International

ਅਦਾਲਤ ’ਚ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਜੇਲ੍ਹ ’ਚ ਮੇਰੇ ’ਤੇ ਤਸ਼ੱਦਦ ਹੋਇਆ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਇਮਰਾਨ ਖਾਨ ਦੇ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਧਮਕਾਉਣ ਤੋਂ ਬਾਅਦ ਪਾਕਿਸਤਾਨ ਪੁਲੀਸ ਹੁਣ ਉਸ ਨੂੰ ਹੱਥਕੜੀ ਲਗਾ ਕੇ ਅਦਾਲਤ ’ਚ ਲਿਆਈ। ਉਸ ਨੂੰ ਰਾਵਲਪਿੰਡੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੁਰੈਸ਼ੀ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ’ਚ ਮੇਰੇ ’ਤੇ ਤਸ਼ੱਦਦ ਕੀਤਾ ਗਿਆ ਸੀ। ਕੁਰੈਸ਼ੀ ਨੇ ਰਾਵਲਪਿੰਡੀ ਜੁਡੀਸ਼ੀਅਲ ਕੰਪਲੈਕਸ ’ਚ ਸੁਣਵਾਈ ਦੌਰਾਨ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ, ‘‘ਜੇਲ੍ਹ ਦੇ ਬਾਹਰ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕਰਨ ਤੋਂ ਬਾਅਦ ਜੇਲ੍ਹ ’ਚ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ।’’ ਖ਼ਬਰਾਂ ਮੁਤਾਬਕ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖ਼ਿਅਤ ਰੱਖ ਲਿਆ ਹੈ। ਕਥਿਤ ਤੌਰ ’ਤੇ ਸੁਪਰੀਮ ਕੋਰਟ ਵਲੋ ਸਿਫ਼ਰ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕੁਰੈਸ਼ੀ ਨੂੰ ਅਡਿਆਲਾ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ, ਪੀ. ਟੀ. ਆਈ. ਨੇਤਾ ਨੇ ਕਈ ਮੌਕਿਆਂ ’ਤੇ ਪੰਜਾਬ ਪੁਲੀਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਧੱਕਾ ਦੇ ਕੇ ਜੇਲ੍ਹ ’ਚੋਂ ਬਾਹਰ ਕੱਢ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ, ‘‘ਪੀ. ਟੀ. ਆਈ. ਨੇਤਾ ਨੂੰ 9 ਮਈ ਦੀ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।’’ ਕੁਰੈਸ਼ੀ ਨੂੰ ਪਹਿਲਾਂ ਪੁਲੀਸ ਕੈਂਟ ਥਾਣੇ ਲੈ ਗਈ, ਜਿੱਥੇ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ।
ਕੁਰੈਸ਼ੀ ਨੂੰ ਬਖਤਰਬੰਦ ਪੁਲੀਸ ਵੈਨ ’ਚ ਡਿਊਟੀ ਮੈਜਿਸਟ੍ਰੇਟ ਸਈਅਦ ਜਹਾਂਗੀਰ ਅਲੀ ਦੀ ਅਦਾਲਤ ’ਚ ਲਿਆਂਦਾ ਗਿਆ। ਪੀ. ਟੀ. ਆਈ. ਵਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਪੁਲੀਸ ਕਰਮਚਾਰੀ ਕੁਰੈਸ਼ੀ ਨੂੰ ਹਥਕੜੀਆਂ ਵਿੱਚ ਲਿਜਾਂਦੇ ਨਜ਼ਰ ਆ ਰਹੇ ਹਨ। ਸੁਣਵਾਈ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਟੀ. ਆਈ. ਨੇਤਾ ਦੀ ਧੀ ਮੇਹਰ ਬਾਨੋ ਕੁਰੈਸ਼ੀ ਨੇ ਅਦਾਲਤ ਦੇ ਬਾਹਰ ਸੁਰੱਖ਼ਿਆ ਪ੍ਰਬੰਧਾਂ ’ਤੇ ਨਾਰਾਜ਼ਗੀ ਪ੍ਰਗਟਾਈ। ਉਸ ਨੇ ਕਿਹਾ, ‘‘ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਕਿਸੇ ਅਤਿਵਾਦੀ ਨੂੰ ਪੇਸ਼ ਕਰ ਰਹੇ ਹੋਣ।’’ ਮੇਹਰ ਬਾਨੋ ਨੇ ਕਿਹਾ, ‘‘ਕਿਸੇ ਨੂੰ ਵੀ ਨਿਆਂਇੱਕ ਕੰਪਲੈਕਸ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਪੁਲੀਸ ਦਾ ਵਤੀਰਾ ਨਿਰਾਸ਼ਾਜਨਕ ਸੀ।’’

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

admin

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin