India

ਛੱਤੀਸਗੜ੍ਹ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 9 ਨਕਸਲੀ ਢੇਰ

ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਵੱਡੀ ਅੱਤਵਾਦ ਵਿਰੋਧੀ ਮੁਹਿੰਮ ’ਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ’ਚ 9 ਨਕਸਲੀ ਮਾਰੇ ਗਏ। ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਖੇਤਰ ਦੇ ਅਧੀਨ ਆਉਂਦਾ ਹੈ, ਜਿੱਥੇ 19 ਅਪ੍ਰੈਲ ਨੂੰ ਆਮ ਚੋਣਾਂ ਦੇ ਪਹਿਲੇ ਗੇੜ ’ਚ ਵੋਟਿੰਗ ਹੋਵੇਗੀ। ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਮੁਕਾਬਲਾ ਸਵੇਰੇ ਕਰੀਬ 6 ਵਜੇ ਗੰਗਾਲੂਰ ਥਾਣਾ ਖੇਤਰ ਦੇ ਲੇਂਡ੍ਰਾ ਪਿੰਡ ਕੋਲ ਜੰਗਲ ’ਚ ਹੋਇਆ, ਜਦੋਂ ਸੁਰੱਖਿਆ ਕਰਮੀਆਂ ਦੀ ਇਕ ਸੰਯੁਕਤ ਟੀਮ ਨਕਸਲ ਵਿਰੋਧੀ ਮੁਹਿੰਮ ’ਤੇ ਨਿਕਲੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ, ਵਿਸ਼ੇਸ਼ ਕਾਰਜ ਫ਼ੋਰਸ, ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਅਤੇ ਇਸ ਦੀ ਵਿਸ਼ੇਸ਼ ਇਕਾਈ ਕਮਾਂਡੋ ਬਟਾਲੀਅਨ ਫਾਰ ਰਿਜੋਲਿਊਟ ਐਕਸ਼ਨ (ਕੋਬਰਾ) ਨਾਲ ਸਬੰਧਤ ਕਰਮੀ ਆਪਰੇਸ਼ਨ ’ਚ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ, ਇਕ ਲਾਈਟ ਮਸ਼ੀਨ ਗਨਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਬਾਅਦ ’ਚ ਮੁਕਾਬਲੇ ਵਾਲੀ ਜਗ੍ਹਾ ’ਤੇ 5 ਹੋਰ ਲਾਸ਼ਾਂ ਮਿਲੀਆਂ। ਆਈ.ਜੀ. ਨੇ ਕਿਹਾ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਦੱਸਣਯੋਗ ਹੈ ਕਿ ਨਕਸਲੀ ਹਰ ਸਾਲ ਮਾਰਚ ਤੋਂ ਜੂਨ ਦਰਮਿਆਨ ਗਰਮੀ ਦੀ ਮੌਸਮ ’ਚ ਟੈਕਟੀਕਲ ਕਾਊਂਟਰ ਆਫੈਂਸਿਵ ਕੈਂਪੇਨ (ਟੀ.ਸੀ.ਓ.ਸੀ.) ਚਲਾਉਂਦੇ ਹਨ ਅਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੰਦੇ ਹਨ।

Related posts

ਏਸੀ ਕਮਰਿਆਂ ਵਿੱਚ ਬੈਠ ਕੇ ਐਗਜ਼ਿਟ ਪੋਲ ਬਣਾਉਣ ਵਾਲਿਆਂ ਦੇ ਬੈਗ ਅਤੇ ਬਿਸਤਰੇ ਦੇ ਪੈਕ

admin

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਮਾਲਦੀਵ ਦੀ ਪਹਿਲੀ ਮਹਿਲਾ ਨਾਲ ਤਾਜ ਮਹਿਲ ਵਿਖੇ

admin

ਹਰਿਆਣਾ ’ਚ ਤੰਤਰ ਦੀ ਜਿੱਤ ਅਤੇ ਲੋਕਤੰਤਰ ਦੀ ਹੋਈ ਹਾਰ : ਕਾਂਗਰਸ

editor