Breaking News Latest News Punjab

ਤੀਆਂ ਦੇ ਤਿਉਹਾਰ ਨੇ ਕਰਵਾਇਆ ਵਿਰਸਾ ਯਾਦ

ਲਹਿਰਾਗਾਗਾ – ਪੰਜਾਬੀ ਸੱਭਿਆਚਾਰ ਵਿਚ ‘ਤੀਆਂ’ ਨੂੰ ਵਿਸ਼ੇਸ ਥਾਂ ਹਾਸਿਲ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ’ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵੱਲੋਂ ਜੀਪੀਐਫ਼ ਕੰਪਲੈਕਸ ਵਿਖੇ ‘ਤੀਆਂ’ ਦਾ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਸਕੂਲੀ ਵਿਦਿਆਰਥਣਾਂ, ਅਧਿਆਪਕਾਵਾਂ ਅਤੇ ਔਰਤ ਮਾਪਿਆਂ ਨੇ ਚਾਵਾਂ ਨਾਲ ਹਿੱਸਾ ਲਿਆ। ਇਸ ਦੌਰਾਨ ਮੈਡਮ ਮੀਨਾ ਸੇਖੋਂ, ਕੁਲਵਿੰਦਰ ਕੌਰ ਢੀਂਡਸਾ, ਪਤਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਮੰਚ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵਸਤਾਂ ਨਾਲ ਸਜਾਇਆ ਹੋਇਆ ਸੀ। ਖੀਰ-ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ। ਵਿਦਿਆਰਥਣਾਂ, ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨਾਲ ਆਈਆਂ ਉਨ੍ਹਾਂ ਦੀਆਂ ਮਾਤਾਵਾਂ, ਭੈਣਾਂ ਅਤੇ ਭਰਜਾਈਆਂ ਗਿੱਧੇ ਦੇ ਪਿੜ ਵਿਚ ਔਰਤਾਂ ਮੋੜਵੀਂ ਬੋਲੀ ਪਾ ਕੇ ਨੱਚ ਰਹੀਆਂ ਸਨ। ਲੋਕ-ਗੀਤਾਂ ਦੀ ਲੰਮੀਆਂ ਹੇਕਾਂ ਨਾਲ ਪੇਸ਼ਕਾਰੀ ਨੇ ਮਾਹੌਲ ਸੁਰਮਈ ਬਣਿਆ ਹੋਇਆ ਸੀ। ਪੀਘਾਂ ਅਤੇ ਕਿੱਕਲੀਆਂ ਦਾ ਰੰਗ ਵੀ ਵੱਖਰਾ ਸੀ। ਮੇਲੇ ਦੀ ਪ੍ਰਬੰਧਕ ਮੈਡਮ ਅਮਨ ਢੀਂਡਸਾ ਨੇ ਕਿਹਾ ਕਿ ਭਾਵੇਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ’ਚੋਂ ‘ਤੀਆਂ’ ਦਾ ਪਿੜ ਅਲੋਪ ਕਰ ਦਿੱਤਾ ਹੈ। ਤੀਆਂ ਦੇ ਇਸ ਪ੍ਰੋਗਰਾਮ ’ਚ ਵਿਦਿਆਰਥਣਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਭੈਣਾਂ, ਮਾਤਾਵਾਂ ਅਤੇ ਦਾਦੀਆਂ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਗੁਰਪਿੰਦਰ ਕੌਰ ਅਤੇ ਆਸ਼ਾ ਛਾਬੜਾ ਨੇ ਕੀਤਾ।

Related posts

ਐਨ.ਆਰ.ਆਈਜ਼ ਮਸਲੇ ਆਨਲਾਈਨ ਹੱਲ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ !

admin

ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਲੂਆਂ ਵੱਲੋਂ ਸ਼ਰਧਾਂਜਲੀਆਂ !

admin

ਕਿਸਾਨ ਆਗੂ ਡੱਲੇਵਾਲ ਦਾ ਹਾਲ ਜਾਨਣ ਲਈ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ

admin