India

ਡਰੋਨ ਉਡਾਉਣ ’ਤੇ ਲੱਗੀ 30 ਦਿਨਾਂ ਲਈ ਪਾਬੰਦੀ

ਮੁੰਬਈ – ਮੁੰਬਈ ਪਲਿਸ ਨੇ ਇਕ ਮਹੀਨੇ ਲਈ ਡਰੋਨ, ਰਿਮੋਟ ਕੰਟਰੋਲਡ ਏਅਰਕ੍ਰਾਫਟ, ਪੈਰਾਗਲਾਈਡਰ ਅਤੇ ’ਹਾਟ ਏਅਰ ਬੈਲੂਨ’ ’ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਲਿਸ ਨੇ ਸੋਮਵਾਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਕੋਡ (2NSS) ਦੀ ਧਾਰਾ 163 ਦੇ ਤਹਿਤ ਇਕ ਮਨਾਹੀ ਵਾਲਾ ਹੁਕਮ ਜਾਰੀ ਕੀਤਾ ਅਤੇ ਇਹ 31 ਅਕਤੂਬਰ ਤੋਂ 29 ਨਵੰਬਰ ਤੱਕ ਲਾਗੂ ਰਹੇਗਾ।
ਹੁਕਮਾਂ ਮੁਤਾਬਕ ਅੱਤਵਾਦੀ ਅਤੇ ਸਮਾਜ ਵਿਰੋਧੀ ਅਨਸਰ ਮੁੰਬਈ ’ਚ ਖਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ, ਲੋਕਾਂ ਦੀ ਜਾਨ ਨੂੰ ਖਤਰੇ ’ਚ ਪਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਡਰੋਨ, ਰਿਮੋਟ ਕੰਟਰੋਲਡ ਏਅਰਕ੍ਰਾਫਟ ਅਤੇ ਪੈਰਾਗਲਾਈਡਰ ਦੀ ਵਰਤੋਂ ਕਰ ਸਕਦੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੁੰਬਈ ਪਲਿਸ ਦੇ ਅਧਿਕਾਰ ਖੇਤਰ ਵਿਚ ਡਰੋਨ, ਰਿਮੋਟ-ਕੰਟਰੋਲ ਏਅਰਕ੍ਰਾਫਟ ਅਤੇ ਪੈਰਾਗਲਾਈਡਰਾਂ ਦੀ ਉਡਾਣ ਦੀਆਂ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਲਈ ਮੁੱਖ-ਮੰਤਰੀ ਵਲੋਂ ਰਾਸ਼ਟਰਪਤੀ ਨੂੰ ਸੱਦਾ

admin

ਪਾਇਲਟਾਂ ਦੀ ਸਹੂਲਤ ਲਈ 10 ਨਵੇਂ ਐਰੋਮੈਡੀਕਲ ਜਾਂਚ-ਕੇਂਦਰਾਂ ਨੂੰ ਮਨਜ਼ੂਰੀ

admin

ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਸਮੇਤ ਵਿਸ਼ੇਸ਼ ਸੋਧ (SIR) ਦੇ ਦੂਜੇ ਪੜਾਅ ਦਾ ਐਲਾਨ

admin