Punjab

ਨਰਸਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਪਹਿਲੀ ‘ਆਨ ਕੈਂਪਸ ਪਲੇਸਮੈਂਟ ਡਰਾਈਵ’ ਕਰਵਾਈ

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਕਰਵਾਈ ਗਈ ਪਲੇਸਮੈਂਟ ਉਪਰੰਤ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਹੋਰ ਸਟਾਫ਼ ਤੇ ਵਿਦਿਆਰਥਣਾਂ।

ਅੰਮ੍ਰਿਤਸਰ – ਖਾਲਸਾ ਕਾਲਜ ਆਫ ਨਰਸਿੰਗ ਵਿਖੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਪਹਿਲੀ ‘ਆਨ ਕੈਂਪਸ ਪਲੇਸਮੈਂਟ ਡਰਾਈਵ’ ਕਰਵਾਈ ਗਈ ਸੀ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਉਕਤ ਪਲੇਸਮੈਂਟ ਦੌਰਾਨ ਬੀ. ਐਸ. ਸੀ. ਨਰਸਿੰਗ, ਜੀ. ਐਨ. ਐਮ. ਅਤੇ ਸਰਟੀਫਿਕੇਟ ਕੋਰਸਾਂ ਦੇ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਲੇਸਮੈਂਟ ਦੌਰਾਨ ਫੋਰਟਿਸ ਐਸਕਾਰਟ, ਅਮਨਦੀਪ ਮੈਡੀਸਿਟੀ ਅਤੇ ਪਾਰਵਤੀ ਦੇਵੀ ਹਸਪਤਾਲ ਦੀਆਂ ਟੀਮਾਂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਉਕਤ ਹਸਪਤਾਲਾਂ ਨੇ ਯੋਗਤਾ ਅਤੇ ਮਾਨਸਿਕ ਯੋਗਤਾ ਟੈਸਟ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਅਤੇ ਇਸ ਉਪਰੰਤ ਸ਼ਾਰਟਲਿਸਟ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਨਾਮਵਰ ਹਸਪਤਾਲਾਂ ਵੱਲੋਂ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਕ੍ਰਮਵਾਰ ਫੋਰਟਿਸ ਐਸਕਾਰਟ ਨੇ 1, ਅਮਨਦੀਪ ਮੈਡੀਸਿਟੀ ਨੇ 12 ਅਤੇ ਪਾਰਵਤੀ ਦੇਵੀ ਹਸਪਤਾਲ ਨੇ 18 ਵਿਦਿਆਰਥੀਆਂ ਦੀ ਚੋਣ ਕੀਤੀ।

ਇਸ ਮੌਕੇ ਪ੍ਰਿੰ: ਡਾ: ਅਮਨਪ੍ਰੀਤ ਕੌਰ ਨੇ ਪਲੇਸਮੈਂਟ ਇੰਚਾਰਜ ਸ੍ਰੀਮਤੀ ਸਾਬੀਆ ਅਰੋੜਾ ਦੀ ਮੌਜ਼ੂਦਗੀ ’ਚ ਚੁਣੇ ਗਏ ਵਿਦਿਆਰਥੀਆਂ ਨੂੰ ਸ਼ਾਨਦਾਰ ਕੈਰੀਅਰ ਲਈ ਵਧਾਈ ਦਿੰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਆਉਣ ਵਾਲੇ ਸਮੇਂ ਦੇ ਇੰਟਰਵਿਊ ’ਚ ਉਤਸ਼ਾਹ ਨਾਲ ਪੇਸ਼ ਹੋਣ।

Related posts

ਮੈਂ ਤੁਹਾਡਾ ਰੈਗੂਲਰ ਤੇ ਤਨਖਾਹਾਂ ਦਾ ਮਸਲਾ ਜਲਦ ਹੱਲ ਕਰਵਾ ਦੇਵਾਂਗਾ: ਮੇਅਰ

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਮੁੱਖ ਮੰਤਰੀ ਚੰਨੀ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ

Bunty