ਨਵੀਂ ਦਿੱਲੀ – ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਭਾਰਤ ’ਚ ਰਹਿ ਰਹੇ ਅਫਗਾਨਿਸਤਾਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ। ਇਹ ਲੋਕ ਦੁਨੀਆ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਖਾਸਕਰ ਭਾਰਤ ਤੋਂ ਇਨ੍ਹਾਂ ਲੋਕਾਂ ਨੂੰ ਕਾਫੀ ਉਮੀਦ ਹੈ।ਇਹ ਕਹਿਣਾ ਹੈ ਕਿ ਅਫਗਾਨੀ ਮੂਲ ਦੇ ਇਕ ਕਾਰੋਬਾਰੀ ਜ਼ਹੀਰ ਖ਼ਾਨ ਦਾ, ਜੋ ਲੰਬੇ ਅਰਸੇ ਤੋਂ ਭਾਰਤ ’ਚ ਰਹਿ ਰਹੇ ਹਨ। ਜ਼ਹੀਰ ਖ਼ਾਨ ਦਾ ਕਹਿਣਾ ਹੈ ਕਿ ਪਾਕਿਸਤਾਨ, ਚੀਨ ਤੇ ਸਾਊਦੀ ਅਰਬ ’ਤੇ ਕਤਈ ਭਰੋਸਾ ਨਹੀਂ ਹੈ, ਸਾਨੂੰ ਭਾਰਤ ’ਤੇ ਕਾਫੀ ਭਰੋਸਾ ਹੈ ਤੇ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਾਨੂੰ ਕਾਫੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਮਦਦ ਕਰ ਸਕਦੇ ਹਨ।
next post