International

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

ਕੋਲੰਬੋ – ਸ਼੍ਰੀਲੰਕਾ ‘’ਚ ਰਾਸ਼ਟਰੀ ਅਪਰਾਧ ਵਿਰੋਧੀ ਮੁਹਿੰਮ ਦੌਰਾਨ ਪੁਲਿਸ ਨੇ 50 ਦਿਨਾਂ ‘’ਚ ਅਪਰਾਧਿਕ ਗਤੀਵਿਧੀਆਂ ‘’ਚ ਸ਼ਾਮਲ ਹੋਣ ਦੇ ਮਾਮਲੇ ‘’ਚ 56,000 ਤੋਂ ਜ਼ਿਆਦਾ ਸ਼ੱਕੀ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਗਿ੍ਰਫ਼ਤਾਰ ਕੀਤੇ ਗਏ ਸ਼ੱਕੀਆਂ ਵਿੱਚੋਂ 49,558 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿੱਚ ਗਿ੍ਰਫ਼ਤਾਰ ਕੀਤੇ ਗਏ ਸਨ, ਜਦੋਂ ਕਿ ਹੋਰਾਂ ਨੂੰ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਗਿ੍ਰਫ਼ਤਾਰ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ ਲਗਭਗ 72.5 ਕਰੋੜ ਰੁਪਏ (ਲਗਭਗ 23 ਲੱਖ ਅਮਰੀਕੀ ਡਾਲਰ) ਹੈ। ਇਸ ਦੇ ਨਾਲ ਹੀ ਜ਼ਬਤ ਕੀਤੀਆਂ ਦਵਾਈਆਂ ਦੀ ਅੰਦਾਜ਼ਨ ਬਾਜ਼ਾਰੀ ਕੀਮਤ 7.73 ਅਰਬ ਰੁਪਏ (ਕਰੀਬ 25 ਕਰੋੜ ਡਾਲਰ) ਦੱਸੀ ਗਈ ਹੈ।

Related posts

ਪਾਕਿਸਤਾਨ ਕਦੋਂ ਤੱਕ ਭਾਰਤ ਦੇ ਹਮਲਿਆਂ ਨੂੰ ਸਹਿ ਸਕੇਗਾ ?

admin

ਅਮਰੀਕਾ ਦੇ ਰੌਬਰਟ ਪ੍ਰੀਵੋਸਟ 267ਵੇਂ ਕੈਥੋਲਿਕ ਪੋਪ ਬਣੇ !

admin

ਭਾਰਤ ਦੀ ਜਵਾਬੀ ਕਾਰਵਾਈ ਵਿੱਚ ਰਾਵਲਪਿੰਡੀ, ਲਾਹੌਰ ਤੇ ਕਰਾਚੀ ਵਰਗੇ ਵੱਡੇ ਸ਼ਹਿਰਾਂ ਦਾ ਭਾਰੀ ਨੁਕਸਾਨ !

admin