Sport

ਅਫ਼ਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ’ਚੋਂ ਬਾਹਰ ਹੋਣਗੇ ਹਾਰਦਿਕ ਪੰਡਯਾ !

ਮੁੰਬਈ – ਭਾਰਤੀ ਕ੍ਰਿਕਟ ਟੀਮ ਇਨ੍ਹਾਂ ਦਿਨਾਂ ਵਿੱਚ ਦੱਖਣੀ ਅਫਰੀਕਾ ਦੌਰੇ ’ਤੇ ਹਨ। ਇੱਥੇ ਉਹ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਸਦੇ ਬਾਅਦ ਉਸਨੂੰ ਆਪਣੇ ਹੀ ਘਰ ਵਿੱਚ ਅਫਗਾਨਿਸਤਾਨ ਦੇ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਪਰ ਇਸ ਤੋਂ ਪਹਿਲਾਂ ਹੀ ਟੀਮ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਫਗਾਨਿਸਤਾਨ ਦੇ ਖਿਲਾਫ਼ ਟੀ-20 ਸੀਰੀਜ਼ ਨਹੀਂ ਖੇਡ ਸਕਣਗੇ। ਪੰਡਯਾ ਨੂੰ ਵਿਸ਼ਵ ਕੱਪ ਦੌਰਾਨ ਗਿੱਟੇ ਵਿੱਚ ਸੱਟ ਲੱਗੀ ਸੀ। ਜਿਸ ਕਾਰਨ ਉਹ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਏ ਸਨ। ਹਾਲਾਂਕਿ ਪੰਡਯਾ ਆਈ.ਪੀ.ਐੱਲ 2024 ਸੀਜ਼ਨ ਵਿੱਚ ਖੇਡ ਸਕਣਗੇ ਜਾਂ ਨਹੀਂ ਹਾਲੇ ਇਸਦੀ ਪੁਸ਼ਟੀ ਨਹੀਂ ਹੋਈ ਹੈ।ਦੱਸਿਆ ਗਿਆ ਹੈ ਕਿ ਪੰਡਯਾ ਹਾਲੇ ਪੂਰੀ ਤਰਾਂ ਫਿੱਟ ਨਹੀਂ ਹੋਏ ਹਨ। ਹਾਲਾਂਕਿ ਹਾਲੇ ਉਹ ਰਿਕਵਰੀ ਦੀ ਰਾਹ ’ਤੇ ਹਨ। ਦੱਸ ਦੇਈਏ ਕਿ ਭਾਰਤੀ ਟੀਮ ਤੇ ਅਫਗਾਨਿਸਤਾਨ ਦੇ ਵਿਚਾਲੇ ਸੀਰੀਜ਼ ਦਾ ਪਹਿਲਾ ਮੁਕਾਬਲਾ 11 ਜਨਵਰੀ ਨੂੰ ਮੋਹਾਲੀ ਵਿੱਚ ਹੋਵੇਗਾ। ਇਸਦੇ ਬਾਅਦ ਭਾਰਤੀ ਟੀਮ ਨੂੰ ਆਪਣੇ ਹੀ ਘਰ ਵਿੱਚ ਇੰਗਲੈਂਡ ਦੇ ਖਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡਣੀ ਹੈ। ਇਸਦੇ ਬਾਅਦ ਮਾਰਚ ਤੇ ਮਈ ਦੇ ਵਿਚਾਲੇ ਆਈ.ਪੀ.ਐੱਲ 2024 ਸੀਜ਼ਨ ਹੋਵੇਗਾ। ਜੇਕਰ ਪੰਡਯਾ ਸੱਟ ਤੋਂ ਠੀਕ ਹੋ ਗਏ ਤਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਅਜਿਹੇ ਵਿੱਚ ਪੰਡਯਾ ਦੀ ਜਗ੍ਹਾ ਅਫਗਾਨਿਸਤਾਨ ਸੀਰੀਜ਼ ਵਿੱਚ ਸੂਰਿਆਕੁਮਾਰ ਯਾਦਵ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ।

Related posts

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

admin

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin

‘ਟੀ-20 ਵਰਲਡ ਕੱਪ 2026’ ‘ਚ ਮੈਚ ਫਿਕਸਿੰਗ ਸੀ ਜਾਂ ਨਹੀਂ ਜਾਂਚ ਰਿਪੋਰਟ ‘ਚ ਖੁਲਾਸਾ ਹੋਵੇਗਾ

admin