Breaking News International Latest News

ਪੰਜਾਬਣ ਮੁਟਿਆਰ ਨੇ ਕੈਨੇਡਾ ਪੁਲਿਸ ਵਿੱਚ ਲਵਾਏ ਸਟਾਰ

ਬਠਿੰਡਾ – ਕੈਨੇਡਾ ਵਿੱਚ ਵਿਦਿਆਰਥੀ ਵੀਜੇ ਤੇ ਪਹੁੰਚੀ ਚਰਨਜੀਤ ਕੌਰ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ ਚਰਨਜੀਤ ਕੌਰ ਪੁੱਤਰੀ ਧਰਮਿੰਦਰ ਸਿੰਘ ਦਾ ਪੇਕਾ ਪਿੰਡ ਜੀਰਕਪੁਰ ਹੈ ਅਤੇ ਉਸਦਾ ਵਿਆਹ ਬਠਿੰਡਾ ਜ਼ਿਲੇ ਦੇ ਕਸਬਾ ਨਥਾਣਾ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਰਮੇਸ਼ ਕੁਮਾਰ ਸ਼ਰਮਾ ਦੇ ਬੇਟੇ ਪ੍ਰਦੀਪ ਕੁਮਾਰ ਸਰਮਾਂ ਨਾਲ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਕੌਰ ਦੇ ਸਹੁਰਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਚਰਨਜੀਤ ਕੌਰ ਭਾਰਤ ਵਿੱਚ ਬੀਏ ਕਰਨ ਤੋਂ ਬਾਅਦ 2019 ਆਈਲੈਟਸ ਕਰਕੇ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਚਲੀ ਗਈ । ਸਖਤ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਚਰਨਜੀਤ ਕੌਰ ਕੈਨੇਡਾ ਪੁਲਿਸ Correctional peace officer
Rank : -CX01 (ਇੰਸਪੈਕਟਰ ਅਹੁਦੇ) ਉੱਤੇ ਭਰਤੀ ਹੋ ਗਈ ਹੈ ਅਤੇ 16 ਅਗਸਤ 2024 ਤੋ ਆਪਣੀ ਡਿਊਟੀ ਉੱਤੇ ਹਾਜ਼ਰ ਹੈ । ਚਰਨਜੀਤ ਕੌਰ ਨੇ ਆਪਣੀ ਨਾਮ ਪਲੇਟ ਉੱਤੇ ਆਪਣਾ ਨਾਮ “ਕੌਰ” ਲਿਖਾਕੇ ਇਤਿਹਾਸ ਰੱਚਿਆ ਹੈ। ਇਲਾਕਾ ਨਿਵਾਸੀਆ ਅਤੇ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵੱਲੋ ਰਮੇਸ਼ ਕੁਮਾਰ ਪੁੱਤਰ ਸੋਹਣ ਲਾਲ ਨੂੰ ਉਹਨਾ ਦੀ ਨੂੰਹ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin

ਵਿਦੇਸ਼ ਸਕੱਤਰ ਮਿਸਰੀ ਵੱਲੋਂ ਬੰਗਲਾਦੇਸ਼ੀ ਹਮਰੁਤਬਾ ਨਾਲ ਮੁਲਾਕਾਤ

admin