Bollywood

ਅਕਸ਼ੇ ਦੀ ਪਤਨੀ ਟਵਿੰਕਲ ਨੇ 50 ਸਾਲ ਦੀ ਉਮਰ ’ਚ ਕੀਤੀ ਮਾਸਟਰਜ਼ ਡਿਗਰੀ

ਮੁੰਬਈ – ਅਕਸ਼ੇ ਕੁਮਾਰ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਆਖ਼ਿਰਕਾਰ ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਲੇਖਿਕਾ ਟਵਿੰਕਲ ਖੰਨਾ ਨੇ ਆਪਣੀ ਮਾਸਟਰਜ਼ ਦੀ ਡਿਗਰੀ ਕਰ ਲਈ ਹੈ। ਸਾਬਕਾ ਅਦਾਕਾਰਾ ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ’ਚ ਅਜਿਹਾ ਕੀਤਾ ਹੈ ਤੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਹੈ। ਅਕਸ਼ੇ ਵੀ ਬਹੁਤ ਖ਼ੁਸ਼ ਹਨ ਤੇ ਟਵਿੰਕਲ ਨੂੰ ‘ਸੁਪਰ ਵੁਮੈਨ’ ਕਹਿੰਦੇ ਹਨ ਤੇ ਮਾਣ ਮਹਿਸੂਸ ਕਰਦੇ ਹਨ। ਟਵਿੰਕਲ ਖੰਨਾ ਨੇ ਲੰਡਨ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ।ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਟਵਿੰਕਲ ਖੰਨਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ’ਚ ਟਵਿੰਕਲ ਨੇ ਗ੍ਰੈਜੂਏਸ਼ਨ ਗਾਊਨ ਦੇ ਨਾਲ ਹਰੇ ਰੰਗ ਦੀ ਸਾੜ੍ਹੀ ਪਹਿਨੀ ਹੈ। ਅਕਸ਼ੇ ਤੇ ਟਵਿੰਕਲ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਅਕਸ਼ੇ ਨੇ ਆਪਣੀ ਪਤਨੀ ਦੀ ਇਸ ਪ੍ਰਾਪਤੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਬਹੁਤ ਧੂਮਧਾਮ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਪੜ੍ਹਾਈ ਪ੍ਰਤੀ ਟਵਿੰਕਲ ਦੇ ਸਮਰਪਣ ਦੀ ਵੀ ਤਾਰੀਫ਼ ਕੀਤੀ ਅਕਸ਼ੇ ਨੇ ਲਿਖਿਆ, ‘‘ਦੋ ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਮੁੜ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਹੈਰਾਨ ਸੀ ਕਿ ਕੀ ਤੁਸੀਂ ਇਸ ਨੂੰ ਲੈ ਕੇ ਸੱਚਮੁੱਚ ਗੰਭੀਰ ਹੋ? ਪਰ ਜਿਸ ਦਿਨ ਮੈਂ ਦੇਖਿਆ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ। ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਘਰ ਤੇ ਕਰੀਅਰ ਦੇ ਨਾਲ-ਨਾਲ ਤੁਸੀਂ ਪੂਰਾ ਵਿਦਿਆਰਥੀ ਜੀਵਨ ਵੀ ਬਤੀਤ ਕਰ ਰਹੇ ਸੀ। ਮੈਨੂੰ ਪਤਾ ਸੀ ਕਿ ਮੈਂ ਇਕ ਸੁਪਰ ਵੁਮੈਨ ਨਾਲ ਵਿਆਹ ਕਰਵਾਇਆ ਹੈ।

Related posts

ਨਹੀਂ ਰਹੀ ਸੁਰਾਂ ਦੀ ਮਲਿਕਾ: ਅਦਾਕਾਰੀ ਤੋਂ ਲੈ ਕੇ ਤੈਅ ਕੀਤਾ ਵਰਲਡ ਰਿਕਾਰਡ ਕਾਇਮ ਕਰਨ ਤੱਕ ਦਾ ਲੰਬਾ ਸਫ਼ਰ !

admin

SINGHAM AGAIN SETS A NEW MILESTONE

admin

ਫ਼ਿਲਮ ‘ਗੁਲਾਬੋ-ਸਿਤਾਬੋ’ ਡਿਜੀਟਲੀ ਹੋਈ ਰਿਲੀਜ਼, ਦਰਸ਼ਕ ਖੂਬ ਕਰ ਰਹੇ ਪਸੰਦ

admin