੀ ਤੇ ਲੈ ਜਾਣ ਲਈ ਬਾਬਾ ਖੜਕ ਸਿੰਘ ਵਰਗੀਆਂ ਮਹਾਨ ਸਖਸੀਅਤਾਂ ਦਾ ਯੋਗਦਾਨ ਰਿਹਾ ਹੈ। ਉਨਾਂ੍ਹ ਕਿਹਾ ਕਿ ਜਦੋਂ ਪੰਜਾਬ ਵੀ ਦੀ ਤਰੱਕੀ ਹੋਈ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਹੈ। ਉਨਾਂ੍ਹ ਕਿਹਾ ਕਿ ਅਕਾਲੀ ਦਲ ਤੇ ਬਸਪਾ ਤੁਹਾਡੀ ਆਪਣੀ ਪਾਰਟੀ ਹੈ ਕਿਉਂਕਿ ਬਸਪਾ ਦਾ ਜਨਮ ਵੀ ਪੰਜਾਬ ‘ਚ ਹੋਇਆ। ਸੁਖਬੀਰ ਨੇ ਕਿਹਾ ਕਿਸਾਨਾਂ ਦੀਆਂ ਫਸਲਾ ਦਾ ਬੀਮਾ ਕੀਤਾ ਜਾਵੇਗਾ ਅਤੇ ਫਸਲ ਦਾ ਨੁਕਸਾਨ ਹੋਣ ਤੇ 50 ਹਜਾਰ ਤਕ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ੍ਹ ਨਾਲ ਹੀ ਕਿਹਾ ਸਾਡੀ ਸਰਕਾਰ ਆਉਣ ਤੇ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਦੀ ਬਿਜਲੀ ਮੁਫਤ ਕੀਤੀ ਜਾਵੇਗੀ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਹਿ ਮੰਤਰੀ ਸਰਹੱਦੀ ਇਲਾਕਿਟਾ ‘ਚ ਐੱਸਐੱਸਪੀ ਲਾਉਣ ਦੇ ਪੈਸੇ ਲੈ ਰਹੇ ਹਨ। ਉਨਾਂ੍ਹ ਇਸ ਦੀ ਜਾਂਚ ਜੁਡੀਸ਼ੀਅਲ ਤੋਂ ਕਰਵਾਉਣ ਦੀ ਮੰਗ ਕੀਤੀ। ਦਲਜੀਤ ਚੀਮਾ ਨੇ ਪ੍ਰਸ਼ਾਸਨ ਤੇ ਦੋਸ ਲਾਉਂਦਿਆਂ ਰੈਲੀ ਨੂੰ ਕਾਮਜਾਬ ਨਾ ਹੋਣ ਦੀ ਸੂਰਤ ਵਿਚ ਪ੍ਰਸ਼ਾਸਨ ਚਿਤਾਵਨੀ ਦਿੱਤੀ। ਇਮ ਮੌਕੇ ਗੁਲਜਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਬੰਸ ਬੰਟੀ ਰੋਮਾਣਾ, ਹੀਰਾ ਸਿੰਘ ਗਾਬੜੀਆ, ਰੌਬਣ ਬਰਾੜ, ਸੁੱਚਾ ਸਿੰਘ ਛੋਟਪੁਰ, ਪ੍ਰਸ਼ੋਤਮ ਚੱਢਾ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਪੇ੍ਮ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਹਲਕਾ ਮੋਗਾ ਤੋਂ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਭਾਰਤੀ ਪੰਤੋ, ਬਲਦੇਵ ਸਿੰਘ ਮਾਣੂੰਕੇ, ਗੁਮੀਤ ਸਿੰਘ ਸਾਫੂਵਾਲਾ, ਸੁਖਚੈਨ ਸਿੰਘ, ਹੈਪੀ ਭੁੱਲਰ, ਜੌਹਨ ਬੱਧਨੀ , ਰਵੀਇੰਦਰਜੀਤ ਬੱਧਨੀ ਕਲਾਂ, ਸੁਖਚੈਨ ਸਿੰਘ ਬੱਧਨੀ ਕਲਾਂ, ਹਰਦੀਪ ਸਿੰਘ, ਕੁਲਵੰਤ ਸਿੰਘ, ਹਰਜਿੰਦਰ ਕੁੱਸਾ, ਪਾਲੀ ਖਹਿਰਾ, ਹਰਿੰਦਰ ਰਣੀਆ, ਚਮਕੌਰ ਸਿੰਘ ਆਦਿ ਹਾਜ਼ਰ ਸਨ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin