India

ਰੱਖਿਆ ਨਿਰਮਾਣ ‘ਚ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ !

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਬੰਗਲੁਰੂ ਦੇ ਯੇਲਹਾਂਕਾ ਏਅਰ ਫੋਰਸ ਸਟੇਸ਼ਨ ਵਿਖੇ HAL ਦੇ ਅਤਿ-ਆਧੁਨਿਕ LCA Mk1A ਉਤਪਾਦਨ ਸਹੂਲਤ ਦਾ ਦੌਰਾ ਕੀਤਾ। (ਫੋਟੋ: ਏ ਐਨ ਆਈ)

ਬੰਗਲੂਰੂ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯੁੱਧ ਦੀ ਤੇਜ਼ੀ ਨਾਲ ਬਦਲ ਰਹੀ ਪ੍ਰਕ੍ਰਿਤੀ ਦੇ ਮੱਦੇਨਜ਼ਰ ਲਗਾਤਾਰ ਹੱਲ ਅਪਣਾਉਣ ਅਤੇ ਉਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੱਖਿਆ ਨਿਰਮਾਣ ਵਿੱਚ ਯਤਨਾਂ ਨੂੰ ਉਭਰਦੇ ਖੇਤਰਾਂ ਲਈ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਰੱਖਿਆ ਮੰਤਰੀ ਨੇ ਮੂਲ ਉਪਕਰਨ ਨਿਰਮਾਤਾਵਾਂ (ਓਈਐੱਮਜ਼) ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਅੱਗੇ ਆਉਣ ਅਤੇ ਵਿਸਥਾਰਿਤ ਭਾਰਤੀ ਰੱਖਿਆ ਤੰਤਰ ਵੱਲੋਂ ਪੇਸ਼ ਕੀਤੇ ਮੌਕਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਨੇ ‘ਏਅਰੋ ਇੰਡੀਆ’ ਦੇ 15ਵੇਂ ਐਡੀਸ਼ਨ ਤਹਿਤ ਸੀਈਓਜ਼ ਗੋਲਮੇਜ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਰਾਜਨਾਥ ਸਿੰਘ ਨੇ ਏਸ਼ੀਆ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਮੰਨੀ ਜਾਂਦੀ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਅੱਜ ਯੇਲਹੰਕਾ ਏਅਰਫੋਰਸ ਸਟੇਸ਼ਨ ’ਤੇ ਕੀਤਾ। ਉਦਘਾਟਨ ਮਗਰੋਂ ਰੱਖਿਆ ਮੰਤਰੀ ਨੇ ਕਿਹਾ ਕਿ ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਮਜ਼ਬੂਤ ​​ਹੋ ਕੇ ਹੀ ਅਸੀਂ ਬਿਹਤਰ ਆਲਮੀ ਵਿਵਸਥਾ ਲਈ ਕੰਮ ਕਰ ਸਕਾਂਗੇ।

Related posts

WPL 2025 ਮੁੰਬਈ ਇੰਡੀਅਨਜ਼ ਟੀਮ ਨੇ ਜਿੱਤ ਲਿਆ !

admin

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin