Punjab

‘ਮਟੀਰੀਅਲ ਕੈਮਿਸਟਰੀ ਅਤੇ ਨੈਨੋਮੈਟੀਰੀਅਲ’ ’ਤੇ ਰਾਸ਼ਟਰੀ ਸੈਮੀਨਾਰ ਆਯੋਜਿਤ 

ਡਾ. ਅਮਿਤ ਆਨੰਦ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ।

ਅੰਮ੍ਰਿਤਸਰ, (ਜੋਗਿੰਦਰ ਪਾਲ ਸਿੰਘ ਕੁੰਦਰਾ} – ਖਾਲਸਾ ਕਾਲਜ ਕੈਮਿਸਟਰੀ ਵਿਭਾਗ ਵੱਲੋਂ ‘ਰਸਾਇਣ ਵਿਗਿਆਨ ’ਚ ਹਾਲੀਆ ਤਰੱਕੀ’ (‘ਰੀਸੈਂਟ ਅਡਵਾਂਸ ਇਨ ਕੈਮੀਕਲ ਸਾਇੰਸਸ (ਆਰ. ਏ. ਸੀ. ਐਸ.—12) ਦਾ 12ਵਾਂ ਐਡੀਸ਼ਨ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਇਆ ਗਿਆ ਉਕਤ ਇਕ ਰੋਜ਼ਾ ਸੈਮੀਨਾਰ “ਮਟੀਰੀਅਲ ਕੈਮਿਸਟਰੀ ਅਤੇ ਨੈਨੋਮੈਟੀਰੀਅਲ” ਵਿਸ਼ੇ ’ਤੇ ਅਧਾਰਿਤ ਸੀ, ਜਿਸ ਨੂੰ ਸਰਗਰਮ ਅਤੇ ਇੰਟਰਐਕਟਿਵ ਸਿੱਖਣ, ਅਕਾਦਮਿਕ ਸੰਵਾਦ ਅਤੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਦੀ ਭਾਵਨਾ ’ਚ ਸੰਕਲਪਿਤ ਕੀਤਾ ਗਿਆ ਸੀ। ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਰੋਪੜ ਤੋਂ ਰਸਾਇਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨਰਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਉੱਚ—ਗੁਣਵੱਤਾ ਵਾਲੀ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਿੰ: ਡਾ. ਰੰਧਾਵਾ ਨੇ ਤਕਨੀਕੀ ਤਰੱਕੀ ’ਚ ਪਦਾਰਥ ਵਿਗਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅੰਤਰ—ਅਨੁਸ਼ਾਸਨੀ ਖੋਜ ਨੂੰ ਅਗਾਂਹ ਵਧਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ਦੌਰਾਨ ਮਟੀਰੀਅਲ ਕੈਮਿਸਟਰੀ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਨੂੰ ਉਜਾਗਰ ਕਰਦਿਆਂ ਉੱਨਤ ਸਮੱਗਰੀਆਂ ਦੇ ਡਿਜ਼ਾਇਨ, ਸੰਸਲੇਸ਼ਣ, ਵਿਸ਼ਲੇਸ਼ਣ ਅਤੇ ਉਪਯੋਗਤਾ ’ਤੇ ਧਿਆਨ ਦਿੱਤਾ ਗਿਆ।ਜਿਸ ’ਚ ਸਮਾਰਟ ਪਾਲੀਮਰ, ਸੈਮੀਕੰਡਕਟਰ ਅਤੇ ਬਾਇਓਮਟੀਰੀਅਲ ਵਰਗੀਆਂ ਸਮੱਗਰੀਆਂ ਸ਼ਾਮਿਲ ਹਨ।ਇਸ ਮੌਕੇ ਖਾਸ ਤੌਰ ’ਤੇ ਨੈਨੋਮਟੀਰੀਅਲਜ਼ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ, ਜਿਨ੍ਹਾਂ ਦੀ ਵਿਲੱਖਣ ਭੌਤਿਕ ਅਤੇ ਰਸਾਇਣਿਕ ਵਿਸ਼ੇਸ਼ਤਾਵਾਂ ਕਾਰਨ ਉਰਜਾ ਸੰਭਾਲ ਤੇ ਰੂਪਾਂਤਰਣ, ਵਾਤਾਵਰਣ ਸੁਧਾਰ, ਦਵਾਈ ਪਹੁੰਚਾਉਣ ਪ੍ਰਣਾਲੀਆਂ, ਇਲੈਕਟ੍ਰਾਨਿਕਸ, ਸੈਂਸਰ, ਕੈਟਾਲਿਸਿਸ ਅਤੇ ਗ੍ਰੀਨ ਕੈਮਿਸਟਰੀ ਵਰਗੇ ਖੇਤਰਾਂ ’ਚ ਨਵੀਂ ਕ੍ਰਾਂਤੀ ਆ ਰਹੀ ਹੈ।

