India

ਆਜ਼ਾਦੀ ਦਿਵਸ ਮੌਕੇ 1037 ਜ਼ਾਂਬਾਜ਼ਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ

ਨਵੀਂ ਦਿੱਲੀ – ਆਜ਼ਾਦੀ ਦਿਵਸ 2024 ਮੌਕੇ ਪੁਲਿਸ, ਫਾਇਰ ਬ੍ਰਿਗੇਡ, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ ਮੈਡਲ ਦੇ ਲਈ ਚੁਣਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਆਜ਼ਾਦੀ ਦਿਵਸ 2024 ਦੇ ਮੌਕੇ ਸੁਧਾਰਾਤਮਕ ਸੇਵਾਵਾਂ ਦੇ ਲਈ ਰਾਸ਼ਟਰਪਤੀ ਮੈਡਲ ਹਾਸਿਲ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ 15 ਅਗਸਤ ਦੇ ਮੌਕੇ ਸਨਮਾਨਿਤ ਕੀਤਾ ਜਾਵੇਗਾ।ਇਸ ਵਾਰ ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ 213 ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਇਸ ਵਿੱਚ ਪੁਲਿਸ ਸੇਵਾ ਨੂੰ 208, ਫਾਇਰ ਸਰਵਿਸ ਨੂੰ 4, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਨੂੰ 1 ਮੈਡਲ ਦਿੱਤਾ ਜਾਵੇਗਾ। ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ (PMG) ਤੇਲੰਗਾਨਾ ਪੁਲਿਸ ਦੇ ਹੈੱਡ ਕਾਂਸਟੇਬਲ ਚਦੁਵੁ ਯਾਦੈਯਾ ਨੂੰ ਮਿਲੇਗਾ । ਸੁਧਾਰਾਤਮਕ ਸੇਵਾਵਾਂ ਦੇ ਲਈ 94 ਟੇਸ਼ਟ੍ਰਪਤੀ ਮੈਡਲ (PSM0 ਵਿੱਚੋਂ 75 ਪੁਲਿਸ ਸੇਵਾ ਨੂੰ, 8 ਫਾਇਰ ਸੇਵਾ ਨੂੰ, 8 ਨਾਗਰਿਕ ਸੁਰੱਖਿਆ-ਗ੍ਰਹਿ ਰੱਖਿਅਕ ਸੇਵਾ ਨੂੰ ਤੇ 3 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ। ਪ੍ਰਸ਼ੰਸਾਯੋਗ ਸੇਵਾ ਦੇ ਲਈ 729 ਮੈਡਲ (MSM) ਵਿੱਚੋਂ 624 ਪੁਲਿਸ ਸੇਵਾ ਨੂੰ, 47 ਫਾਇਰ ਸਰਵਿਸ ਨੂੰ, 47 ਨਾਗਰਿਕ ਸੁਰੱਖਿਆ ਤੇ ਗ੍ਰਹਿ ਰੱਖਿਅਕ ਸੇਵਾ ਨੂੰ ਤੇ 11 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ।ਦੱਸ ਦੇਈਏ ਕਿ ਗੈਲੇਂਟ੍ਰੀ ਐਵਾਰਡ ਸਾਲ ਵਿੱਚ ਦੋ ਵਾਰ ਦਿੱਤੇ ਜਾਂਦੇ ਹਨ। ਹਰ ਵਾਰ ਵੱਖ-ਵੱਖ ਕਰਮਚਾਰੀਆਂ ਨੂੰ ਇਸ ਮੈਡਲ ਦੇ ਲਈ ਚੁਣਿਆ ਜਾਂਦਾ ਹੈ। ਸਭ ਤੋਂ ਪਹਿਲਾਂ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਤੇ ਦੂਜੀ ਵਾਰ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਮੌਕੇ ਇਹ ਮੈਡਲ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਪੁਰਸਕਾਰ ਸਿਰਫ ਸੈਨਿਕਾਂ ਨੂੰ ਦਿੱਤੇ ਜਾਂਦੇ ਹਨ, ਜਦਕਿ ਕੁਝ ਪੁਰਸਕਾਰ ਪੁਲਿਸ, ਜੇਲ੍ਹ ਕਰਮਚਾਰੀਆਂ ਤੇ ਆਮ ਨਾਗਰਿਕਾਂ ਨੂੰ ਮਿਲਦੇ ਹਨ।

Related posts

ਦਿੱਲੀ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕਿਆਂ ’ਤੇ ਪਾਬੰਦੀ

editor

ਸੁਪਰੀਮ ਕੋਰਟ ’ਚ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਹੋਈ ਖ਼ਾਰਜ

editor

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ.

editor