International

ਸਵਿਟਜ਼ਰਲੈਂਡ ’ਚ ਯੂਕ੍ਰੇਨ ਸ਼ਾਂਤੀ ਸੰਮੇਲਨ ’ਚ 90 ਦੇਸ਼ ਲੈਣਗੇ ਹਿੱਸਾ

ਬਰਨ –  ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਰੂਸ-ਯੂਕ੍ਰੇਨ ਯੁੱਧ ਵਿਚਕਾਰ ਸਵਿਟਜ਼ਰਲੈਂਡ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ‘ਯੂਕ੍ਰੇਨ ਪੀਸ ਸਮਿਟ’ ਵਿੱਚ ਲਗਭਗ 90 ਦੇਸ਼ਾਂ ਅਤੇ ਸੰਗਠਨਾਂ ਨੇ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਜਦਕਿ ਮਾਸਕੋ ਨੇ ਇਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਵਿਸ ਰਾਸ਼ਟਰਪਤੀ ਵਿਓਲਾ ਐਮਹਾਰਡ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਰੂਸ ਦੇ ਇਨਕਾਰ ਦੇ ਬਾਵਜੂਦ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਿੱਸਾ ਲੈਣ ਵਾਲੇ ਅੱਧੇ ਤੋਂ ਵੱਧ ਦੇਸ਼ ਯੂਰਪ ਤੋਂ ਹਨ। ਐਮਹਾਰਡਟ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਵਿਚ ਕਿਹਾ ਕਿ ਰੂਸ ਦੁਆਰਾ ਯੂਕ੍ਰੇਨ ‘’ਤੇ ਹਮਲੇ ਸ਼ੁਰੂ ਕੀਤੇ ਜਾਣ ਤੋਂ ਲਗਭਗ 28 ਮਹੀਨੇ ਬਾਅਦ ਆਯੋਜਿਤ ਸੰਮੇਲਨ ਦਾ ਉਦੇਸ਼ ਸੰਭਾਵੀ ਸ਼ਾਂਤੀ ਲਈ ਰਾਹ ਪੱਧਰਾ ਕਰਨਾ ਹੈ। ਉਨ੍ਹਾਂ ਕਿਹਾ, ‘’ਇਹ ਗ਼ਲਤ ਪ੍ਰਚਾਰ ਨਹੀਂ ਹੈ। ਇਹ ਸਵਿਟਜ਼ਰਲੈਂਡ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਮਨੁੱਖੀ ਸਹਾਇਤਾ ਦੇ ਮੁੱਦੇ ਅਤੇ ਗੱਲਬਾਤ ਨੂੰ ਤਰਜੀਹ ਦੇਣ ਬਾਰੇ ਹੈ।’’ ਸਵਿਸ ਅਧਿਕਾਰੀਆਂ ਨੇ ਕਿਹਾ ਕਿ ਬ੍ਰਾਜ਼ੀਲ ਅਤੇ ਚੀਨ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਹਿੱਸਾ ਨਹੀਂ ਲੈਣਗੇ ਜਦੋਂ ਤੱਕ ਰੂਸ ਸਮੇਤ ਦੋਵੇਂ ਧਿਰਾਂ ਗੱਲਬਾਤ ਦੀ ਮੇਜ਼ ‘’ਤੇ ਨਹੀਂ ਆਉਂਦੀਆਂ। ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਵਾਰ-ਵਾਰ ਕਿਹਾ ਹੈ ਕਿ ਰੂਸ ਤੋਂ ਬਿਨਾਂ ਸ਼ਾਂਤੀ ਪ੍ਰਕਿਰਿਆ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਸਵਿਟਜ਼ਰਲੈਂਡ ਕਾਨਫਰੰਸ ਦੇ ਸਬੰਧ ਵਿੱਚ ਰੂਸੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin