ਨਵੀਂ ਦਿੱਲੀ – ਟੀਐਮਸੀ ਨੇਤਾ ਮਹੂਆ ਮੋਇਤ੍ਰਾਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਉਸ ਦੇ ਖ਼ਿਲਾਫ ’ਕੈਸ਼ ਫਾਰ ਪੁੱਛਗਿੱਛ’ ਮਾਮਲੇ ’ਚ ਮਾਮਲਾ ਦਰਜ ਕੀਤਾ ਹੈ। ਈਡੀ ਵੱਲੋਂ ਉਸ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੋਕਪਾਲ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (329) ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੋਕਪਾਲ ਨੇ ਸੀਬੀਆਈ ਨੂੰ ਛੇ ਮਹੀਨਿਆਂ ਵਿੱਚ ਰਿਪੋਰਟ ਸੌਂਪਣ ਦਾ ਵੀ ਨਿਰਦੇਸ਼ ਦਿੱਤਾ ਸੀ।65M1 ਮਾਮਲੇ ਵਿੱਚ ਵੀ ਚੱਲ ਰਿਹਾ ਕੇਸਈਡੀ ਸੋਮਵਾਰ ਨੂੰ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (65M1) ਮਾਮਲੇ ’ਚ ਮੋਇਤਰਾ ਤੋਂ ਪੁੱਛਗਿੱਛ ਕਰਨ ਵਾਲੀ ਸੀ ਪਰ ਉਸ ਨੇ ਏਜੰਸੀ ਨੂੰ ਪੱਤਰ ਲਿਖ ਕੇ ਪੇਸ਼ ਹੋਣ ਲਈ 21 ਦਿਨਾਂ ਦਾ ਸਮਾਂ ਮੰਗਿਆ ਸੀ। ਹਾਲਾਂਕਿ ਈਡੀ ਨੇ ਮਹੂਆ ਮੋਇਤ੍ਰਾ ਨੂੰ ਐਕਸਟੈਂਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਾਂਚ ਏਜੰਸੀ ਨੇ ਮਹੂਆ ਮੋਇਤ੍ਰਾ ਨੂੰ ਤਾਜ਼ਾ ਸੰਮਨ ਜਾਰੀ ਕਰਕੇ 7 ਦਿਨਾਂ ਬਾਅਦ ਪੁੱਛਗਿੱਛ ਲਈ ਬੁਲਾਇਆ ਹੈ।