ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦਾ ਨਾਂ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਮੰਗਲਵਾਰ ਨੂੰ ਦਿ੍ਰੜਤਾ ਨਾਲ ਖਾਰਜ ਕਰਦੇ ਹੋਏ ਕਿਹਾ ਕਿ ‘ਮਨਘੜ੍ਹਤ ਨਾਂ’ ਰੱਖਣ ਨਾਲ ਇਹ ਅਸਲੀਅਤ ਬਦਲ ਨਹੀਂ ਜਾਵੇਗੀ ਕਿ ਇਹ ਰਾਜ ਭਾਰਤ ਦਾ ਅਭਿੰਨ ਹਿੱਸਾ ਹੈ, ਰਿਹਾ ਹੈ ਅਤੇ ਹਮੇਸ਼ਾ ਰਹੇਗਾ।’’ ਅਰੁਣਾਚਲ ਪ੍ਰਦੇਸ਼ ’ਤੇ ਆਪਣਾਦਾਅਵਾ ਪੇਸ਼ ਕਰਨ ਦੀਆਂ ਹਾਲੀਆ ਕੋਸ਼ਿਸ਼ਾਂ ਦਰਮਿਆਨ ਬੀਜਿੰਗ ਨੇ ਭਾਰਤੀ ਰਾਜ ’ਚ ਵੱਖ-ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਇਸ ਸਬੰਧ ’ਚ ਮੀਡੀਆ ਵਲੋਂ ਕੀਤੇ ਗਏ ਸਵਾਲਾਂ ਦੇਜਵਾਬ ’ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਦੇ ਹਵਾਲੇ ਤੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ,’’ਚੀਨ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਂ ਬਦਲਣ ਦੇ ਆਪਣੇ ਮੂਰਖਤਾਪੂਰਨ ਕੋਸ਼ਿਸ਼ਾਂ ਨੂੰ ਜਾਰੀ ਰੱਖੇ ਹੋਏ ਹਨ। ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਦਿ੍ਰੜਤਾ ਨਾਲ ਅਸਵੀਕਾਰ ਕਰਦੇ ਹਾਂ। ਮਨਗੜ੍ਹਤ ਨਾਂ ਰੱਖ ਦੇਣ ਨਾਲ ਇਹ ਅਸਲੀਅਤ ਨਹੀਂ ਬਦਲੇਗੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਭਿੰਨ ਹਿੱਸਾ ਹੈ, ਰਿਹਾ ਹੈ ਅਤੇ ਹਮੇਸ਼ਾ ਰਹੇਗਾ।’’ ਭਾਰਤ ਨੇ 28 ਮਾਰਚ ਨੂੰ ਵੀ ਕਿਹਾ ਸੀ ਕਿ ਚੀਨ ਆਪਣੇ ਦਾਅਵਿਆਂ ਨੂੰ ਭਾਵੇਂ ਜਿੰਨਾ ਵੀ ਦੋਹਰਾ ਲਵੇ ਪਰ ਇਸ ਨਾਲ ਭਾਰਤ ਦਾ ਇਹ ਰੁਖ ਨਹੀਂ ਬਦਲੇਗਾ ਕਿ ਅਰੁਣਾਚਲ ਪ੍ਰਦੇਸ਼ ਉਸ ਦਾ ਅਭਿੰਨ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ।’’ ਜਾਇਸਵਾਲ ਨੇ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਪੇਸ਼ ਕਰਦੇ ਰਹਿਣ ਸੰਬੰਧੀ ਸਵਾਲ ਦੇ ਜਵਾਬ ’ਚ ਆਪਣੀ ਹਫ਼ਤਾਵਾਰ ਪ੍ਰੈੱਸ ਵਾਰਤਾ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੀ ਇਹ ਟਿੱਪਣੀ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲਿਨ ਜਿਆਨ ਵਲੋਂ ਚੀਨ ਦੇ ਦਾਅਵੇ ਨੂੰ ਦੋਹਰਾਏ ਜਾਣ ਤੋਂ ਬਾਅਦ ਆਈ ਹੈ।
previous post