NewsBreaking NewsIndiaLatest News

ਅਫ਼ਗਾਨਿਸਤਾਨ ਦੀ ਪੁਲਿਸ ਮੁਲਾਜ਼ਮ ਨੇ ਕੀਤਾ ਖੁਲਾਸਾ

ਨਵੀਂ ਦਿੱਲੀ – ਅਫ਼ਗਾਨਿਸਤਾਨ ਤੋਂ ਭਾਰਤ ਆਈ ਇਕ ਔਰਤ ਨੇ ਇਕ  ਇੰਟਰਵਿਊ ਦਿੰਦੇ ਹੋਏ ਖੁਲਾਸਾ ਕੀਤਾ ਕਿ ਤਾਲਿਬਾਨੀਆਂ ਨੇ ਲਾਸ਼ਾਂ ਨਾਲ ਦਾ ਬਲਾਤਕਾਰ ਕੀਤਾ। ਉਹ ਔਰਤ ਅਫ਼ਗਾਨਿਸਤਾਨ ‘ਚ ਪੁਲਿਸ ਫੋਰਸ ‘ਚ ਕੰਮ ਕਰਦੀ ਸੀ ਤੇ ਤਾਲਿਬਾਨ ਦੇ ਡਰ ਕਾਰਨ ਭਾਰਤ ਆਈ ਹੈ ਤੇ ਨਵੀਂ ਦਿੱਲੀ ਰਹਿੰਦੀ ਹੈ। ਲਾਸ਼ਾਂ ਨਾਲ ਬਲਾਤਕਾਰ ਕਰਨ ਦੇ ਅਭਿਆਸ ਨੂੰ ਨੇਕਰੋਫਲਿਆ ਕਿਹਾ ਜਾਂਦਾ ਹੈ ਉਸ ਨੇ ਖੁਲਾਸਾ ਕੀਤਾ ਕਿ ਤਾਲਿਬਾਨੀ ਜਾਂ ਤਾਂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਹਨ ਜਾਂ ਗੋਲ਼ੀ ਮਾਰ ਦਿੰਦੇ ਹਨ। ਉਸ ਦੀ ਜਾਨ ਖ਼ਤਰੇ ‘ਚ ਸੀ ਜਿਸ ਦੇ ਨਤੀਜੇ ਵਜੋਂ ਉਸ ਨੂੰ ਆਪਣੀ ਨੌਕਰੀ ਛੱਡ ਕੇ ਦੇਸ਼ ਛੱਡਣਾ ਪਿਆ। ਜਦੋਂ ਅਸੀਂ ਉੱਥੇ ਸੀ, ਸਾਨੂੰ ਕਈ ਚਿਤਾਵਨੀਆਂ ਪ੍ਰਾਪਤ ਹੋਈਆਂ, ਜੇ ਤੁਸੀਂ ਕੰਮ ‘ਤੇ ਜਾਂਦੇ ਹੋ ਤਾਂ ਤੁਸੀਂ ਖਤਰੇ ‘ਚ ਹੋ, ਤੁਹਾਡਾ ਪਰਿਵਾਰ ਖਤਰੇ ‘ਚ ਹੈ, ਇਕ ਚਿਤਾਵਨੀ ਤੋਂ ਬਾਅਦ ਉਹ ਹੋਰ ਚਿਤਾਵਨੀ ਨਹੀਂ ਦੇਣਗੇ। ਉਸ ਨੇ ਅੱਗੇ ਕਿਹਾ ਕਿ ਤਾਲਿਬਾਨੀ ਲਾਸ਼ਾਂ ਨਾਲ ਵੀ ਬਲਾਤਕਾਰ ਕਰਦੇ ਹਨ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹ ਔਰਤ ਮਰ ਗਈ ਹੈ ਜਾਂ ਜ਼ਿੰਦਾ ਹੈ। ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ?

Related posts

ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਡਿਜੀਟਲ ਗ੍ਰਿਫ਼ਤਾਰੀਆਂ ਦੀ ਸੁਤੰਤਰ ਜਾਂਚ ਕਰਨ ਦਾ ਹੁਕਮ

admin

ਭਾਰਤ ਦੁਨੀਆ ਦੇ 60 ਪ੍ਰਤੀਸ਼ਤ ਟੀਕਿਆਂ ਦਾ ਉਤਪਾਦਨ ਕਰਦਾ ਹੈ

admin

ਭਾਰਤ ਵਿੱਚ ਸਾਰੇ ਮੋਬਾਈਲ ਫੋਨਾਂ ‘ਚ ਹੁਣ ‘ਸੰਚਾਰ ਸਾਥੀ’ ਮੋਬਾਈਲ ਐਪ ਹੋਣਾ ਲਾਜ਼ਮੀ

admin