ਇਸ ਸੈਮੀਨਾਰ ਮੌਕੇ ਡਾ. ਨਰਿੰਦਰ ਸਿੰਘ ਨੇ ਉੱਨਤ ਸਮੱਗਰੀ ਖੋਜ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੰਡੀ ਤੋਂ ਸਹਾਇਕ ਪ੍ਰੋਫੈਸਰ ਡਾ. ਅਭਿਮਨੇਵ ਧੀਰ ਨੇ ਨੈਨੋਮੈਟੀਰੀਅਲਜ਼ ਅਤੇ ਕਾਰਜਸ਼ੀਲ ਸਮੱਗਰੀਆਂ ਬਾਰੇ ਗਿਆਨ ਪ੍ਰਦਾਨ ਕੀਤਾ। ਉਨ੍ਹਾਂ ਆਪਣੇ ਵਿਚਾਰਾਂ ਰਾਹੀਂ ਭਾਗੀਦਾਰਾਂ ਨੂੰ ਰਸਾਇਣ ਵਿਗਿਆਨ ’ਚ ਸਮਕਾਲੀ ਵਿਕਾਸ ਨਾਲ ਭਰਪੂਰ ਕੀਤਾ। ਇਸ ਤੋਂ ਪਹਿਲਾਂ ਸੈਮੀਨਾਰ ਕਨਵੀਨਰ ਅਤੇ ਵਿਭਾਗ ਮੁਖੀ ਡਾ. ਅਮਿਤ ਆਨੰਦ, ਐਸੋਸੀਏਟ ਪ੍ਰੋਫੈਸਰ ਅਤੇ ਸੰਗਠਨ ਸਕੱਤਰ ਡਾ. ਸੁਖਮੀਤ ਕੌਰ, ਸਹਾਇਕ ਪ੍ਰੋਫੈਸਰ, ਕੈਮਿਸਟਰੀ ਵਿਭਾਗ ਵੱਲੋਂ ਆਏ ਉਕਤ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਡਾ. ਆਨੰਦ ਨੇ ਕਿਹਾ ਕਿ ਉਕਤ ਸੈਮੀਨਾਰ ਪ੍ਰਿੰ: ਡਾ. ਰੰਧਾਵਾ ਦੇ ਸਹਿਯੋਗ ਅਤੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਦੇ ਆਪਸੀ ਤਾਲਮੇਲ ਸਦਕਾ ਉਲੀਕਿਆ ਗਿਆ, ਜਿਨ੍ਹਾਂ ਦੇ ਸਮਰਪਿਤ ਯਤਨਾਂ ਨੇ ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਮਹੱਤਵਪੂਰਨ ਯੋਗਦਾਨ ਪਾਇਆ।

ਇਸ ਮੌਕੇ ਉਕਤ ਮਹਿਮਾਨਾਂ ਵੱਲੋਂ ਜੇਤੂਆਂ ਦਾ  ਐਲਾਨ ਕੀਤਾ ਗਿਆ ਸੀ। ਇਸ ਮੌਕੇ ਸਹਾਇਕ ਪ੍ਰੋਫੈਸਰ ਡਾ. ਹਰਦੀਪ ਕੌਰ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਡਾ. ਆਨੰਦ ਨੇ ਕਿਹਾ ਕਿ ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਖਾਲਸਾ ਕਾਲਜ ਆਫ਼ ਫਾਰਮੇਸੀ, ਐਸ. ਆਰ. ਗੌਰਮਿੰਟ ਕਾਲਜ ਫਾਰ ਵੂਮੈਨ, ਡੀ. ਏ. ਵੀ. ਕਾਲਜ, ਹਿੰਦੂ ਕਾਲਜ, ਬੀ. ਯੂ. ਸੀ. ਕਾਲਜ, ਬਟਾਲਾ, ਐਸ. ਡੀ. ਏ. ਐਮ. ਕਾਲਜ, ਦੀਨਾਨਗਰ ਆਦਿ ਵੱਖ—ਵੱਖ ਸੰਸਥਾਵਾਂ ਦੇ 230 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸੈਮੀਨਾਰ ਨੇ ਗਿਆਨ ਦੇ ਆਦਾਨ—ਪ੍ਰਦਾਨ, ਵਿਗਿਆਨਕ ਗੱਲਬਾਤ ਅਤੇ ਅਕਾਦਮਿਕ ਸਹਿਯੋਗ ਸਬੰਧੀ ਇਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕੀਤਾ, ਜਿਸ ਨੇ ਰਸਾਇਣ ਵਿਗਿਆਨ ’ਚ ਉੱਤਮਤਾ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਇਆ।

Related posts

ਆਈਐਸਆਈ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ – ਕੇਂਦਰੀ ਮੰਤਰੀ ਰਵਨੀਤ ਬਿੱਟੂ

admin

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin

‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਬੇਅਦਬੀ ਕਰਨ ਵਾਲਿਆਂ ਨੂੰ ‘ਕਾਂਬਾ ਛੇੜਨ’ ਵਾਲਾ – ਭਾਈ ਬਲਦੇਵ ਸਿੰਘ ਵਡਾਲਾ

admin