ਮੁੰਬਈ – ਅਦਾਕਾਰ ਤੇ ਬਿੱਗ ਬੌਸ ਵਿਨਰ ਸਿਧਾਰਥ ਸ਼ੁਕਲਾ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਮੁੰਬਈ ਦੇ ਕੂਪਰ ਹਸਪਤਾਲ ’ਚ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 40 ਸਾਲਾ ਸਿਧਾਰਥ ਸ਼ੁਕਲਾ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। ਸਿਧਾਰਥ ਦੀ ਮੌਤ ਦੀ ਖ਼ਬਰ ਤੋਂ ਹਰ ਕੋਈ ਹੈਰਾਨ ਹੈ ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਸਿਧਾਰਥ ਹੁਣ ਦੁਨੀਆ ’ਚ ਨਹੀਂ ਰਹੇ। ਸਿਧਾਰਥ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਮੁੰਬਈ ਪੁਲਿਸ ਨੇ ਕੀਤੀ ਹੈ।
ਜਾਣਕਾਰੀ ਮੁਕਾਬਕ ਅਦਾਕਾਰ ਸਿਧਾਰਥ ਸ਼ੁਕਲਾ ਨੇ ਸੋਣ ਤੋਂ ਪਹਿਲਾਂ ਕੋਈ ਦਵਾਈ ਖਾਂਦੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕੇ। ਹਸਪਤਾਲ ਨੇ ਬਾਅਦ ’ਚ ਪੁਸ਼ਟੀ ਕੀਤੀ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਅਦਾਕਾਰ ਦੇ ਫੈਨਜ਼ ‘ਚ ਸੋਗ ਦੀ ਲਹਿਰ ਹੈ। ਸਿਧਾਰਥ ਸ਼ੁਕਲਾ ਦੇ ਅਚਾਨਕ ਦੇਹਾਂਤ ਨਾਲ ਪੂਰੇ ਬਾਲੀਵੁੱਡ ਤੇ ਟੀਵੀ ਇੰਡਸਟਰੀ ਸੋਗ ’ਚ ਹੈ। ਤਮਾਮ ਅਦਾਕਾਰ ਤੇ ਅਦਾਕਾਰਾਂ ਦੁਆਰਾ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।