India

ਕੀ ਮਨੀਪੁਰ ਹਿੰਸਾ ’ਚ ਸਰਹੱਦ ਪਾਰ ਦੇ ਅੱਤਵਾਦੀ ਸ਼ਾਮਲ ਸਨ: ਮੋਹਨ ਭਾਗਵਤ

ਨਾਗਪੁਰ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਕੀ ਮਨੀਪੁਰ ਵਿਚ ਜਾਤੀ ਹਿੰਸਾ ਵਿਚ ਸਰਹੱਦ ਪਾਰ ਦੇ ਅੱਤਵਾਦੀ ਸ਼ਾਮਲ ਸਨ।
ਨਾਗਪੁਰ ਵਿਚ ਆਰ.ਐੱਸ.ਐੱਸ. ਦੀ ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ,“ਮੇਇਤੀ ਅਤੇ ਕੁਕੀ ਭਾਈਚਾਰਿਆਂ ਦੇ ਲੋਕ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਵਿਚਕਾਰ ਅਚਾਨਕ ਹਿੰਸਾ ਕਿਵੇਂ ਭੜਕ ਗਈ? ਟਕਰਾਅ ਨਾਲ ਬਾਹਰੀ ਤਾਕਤਾਂ ਨੂੰ ਫਾਇਦਾ ਹੁੰਦਾ ਹੈ। ਕੀ ਬਾਹਰੀ ਕਾਰਕ ਸ਼ਾਮਲ ਹਨ?‘
ਉਨ੍ਹਾਂ ਕਿਹਾ,“ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਲਈ (ਮਨੀਪੁਰ ਵਿਚ) ਸਨ। ਅਸਲ ਵਿਚ ਸੰਘਰਸ਼ ਨੂੰ ਕਿਸ ਚੀਜ਼ ਨੇ ਵਧਾਇਆ? ਇਹ (ਹਿੰਸਾ) ਹੋ ਨਹੀਂ ਰਹੀ, ਇਸ ਨੂੰ ਕਰਵਾਇਆ ਜਾ ਰਿਹਾ ਹੈ।’’ ਆਰ.ਐੱਸ.ਐੱਸ. ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਆਰ.ਐੱਸ.ਐੱਸ. ਵਰਕਰਾਂ ’ਤੇ ਮਾਣ ਹੈ ਜਿਨ੍ਹਾਂ ਨੇ ਮਨੀਪੁਰ ਵਿਚ ਸ਼ਾਂਤੀ ਬਹਾਲੀ ਲਈ ਕੰਮ ਕੀਤਾ। ਭਾਗਵਤ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਆਪਣੇ ਆਪ ਨੂੰ ਸੱਭਿਆਚਾਰਕ ਮਾਰਕਸਵਾਦੀ ਕਹਿੰਦੇ ਹਨ
ਪਰ ਉਹ ਮਾਰਕਸ ਨੂੰ ਭੁੱਲ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵਨਾਵਾਂ ਭੜਕਾ ਕੇ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਕੀਤਾ। ਆਰ.ਐੱਸ.ਐੱਸ. ਮੁਖੀ ਨੇ ਲੋਕਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ, ਪਛਾਣ ਅਤੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਵੋਟ ਪਾਉਣ ਦਾ ਸੱਦਾ ਦਿੱਤਾ।

Related posts

ਸੀਨੀਅਰ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ

Bunty

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

Bunty

ਕੀ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ  ਅਪਰਾਧਿਕ ਰਿਕਾਰਡ ਵਾਲੇ ਕਈ ਲੋਕ ਮੌਜੂਦ ਰਹੇ ?

admin