Bollywood

ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

ਨਵੀਂ ਦਿੱਲੀ – ਫਿਲਮਾਂ ਤੋਂ ਲੈ ਕੇ ਟੈਲੀਵਿਜ਼ਨ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ ਹੋ ਗਿਆ ਹੈ। ਖਬਰਾਂ ਮੁਤਾਬਕ ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਮੁੰਬਈ ‘ਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਰੁਣ ਬਾਲੀ ਨੇ ਆਪਣੇ ਕਰੀਅਰ ਵਿੱਚ ਸ਼ਾਹਰੁਖ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਉਹ ਖੁਦ ਵੀ ਮਨੋਰੰਜਨ ਜਗਤ ਦਾ ਬਹੁਤ ਵੱਡਾ ਅਤੇ ਜਾਣਿਆ-ਪਛਾਣਿਆ ਨਾਂ ਸੀ।
ਮਰਹੂਮ ਅਭਿਨੇਤਾ ਅਰੁਣ ਬਾਲੀ ਨੇ ਕਈ ਫਿਲਮਾਂ ‘ਚ ਕੰਮ ਕੀਤਾ। ਹਾਲ ਹੀ ਦੇ ਸਾਲਾਂ ‘ਚ ਆਈ ਫਿਲਮ ਕੇਦਾਰਨਾਥ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ਓ ਮਾਈ ਗੌਡ (2012 ਫਿਲਮ), ਪੀਕੇ (2014), ਪਾਣੀਪਤ (2019), ਲਾਲ ਸਿੰਘ ਚੱਢਾ (2022) ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।

Related posts

ਮੈਂ ਅੱਜ ਵਿੱਚ ਜਿਊਂਦੀ ਹਾਂ : ਵਾਮਿਕਾ ਗੱਬੀ

Bunty

ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਵਲੋਂ ਆਪਣੇ ਪਿਤਾ ਤੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜਨਮ ਦਿਨ ‘ਤੇ ਸਮਾਗਮ !

admin

ਆਸਕਰ 2021ਦੀ ਦੌੜ ’ਚ ਪਹੁੰਚੀ ਏਕਤਾ ਕਪੂਰ ਤੇ ਤਾਹਿਰਾ ਕਸ਼ਯਪ ਦੀ ਫਿਲਮ ‘ਬਿੱਟੂ

admin