Breaking News International Latest News News

ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ’ਤੇ ਤਾਲਿਬਾਨ ਨੂੰ ਨਵੀਂ ਚੁਣੌਤੀ, ਅਫਗਾਨ ਪੈਕੇਜ ਆਰਥਿਕ ਮਦਦ ਦੀ ਘਾਟ, ਹਥਿਆਰਾਂ ਨਾਲ ਵਿਰੋਧ ਸ਼ੁਰੂ

ਕਾਬੁਲ – ਤਾਲਿਬਾਨ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ। ਨਾਲ ਹੀ ਐਲਾਨ ਕੀਤਾ ਕਿ ਉਸਨੇ ਦੁਨੀਆ ਦੀ ਹਮਲਾਵਰ ਤਾਕਤ ਅਮਰੀਕਾ ਨੂੰ ਹਰਾ ਦਿੱਤਾ ਹੈ। ਪਰ ਉਸਦੇ ਸ਼ਾਸਨ ਲਈ ਉਸਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਸਨੂੰ ਹੁਣ ਦੇਸ਼ ਚਲਾਉਣ ਲਈ ਇਕ ਸਰਕਾਰ ਦਾ ਸੰਚਾਲਨ ਕਰਨਾ ਹੈ। ਜਦਕਿ ਇਸਦੇ ਸਾਹਮਣੇ ਪਹਿਲਾਂ ਤੋਂ ਹੀ ਥਾਂ-ਥਾਂ ਹਥਿਆਰਾਂ ਨਾਲ ਵਿਰੋਧ ਸ਼ੁਰੂ ਹੋ ਚੁੱਕਾ ਹੈ।
ਬੰਦੂਕਧਾਰੀ ਤਾਲਿਬਾਨ ਨੂੰ ਖਾਲੀ ਏਟੀਐੱਮ ਦੀ ਚਿੰਤਾ ਸਤਾ ਰਹੀ ਹੈ। ਉਸਨੂੰ 3.81 ਕਰੋੜ ਆਬਾਦੀ ਦਾ ਪੇਟ ਵੀ ਭਰਨਾ ਪਵੇਗਾ ਜਿਹੜਾ ਪੂਰੀ ਤਰ੍ਹਾਂ ਨਾਲ ਦਰਾਮਦ ’ਤੇ ਹੀ ਨਿਰਭਰ ਹੈ। ਤਾਲਿਬਾਨ ਨੂੰ ਨਾ ਸਿਰਫ਼ ਹੁਣ ਸਾਰੀਆਂ ਨਾਗਰਿਕ ਸਰਕਾਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਬਲਕਿ ਹੁਣ ਉਸਨੂੰ ਉਸ ਪੱਧਰ ਦੀ ਅੰਤਰਰਾਸ਼ਟਰੀ ਮਦਦ ਵੀ ਨਹੀਂ ਮਿਲੇਗੀ ਜਿਹੜੀ ਉਸ ਤੋਂ ਪਹਿਲਾਂ ਹਟਾਈ ਗਈ ਸਰਕਾਰ ਨੂੰ ਮਿਲਦੀ ਸੀ। ਇਸ ਦੌਰਾਨ ਵਿਰੋਧੀ ਪਾਰਟੀ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਹੈ ਤੇ ਨਾਰਦਰਨ ਅਲਾਇੰਸ ਜ਼ਰੀਏ ਹਥਿਆਰਬੰਦ ਮੁਕਾਬਲੇ ਲਈ ਰਣਨੀਤੀ ਬਣਾਉਣ ’ਚ ਰੁੱਝੀ ਹੈ। ਸਾਲ 2001 ’ਚ ਅਫ਼ਗਾਨਿਸਤਾਨ ’ਤੇ ਹਮਲੇ ਦੌਰਾਨ ਹੀ ਅਮਰੀਕਾ ਨੇ ਨਾਰਦਰਨ ਅਲਾਇੰਸ ਦੇ ਨਾਲ ਗਠਜੋੜ ਕੀਤਾ ਸੀ।
ਤੇਜ਼ੀ ਨਾਲ ਬਦਲਦੇ ਘਟਨਾਕ੍ਰਮਾਂ ਵਿਚਾਲੇ ਤਾਲਿਬਾਨ ਨੇ ਸਰਕਾਰ ਬਣਾਉਣ ਦੀ ਆਪਣੀ ਯੋਜਨਾ ’ਤੇ ਹੁਣ ਤਕ ਕੋਈ ਰੋਸ਼ਨੀ ਨਹੀਂ ਪਾਈ। ਉਨ੍ਹਾਂ ਦੀ ਸਰਕਾਰ ਸ਼ਰੀਆ ਨਾਲ ਚੱਲੇਗੀ ਜਾਂ ਇਸਲਾਮੀ ਕਾਨੂੰਨਾਂ ਤੋਂ ਵੀ ਇਸ ਗੱਲ ’ਤੇ ਵੀ ਕੁਝ ਨਹੀਂ ਕਿਹਾ ਗਿਆ। ਪਰ ਇਸ ਗੱਲ ਨੂੰ ਲੈ ਕੇ ਵੀ ਦਬਾਅ ਵਧਦਾ ਜਾ ਰਿਹਾ ਹੈ। ਅਫ਼ਗਾਨਿਸਤਾਨ ’ਚ ਵਿਸ਼ਵ ਖ਼ੁਰਾਕ ਪ੍ਰੋਗਰਾਮ ਦੀ ਮੁਖੀ ਮੈਰੀ ਐਲਨ ਮੈਕਗੋਰਥੀ ਨੇ ਕਿਹਾ ਕਿ ਅਸੀਂ ਇੱਥੇ ਖੁੱਲ੍ਹੀਆਂ ਅੱਖਾਂ ਨਾਲ ਮਨੁੱਖੀ ਅਧਿਕਾਰ ਸੰਕਟ ਦੀ ਅਣਗਿਣਤ ਪਰਤਾਂ ਦੇਖ ਸਕਦੇ ਹਾਂ। ਵੀਰਵਾਰ ਨੂੰ ਅਫ਼ਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਹੈ ਜਿਹੜਾ ਇਸ ਮੱਧ ਏਸ਼ਿਆਈ ਦੇਸ਼ ’ਚ 1919 ਤਹਿਤ ਬਰਤਾਨਵੀ ਸ਼ਾਸਨ ਖ਼ਤਮ ਹੋਣ ’ਤੇ ਮਨਾਇਆ ਜਾਂਦਾ ਹੈ। ਤਾਲਿਬਾਨ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਅਸੀਂ ਬਰਤਾਨੀਆ ਤੋਂ ਆਜ਼ਾਦੀ ਲਈ ਆਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਮਨਾ ਰਹੇ ਹਾਂ। ਦੁਨੀਆ ਦੀ ਇਕ ਹੋਰ ਹਮਲਾਵਰ ਤਾਕਤ ਅਮਰੀਕਾ ਦੇ ਕਾਰਨ ਸਾਡੀਆਂ ਫੌਜਾਂ ਦਾ ਅੱਜ ਇਕ ਜਿਹਾਦੀ ਰੂਪ ਹੈ। ਜਲਾਲਾਬਾਦ ’ਚ ਉਨ੍ਹਾਂ ਨੂੰ ਅਫ਼ਗਾਨਿਸਤਾਨੀ ਝੰਡੇ ਦੀ ਬਜਾਏ ਤਾਲਿਬਾਨੀ ਝੰਡੇ ਲਗਾਉਣ ’ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹੋਈ ਹਿੰਸਾ ’ਚ ਇਕ ਅਫ਼ਗਾਨ ਨਾਗਰਿਕ ਦੀ ਵੀ ਮੌਤ ਹੋ ਚੁੱਕੀ ਹੈ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor