Punjab

ਭਰਤ ਰਤਨ ਡਾ. ਬੀ.ਆਰ.ਅੰਬੇਡਕਰ ਦਾ 134ਵਾਂ ਜਨਮ ਦਿਹਾੜਾ ਮਨਾਇਆ

ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ।

ਜਲੰਧਰ – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਮਾਡਲ ਹਾਊਸ ਵਲੋਂ ਦੁਸਹਿਰਾ ਗਰਾਊਂਡ ਮਾਡਲ ਹਾਊਸ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਉਘੇ ਸਿਆਸਤਦਾਨ ਅਤੇ ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਇਸ ਮਾਡਲ ਹਾਊਸ ਦੇ ਧਾਰਮਿਕ ਅਤੇ ਰਾਜਨੀਤਿਕ ਅਤੇ ਵੱਖ ਸੁਸਾਇਟੀ ਦੇ ਬੁੱਧੀਜੀਵੀ ਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਹਾਰ ਅਰਪਿਤ ਕੀਤੇ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਚਾਰਕ ਅਤੇ ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਮਾਡਲ ਹਾਊਸ ਦੇ ਪ੍ਰਧਾਨ ਮਾਸਟਰ ਗਣੇਸ਼ ਭਗਤ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਭਾਰਤ ਵਿੱਚ ਰਹਿ ਰਹੇ ਦੇ ਹਰ ਧਰਮ ਰਹਿ ਰਹੇ ਦੇਸ਼ਵਾਸੀਆਂ ਨੂੰ ਪੂਰਾ ਸਨਮਾਨ ਦਿੱਤਾ। ਉਨ੍ਹਾਂ ਵੱਲੋਂ ਲਿਖੇ ਸੰਵਿਧਾਨ ਨੂੰ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਅੱਜ ਦੀ ਯੂਵਾ ਪੀੜੀ ਨੂੰ ਬਾਬਾ ਸਾਹਿਬ ਵੱਲੋਂ ਵਿਖਾਏ ਰਸਤੇ ਤੇ ਚੱਲਣ ਦੀ ਲੋੜ ਹੈ। ਉਹ ਪੜ ਲਿਖ ਕੇ ਆਪਣੇ ਸਮਾਜ ਨੂੰ ਚੰਗਾ ਮਾਰਗ ਦਰਸ਼ਕ ਦੇ ਸਕਦੇ ਹਨ। ਉਨ੍ਹਾਂ ਦਾ ਇੱਕੋ ਸੁਪਨਾਂ ਸੀ ਮਾਪ ਬਾਪ ਆਪਣਿਆਂ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਸਕੂਲਾ ਵਿੱਚ ਭੇਜਣ ਤਾਂ ਕਿ ਉਹ ਪੜ ਲਿਖ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ। ਇਸ ਮੌਕੇ ਤੇ ਬ੍ਰਦਰਜ਼ ਹੁੱਡ ਵੈਲੇਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ, ਅਜੇ ਕਤਿਆਰ, ਨਰਿੰਦਰ ਭਗਤ, ਵੀਰ ਭਾਨ ਭਗਤ,ਨਰੇਸ਼ ਸਿੰਗਲਾ, ਅਸ਼ੋਕ ਕੁਮਾਰ, ਕਿਸ਼ਨ ਲਾਲ ਧਮੀਜਾ, ਬਲਰਾਜ ਗਾਂਧੀ, ਸੁਨੀਲ ਕੁਮਾਰ, ਦੀਪਕ ਕੌਸ਼ਲ, ਹਰਬੰਸ ਲਾਲ, ਪ੍ਰੇਮ ਕੁਮਾਰ, ਰਾਜਿੰਦਰ ਸਿਆਲ, ਨਰਿੰਦਰ ਕੁਮਾਰ, ਤਰਸੇਮ ਲਾਲ, ਮਨੋਜ ਕੁਮਾਰ, ਨਰੇਸ਼ ਕੁਮਾਰ, ਰਾਮਜੀ, ਪੱਪੂ ਵਰਮਾ, ਨਰਿੰਦਰ ਕੂਕੀ, ਸੁਭਾਸ਼ ਚੁੱਘ, ਰਵੀ ਮਲਹੋਤਰਾ, ਤਰਸੇਮ ਸਿੰਘ, ਅਤੇ ਇਲਾਕਾ ਨਿਵਾਸੀ ਹਾਜਰ ਸਨ।

Related posts

ਸ੍ਰੀ ਹਰਿਗੋਬਿੰਦਪੁਰ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ, 4 ਦੀ ਮੌਤ

Bunty

ਪੰਜਾਬ ਵਿੱਚ ਘਰੇਲੂ ਮਹਿਲਾਵਾਂ ਨੂੰ ਡੇਅਰੀ ਫਾਰਮਿੰਗ ਨਾਲ ਜੋੜਿਆ ਜਾਵੇਗਾ: ਕੁਲਦੀਪ ਧਾਲੀਵਾਲ

Bunty

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ਰੱਦ

Bunty