India

ਰਾਮ ਰਹੀਮ ਦੀ 21 ਦਿਨਾਂ ਪੈਰੋਲ ਮਨਜ਼ੂਰ, ਜੇਲ੍ਹ ’ਚੋਂ ਆਵੇਗਾ ਫਿਰ ਬਾਹਰ

ਰੋਹਤਕ – ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਨੂੰ ਤਿੰਨ ਹਫਤਿਆਂ ਦੀ ਫਰਲੋ ਮਿਲੀ ਹੈ। ਇਹ ਫਰਲੋ 21 ਦਿਨਾਂ ਲਈ ਮਿਲੀ ਹੈ। ਇਸ ਦੌਰਾਨ ਰਾਮ ਰਹੀਮ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ। ਰਾਮ ਰਹੀਮ ਨੇ ਜੇਲ ਪ੍ਰਸ਼ਾਸਨ ਨੂੰ ਫਰਲੋ ਲਈ ਅਰਜ਼ੀ ਦਿੱਤੀ ਸੀ। ਇਸ ਸਬੰਧੀ ਬਾਗਪਤ ਪ੍ਰਸ਼ਾਸਨ ਤੋਂ ਰਾਮ ਰਹੀਮ ਦੇ ਚਾਲ-ਚਲਣ ਸਬੰਧੀ ਰਿਪੋਰਟ ਮੰਗੀ ਗਈ ਸੀ। ਇਸ ਦੇ ਬਾਵਜੂਦ ਰਾਮ ਰਹੀਮ ਫਰਲੋ ’ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਦੇ ਮੱਦੇਨਜ਼ਰ ਸੁਨਾਰੀਆ ਜੇਲ ਕੰਪਲੈਕਸ ਦੇ ਬਾਹਰ ਸਕਿਊਰਿਟੀ ਵਧਾ ਦਿੱਤੀ ਗਈ ਹੈ। ਕਾਬਲੇਗੌਰ ਹੈ ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਸਿੰਘ ਸਾਧਵੀਆਂ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 7 ਵਾਰ ਪੈਰੋਲ ਮਿਲ ਚੁੱਕੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਫਰਲੋ ਦੀ ਅਰਜ਼ੀ ਦਾਇਰ ਕੀਤੀ ਗਈ ਸੀ।

Related posts

ਰਾਜ ਸਾਰੀਆਂ ਨਿੱਜੀ ਜਾਇਦਾਦਾਂ ਨੂੰ ਨਹੀਂ ਕਬਜ਼ਾ ਸਕਦੇ: ਸੁਪਰੀਮ ਕੋਰਟ

editor

ਸੁਪਰੀਮ ਕੋਰਟ ਨੇ ਯੂਪੀ ਮਦਰੱਸਾ ਕਾਨੂੰਨ ਦੀ ਜਾਇਜ਼ਤਾ ਨੂੰ ਬਰਕਰਾਰ ਰੱਖਿਆ

editor

ਕਿਉਂ ਨਾ ਵਿਕੀਪੀਡੀਆ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਮੰਨਿਆ ਜਾਵੇ: ਕੇਂਦਰ

editor