Bollywood

ਅਨੰਤ-ਰਾਧਿਕਾ ਦੇ ਵਿਆਹ ’ਚ ਰਵਾਇਤੀ ਪਹਿਰਾਵਿਆਂ ਦੀ ਝਲਕ

ਮੁੰਬਈ –  ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ’ਚ ਸ਼ਾਮਲ ਹੋਏ ਦੁਨੀਆਂ ਭਰ ਦੇ ਫ਼ਿਲਮੀ ਸਿਤਾਰੇ ਅਪਣੇ ਸੱਭ ਤੋਂ ਵਧੀਆ ਕਪੜੇ ਪਹਿਨ ਕੇ ਆਏ ਹੋਏ ਸਨ ਅਤੇ ਵੱਖੋ-ਵੱਖ ਪੋਸ਼ਾਕਾਂ ’ਚ ਜਚ ਰਹੇ ਸਨ ਪਰ ਦੀਪਿਕਾ ਪਾਦੁਕੋਣ ਅਤੇ ਆਲੀਆ ਭੱਟ ਅਪਣੇ ਸ਼ਾਨਦਾਰ ਰਵਾਇਤੀ ਪਹਿਰਾਵਿਆਂ ਨਾਲ ਵੱਖ ਹੀ ਦਿਸ ਰਹੀਆਂ ਸਨ। ਗਰਭਵਤੀ ਦੀਪਿਕਾ ਸਿੰਦੂਰੀ ਲਾਲ ਅਨਾਰਕਲੀ ’ਚ ਖੂਬਸੂਰਤ ਨਜ਼ਰ ਆ ਰਹੀ ਸੀ। ਦੀਪਿਕਾ ਪਾਦੁਕੋਣ ਵਿਆਹ ’ਚ ਤੋਰਾਨੀ ਦੀ ਕਸਟਮ ਡਿਜ਼ਾਈਨ ਵਾਲੀ ਸਿੰਦੂਰੀ ਲਾਲ ਅਨਾਰਕਲੀ ਪਹਿਨ ਕੇ ਖੂਬਸੂਰਤ ਦਿਸ ਰਹੀ ਸੀ, ਜਿਸ ’ਤੇ ਮਹੀਨ ਸੁਨਹਿਰੀ ਕਢਾਈ ਸੀ। ਦੀਪਿਕਾ ਪਾਦੁਕੋਣ ਦੇ ਪਹਿਰਾਵੇ ਨੂੰ ਤੋਰਾਨੀ ਲੇਬਲ ਤੋਂ ਕਸਟਮਾਈਜ਼ ਕੀਤਾ ਗਿਆ ਸੀ ਅਤੇ ਇਸ ਵਿਚ ਫਲੇਅਰਡ ਸਲੀਵਜ਼ ਅਤੇ ਪੈਂਟ ਸਨ। ਉਸ ਨੇ ਅਪਣੇ ਪਹਿਰਾਵੇ ਨੂੰ ਮੇਲ ਖਾਂਦੇ ਦੁਪੱਟੇ ਨਾਲ ਜੋੜਿਆ। ਗਜਰਾ ਸਜਿਆ, ਸਲੀਕ ਮਿਡਲ ਪਾਰਟਡ ਬਨ ਦੇ ਨਾਲ, ਦੀਪਿਕਾ ਨੇ ਗਲੈਮਰ ਮੇਕਅਪ ਦੀ ਚੋਣ ਕੀਤੀ ਜਿਸ ’ਚ ਬੋਲਡ ਵਿੰਗਡ ਆਈਲਾਈਨਰ, ਪੀਚ ਰੰਗ ਦੀ ਲਿਪਸਟਿਕ ਅਤੇ ਲਾਲ ਬਿੰਦੀ ਸ਼ਾਮਲ ਸੀ। ਹਾਲਾਂਕਿ, ਉਸ ਦੀ ਪੋਸ਼ਾਕ ’ਚ ਮੁੱਖ ਗੱਲ ਇਕ ਆਕਰਸ਼ਕ ਹਾਰ ਸੀ, ਜੋ ਨਾ ਸਿਰਫ ਬਹੁਤ ਸੁੰਦਰ ਸੀ ਬਲਕਿ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਇਹ ਅਸਲ ’ਚ ਇਕ ਬਾਜ਼ੂਬੰਦ ਸੀ, ਜੋ ਰਵਾਇਤੀ ਤੌਰ ’ਤੇ ਬਾਂਹ ’ਤੇ ਪਹਿਨਿਆ ਜਾਂਦਾ ਸੀ, ਜੋ ਸਿੱਖ ਸਾਮਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਨਾਲ ਸਬੰਧਤ ਹੈ। ਹਾਰ ਦੇ ਕੇਂਦਰ ਵਿਚ 150 ਕੈਰਟ ਦੀ ਰੂਬੀ ਹੈ, ਜੋ ਚਿੱਟੇ ਨੀਲਮਾਂ ਨਾਲ ਘਿਰੀ ਹੋਈ ਹੈ। ਇਹ ਹਾਰ ਸਿੱਖ ਦੌਰ ਦੀ ਬੇਮਿਸਾਲ ਸ਼ਿਲਪਕਾਰੀ ਨੂੰ ਦਰਸਾਉਂਦਾ ਹੈ। ਅਤੇ ਦੀਪਿਕਾ ਦੇ ਪਹਿਰਾਵੇ ਵਿਚ ਵਿਰਾਸਤ ਅਤੇ ਸ਼ਾਨਦਾਰਤਾ ਨੂੰ ਜੋੜਦਾ ਹੈ। ਇਹ ਹਾਰ ‘ਚਾਂਦ ਬੇਗਮ ਜਵੇਲਜ਼’ ਕੋਲ ਹੈ।

Related posts

ਕਾਰਤਿਕ ਆਰੀਅਨ ਦੀ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼, ‘ਰੂਹ ਬਾਬਾ’ ਦੀ ਝਲਕ ਆਈ ਸਾਹਮਣੇ

Bunty

ਆਲੀਆ ਭੱਟ ਦੀ ਹਾਲੀਵੁੱਡ ਡੈਬਿਊ ਫਿਲਮ ਦੀ ਪਹਿਲੀ ਝਲਕ ਰਿਲੀਜ਼

Bunty

ਸਿੱਖ ਭਾਈਚਾਰੇ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀ ਲਈ ਅਦਾਕਾਰਾ ਕੰਗਨਾ ਰਨੌਤ ‘ਤੇ 295ਏ ਤਹਿਤ ਕੇਸ ਦਰਜ

Bunty