Punjab

ਅੱਜ ਦੀ ਚੰਡੀਗੜ੍ਹ ਰੈਲੀ ਵਿੱਚ ਐਨਪੀਐਸ ਮੁਲਾਜ਼ਮ ਭਰਵੀਂ ਸ਼ਮੂਲੀਅਤ ਕਰਨਗੇ: ਕੁਲਦੀਪ ਵਾਲੀਆ

ਚੰਡੀਗੜ੍ਹ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਰੱਖੀ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ ਵਿੱਚ ਐਨ.ਪੀ.ਐਸ ਮੁਲਾਜ਼ਮਾਂ ਵਲੋਂ ਆਪਣੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਜਲੰਧਰ, (ਪਰਮਿੰਦਰ ਸਿੰਘ) – ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਅਤੇ ਸਹਾਇਕ ਕਨਵੀਨਰ ਵੇਦ ਰਾਜ ਨੇ ਪ੍ਰੈੱਸਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਚੱਲਣ ਵਾਲੇ ਬਜਟ ਇਜਲਾਸ ਦੌਰਾਨ ਚੰਡੀਗੜ੍ਹ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਰੱਖੀ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ ਵਿੱਚ ਐਨ.ਪੀ.ਐਸ ਮੁਲਾਜ਼ਮਾਂ ਵਲੋਂ ਆਪਣੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਜਿਲ੍ਹਾ ਕੋ ਕਨਵੀਨਰ ਦਿਲਬਾਗ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ ਜਿਸ ਕਾਰਨ ਐਨਪੀਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਦੋ ਸਾਲ ਪਹਿਲਾਂ ਜਾਰੀ ਕੀਤਾ ਨੋਟੀਫਿਕੇਸ਼ਨ ਵੀ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਲਈ ਕਾਗਜ਼ ਦਾ ਟੁਕੜਾ ਹੀ ਸਾਬਤ ਹੋਇਆ ਹੈ ।ਜੇਕਰ ਪੰਜਾਬ ਸਰਕਾਰ ਸੱਚ ਵਿੱਚ ਮੁਲਾਜ਼ਮ-ਪੈਨਸ਼ਨਰ ਹਿਤੈਸ਼ੀ ਹੈ ਤਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਤੁਰੰਤ ਪੂਰੀਆਂ ਕਰੇ। ਪੁਰਾਣੀ ਪੈਨਸ਼ਨ ਲਈ ਬਜਟ ਰੱਖੇ ਅਤੇ ਤੁਰੰਤ ਐਸਓਪੀ ਜਾਰੀ ਕਰੇ।ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਯਾਦ ਪੱਤਰ ਵੀ ਦਿੱਤੇ ਗਏ। ਇਸ ਮੌਕੇ ਪਰੇਮ ਖਾਲਵਾੜਾ,ਕਰਨੈਲ ਫਿਲੌਰ, ਅਸ਼ੋਕ ਬੇਗਮ ਪੁਰ,ਜਸਬੀਰ ਸਿੰਘ,ਸੰਦੀਪ ਰਾਜੋਵਾਲ, ਅਮਰਜੀਤ ਭਗਤ,ਸੰਦੀਪ ਕੁਮਾਰ, ਮਨਜਿੰਦਰ ਗ਼ਦਰਾ, ਕਸਤੂਰੀ ਲਾਲ, ਕੁਲਵੀਰ ਕੁਮਾਰ, ਰਾਜ ਕੁਮਾਰ  ਆਦਿ ਐਨ.ਪੀ.ਐਸ ਮੁਲਾਜ਼ਮ ਮੌਜੂਦ ਸਨ।

Related posts

ਕੇਂਦਰੀ ਮੰਤਰੀ ਅਮਿਤ ਸ਼ਾਹ, ਰਵਨੀਤ ਬਿੱਟੂ ਅਤੇ ਮਜੀਠੀਆ ਦੀ ਜਾਨ ਨੂੰ ਕਿਸ ਤੋਂ ਖਤਰਾ ?

admin

ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਸੁਝਾਵਾਂ ਦੇ ਸਮੇਂ ਵਿੱਚ ਵਾਧਾ

admin

ਸੰਯੁਕਤ ਕਿਸਾਨ ਮੋਰਚੇ ਵਲੋਂ ਟਰੰਪ, ਮੋਦੀ ਅਤੇ ਵੈਂਸ ਦੇ ਪੁਤਲੇ ਸਾੜਨ ਦਾ ਫੈਸਲਾ !

admin