India

ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਪੂਰੇ ਦੇਸ਼ ’ਚ ਮੀਂਹ ਸਬੰਧੀ ਆਰੇਂਜ ਤੇ ਯੈਲੋ ਅਲਰਟ ਜਾਰੀ

ਨਵੀਂ ਦਿੱਲੀ – ਭਾਰਤ ਦੇ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਅਗਲੇ ਪੰਜ ਦਿਨਾਂ ਤਕ ਪੱਛਮੀ ਤੇ ਦੱਖਣੀ ਪ੍ਰਾਇਦੀਪ ਸਮੇਤ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਲਈ ਆਰੇਂਜ ਤੇ ਯੈਲੋ ਜਾਰੀ ਕੀਤਾ ਹੈ। ਆਈ.ਐੱਮ.ਡੀ. ਦੇ ਅਨੁਸਾਰ ਅਗਲੇ 2 ਦਿਨਾਂ ਦੌਰਾਨ ਅੱਜ ਗੁਜਰਾਤ ਤੇ ਰਾਜਸਥਾਨ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਇਹ ਘੱਟ ਜਾਵੇਗੀ। ਮੌਸਮ ਵਿਭਾਗ ਨੇ ਕੱਲ੍ਹ ਤਕ ਪੱਛਮੀ ਮੱਧ ਅਤੇ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਵੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਇੱਕ ਚੱਕਰਵਾਤੀ ਸਰਕੂਲੇਸ਼ਨ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਗੁਆਂਢ ਵਿੱਚ ਹੇਠਲੇ ਅਤੇ ਮੱਧ ਟਰਪੋਸਫੇਰਿਕ ਪੱਧਰਾਂ ਵਿਚ ਬਣਿਆ ਹੋਇਆ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਮੌਨਸੂਨ ਟ੍ਰੌਫ ਸਰਗਰਮ ਹੈ ਤੇ ਇਸ ਦਾ ਪੱਛਮੀ ਸਿਰਾ ਆਪਣੀ ਆਮ ਸਥਿਤੀ ਦੇ ਨੇੜੇ ਹੈ ਅਤੇ ਪੂਰਬੀ ਸਿਰਾ ਮੱਧ ਸਮੁੰਦਰੀ ਤਲ ’ਤੇ ਆਪਣੀ ਆਮ ਸਥਿਤੀ ਦੇ ਦੱਖਣ ਵੱਲ ਹੈ। ਅਗਲੇ 2-3 ਦਿਨਾਂ ਤਕ ਇਸ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।
ਅਗਲੇ 7 ਦਿਨਾਂ ਦੌਰਾਨ ਛੱਤੀਸਗੜ੍ਹ ਅਤੇ ਪੱਛਮੀ ਮੱਧ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਸੌਰਾਸ਼ਟਰ ਅਤੇ ਕੱਛ ਵਿੱਚ 4 ਤੋਂ 6, ਵਿਦਰਭ ਵਿੱਚ 4 ਅਤੇ 10 ਤਰੀਕ ਨੂੰ, ਕੋਂਕਣ ਤੇ ਗੋਆ ਵਿਚ 04 ਤੋਂ 08, ਮੱਧ ਮਹਾਰਾਸ਼ਟਰ ਦੇ ਘਾਟ ਖੇਤਰਾਂ ਵਿੱਚ 6 ਤੋਂ 8 ਦੇ ਦੌਰਾਨ ਗੁਜਰਾਤ ’ਚ 4 ਤੋਂ 8 ਸਤੰਬਰ ਦੇ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈ.ਐੱਮ.ਡੀ. ਨੇ ਅੱਗੇ ਕਿਹਾ ਕਿ ਤੱਟੀ ਆਂਧਰਾ ਪ੍ਰਦੇਸ਼ ਅਤੇ ਯਾਨਾਮ, ਤੇਲੰਗਾਨਾ, ਤੱਟਵਰਤੀ ਕਰਨਾਟਕ, ਉੱਤਰੀ ਅੰਦਰੂਨੀ ਕਰਨਾਟਕ ਵਿੱਚ 04 ਤੋਂ 08 ਤਕ; ਦੱਖਣੀ ਅੰਦਰੂਨੀ ਕਰਨਾਟਕ ਵਿੱਚ 4 ਤੋਂ 7 ਤਕ, 8 ਤੋਂ 10 ਸਤੰਬਰ ਤਕ ਕੇਰਲ ਅਤੇ ਮਾਹੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿੱਚ ਵੀ ਅਗਲੇ ਕੁਝ ਦਿਨਾਂ ਤਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਅਗਲੇ 7 ਦਿਨਾਂ ਦੌਰਾਨ ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤਿ੍ਰਪੁਰਾ ਵਿਚ, 4 ਅਤੇ 6 ਨੂੰ ਅਰੁਣਾਚਲ ਪ੍ਰਦੇਸ਼; 4 ਅਤੇ 5 ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ; 5 ਅਤੇ 6 ਨੂੰ ਬਿਹਾਰ; ਉੜੀਸਾ ਵਿੱਚ 4 ਸਤੰਬਰ 8 ਦੇ ਦੌਰਾਨ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 04 ਤੋਂ 8 ਨੂੰ ਉੱਤਰਾਖੰਡ, ਰਾਜਸਥਾਨ, 4 ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ; 4 ਅਤੇ 5 ਨੂੰ ਪੱਛਮੀ ਉੱਤਰ ਪ੍ਰਦੇਸ਼; 04 ਅਤੇ 06 ਸਤੰਬਰ ਦੇ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਬੀਤੀ ਰਾਤ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤਕ ਬੱਦਲ ਛਾਏ ਰਹਿਣ ਅਤੇ ਗਰਜ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

Related posts

ਭਾਰਤ ਆਏ ਅਬੂ ਧਾਬੀ ਦੇ ਕ੍ਰਾਊਨ ਪਿ੍ਰੰਸ, ਦਿੱਲੀ ਪੁੱਜੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

editor

ਭਾਰਤ ਵਿੱਚ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹੈ: ਰਾਹੁਲ ਗਾਂਧੀ

editor

ਕੋਲਕਾਤਾ ਕਾਂਡ: ਸੁਪਰੀਮ ਕੋਰਟ ਨੇ ਪੋਸਟਮਾਰਟਮ ਲਈ ਜ਼ਰੂਰੀ ਦਸਤਾਵੇਜ਼ ਨਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ

editor