Punjab

ਸਿੱਕਮ ‘ਚ ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਲਾਗੂ ਹੋ ਜਾਵੇਗਾ

ਸਿੱਖ ਅਨੰਦ ਕਾਰਜ।

ਸਿੱਕਮ ਵਿੱਚ ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ। ਇਹ ਕਾਨੂੰਨ ਸਿੱਖ ਜੋੜਿਆਂ ਨੂੰ ਆਪਣੇ ਖ਼ਾਸ ਕਾਨੂੰਨੀ ਢਾਂਚੇ ਤਹਿਤ ਆਪਣੇ ਰਵਾਇਤੀ ਵਿਆਹਾਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਸਿੱਕਮ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਰਵਾਇਤੀ ‘ਆਨੰਦ ਕਾਰਜ’ ਰਸਮਾਂ ਤਹਿਤ ਕੀਤੇ ਗਏ ਵਿਆਹਾਂ ਨੂੰ ਸਿੱਧੇ ਤੌਰ ’ਤੇ ਰਜਿਸਟਰ ਕਰਾਉਣ ਦੀ ਸਹੂਲਤ ਮਿਲੇਗੀ। ਸਤੰਬਰ 2025 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸੂਬੇ ਵਿੱਚ ਇਸ 1909 ਦੇ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਰਜਿਸਟਰੇਸ਼ਨ ਦੇ ਉਦੇਸ਼ ਲਈ ਕਈ ਸਿੱਖ ਜੋੜੇ ਹਿੰਦੂ ਮੈਰਿਜ ਐਕਟ 1955 ਤਹਿਤ ਆਪਣੇ ਵਿਆਹਾਂ ਨੂੰ ਰਜਿਸਟਰ ਕਰਵਾਉਂਦੇ ਆ ਰਹੇ ਹਨ। ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ 14 ਮਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ‘‘ਕੇਂਦਰ ਸਰਕਾਰ ਪਹਿਲੀ ਜੂਨ 2026 ਨੂੰ ਉਸ ਤਰੀਕ ਵਜੋਂ ਤੈਅ ਕਰਦੀ ਹੈ ਜਿਸ ਦਿਨ ਤੋਂ ‘ਆਨੰਦ ਮੈਰਿਜ ਐਕਟ 1909 ਦੇ ਉਪਬੰਧ ਸਿੱਕਮ ਰਾਜ ਵਿੱਚ ਲਾਗੂ ਹੋਣਗੇ।’’

ਕਾਨੂੰਨ ਮੰਤਰਾਲੇ ਨੇ ਇਹ ਤਰੀਕ ਉਦੋਂ ਨੋਟੀਫਾਈ ਕੀਤੀ ਹੈ ਜਦੋਂ ਸਿੱਕਮ ਸਰਕਾਰ ਨੇ ਸਥਾਨਕ ਪੱਧਰ ’ਤੇ ਰਜਿਸਟਰੇਸ਼ਨ ਪ੍ਰਣਾਲੀ ਦੀ ਰੂਪਰੇਖਾ ਤਿਆਰ ਕਰਨ ਲਈ ਅਧਿਕਾਰਤ ‘ਸਿੱਕਮ ਆਨੰਦ ਮੈਰਿਜ ਰਜਿਸਟਰੇਸ਼ਨ ਰੂਲਜ਼ 2026’ ਤਿਆਰ ਕਰ ਕੇ ਨੋਟੀਫਾਈ ਕਰ ਦਿੱਤੇ ਹਨ। ਇਹ ਨਿਯਮ ਸਤੰਬਰ 2025 ਵਿੱਚ ‘ਅਮਨਜੋਤ ਸਿੰਘ ਚੱਢਾ ਬਨਾਮ ਯੂਨੀਅਨ ਆਫ਼ ਇੰਡੀਆ’ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਨੋਟੀਫਾਈ ਕੀਤੇ ਗਏ ਹਨ। ਇਸ ਫ਼ੈਸਲੇ ਨੇ ਇਸ ਕਾਨੂੰਨ ਦੀਆਂ ਪ੍ਰਸ਼ਾਸਨਿਕ ਖ਼ਾਮੀਆਂ ਨੂੰ ਦੂਰ ਕਰ ਦਿੱਤਾ ਸੀ। ਸਾਲ 2012 ਵਿੱਚ ਇਸ ਕਾਨੂੰਨ ਵਿੱਚ ਕੀਤੀ ਗਈ ਸੋਧ ਰਾਹੀਂ ਆਨੰਦ ਮੈਰਿਜ ਐਕਟ 1909 ਤਹਿਤ ਵਿਆਹਾਂ ਨੂੰ ਰਜਿਸਟਰ ਕਰਨ ਲਈ ਰਾਜ ਪੱਧਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਇਨ੍ਹਾਂ ਸੂਬਿਆਂ ਨੂੰ ਜਲਦੀ ਨਿਯਮ ਬਣਾਉਣ ਲਈ ਕਿਹਾ ਸੀ। ਹਾਲਾਂਕਿ, ਸਿੱਕਮ ਸਣੇ ਕਈ ਸੂਬਿਆਂ ਨੇ ਇਸ ਦੇ ਨਿਯਮ ਤਿਆਰ ਨਹੀਂ ਕੀਤੇ ਸਨ।

Related posts

ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰਾਂ ਦੁਆਰਾ ਬਣਾਈਆਂ 2 ਨਜਾਇਜ਼ ਉਸਾਰੀਆਂ ਢਾਹੀਆਂ

admin

ਵਿਜੈ ਗਰਗ ਦੀ ਕਿਤਾਬ ‘ਨੀਟ ਯੂਜੀ (ਐਨਸੀਈਆਰਟੀ ਲਾਈਨ ਦਰ ਲਾਈਨ ਚੈਪਟਰ ਵਾਈਜ਼ ਜ਼ੂਆਲੋਜੀ)’ ਲੋਕ ਅਰਪਣ !

admin

ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਪੰਜ ਸਿੰਘ ਸਾਹਿਬਾਨ ਅੱਗੇ ਸਪੱਸ਼ਟੀਕਰਨ ਅਤੇ ਮੁਆਫ਼ੀ ਮੰਗੀ !

admin