NewsBreaking NewsInternationalLatest News

ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ‘ਤੇ ਆਸਾਨ ਨਹੀਂ ਹੈ ਤਾਲਿਬਾਨ ਲਈ ਕਬਜ਼ਾ ਕਰਨਾ

ਕਾਬੂਲ – ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ਦੇਸ਼ ਦਾ ਉਹ ਖੇਤਰ ਹੈ ਜਿਸ ‘ਤੇ ਹੁਣ ਤਕ ਤਾਲਿਬਾਨ ਦਾ ਕਬਜ਼ਾ ਨਹੀਂ ਹੋਇਆ ਹੈ। ਇਸ ਦੀ ਵਜ੍ਹਾ ਹੈ ਇੱਥੇ ਦੇ ਭੂਗੋਲਿਕ ਹਾਲਾਤ, ਜਿਸ ਨੇ ਇਸ ਨੂੰ ਹੁਣ ਕਰ ਮਜ਼ਬੂਤ ਬਣਾਇਆ ਹੋਇਆ ਹੈ। ਇਸ ‘ਤੇ ਕਬਜ਼ੇ ਨੂੰ ਲੈ ਕੇ ਹੁਣ ਜਿੱਥੇ ਤਾਲਿਬਾਨ ਨੇ ਕਮਰ ਕੱਸ ਲਈ ਹੈ ਉੱਥੇ ਹੀ ਪੰਚਸ਼ੀਰ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਬੇਹੱਦ ਹੀ ਮੁਸ਼ਕਲ ਖੇਤਰ ਹੈ। ਇਸ ਕਰਕੇ, ਇਸ ਨੂੰ ਭੁਲਭੁਲੀਆ ਵੀ ਕਿਹਾ ਜਾਂਦਾ ਹੈ।
ਦੱਸਣਯੋਗ ਹੈ ਕਿ ਪੰਚਸ਼ੀਰ ਕਾਬੂਲ ਤੋਂ ਸਿਰਫ਼ 125 ਕਿਮੀ ਦੂਰੀ ‘ਤੇ ਸਥਿਤ ਹੈ। ਪੰਚਸ਼ੀਰ ਉੱਚੇ ਪਹਾੜਾਂ ਨਾਲ ਘਿਰੀ ਇਕ ਘਾਟੀ ਹੈ। ਇੱਥੇ ਦੇ ਮੁਸ਼ਕਲਾਂ ਵਾਲੇ ਰਾਸਤਿਆਂ ‘ਤੇ ਕਿਸੇ ਬਾਹਰ ਦੇ ਵਿਅਕਤੀ ਦਾ ਗੁੰਮ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਆਉਣਾ ਤੇ ਨਿਕਲਣਾ ਦੋਵੇਂ ਹੀ ਕਾਫੀ ਮੁਸ਼ਕਿਲ ਹੈ। ਤਾਲਿਬਾਨ ਹੀ ਨਹੀਂ ਅਮਰੀਕਾ ਵੀ ਇੱਥੇ ਤਕ ਨਹੀਂ ਪਹੁੰਚ ਸਕਿਆ ਹੈ। ਪੰਚਸ਼ੀਰ ਇਸ ਸਮੇਂ ਤਾਲਿਬਾਨ ਖ਼ਿਲਾਫ਼ ਮੋਰਚਾਬੰਦੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕਾ ਹੈ। ਇੱਥੇ Northern Alliance ਮੁਕਾਬਲੇ ਲਈ ਤਿਆਰ ਹੈ। ਉਸ ਨਾਲ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੀ ਫ਼ੌਜ ਦੇ ਰਹੀ ਹੈ।
ਪੰਚਸ਼ੀਰ ਸਿਰਫ਼ ਤਾਲਿਬਾਨ ਖ਼ਿਲਾਫ਼ ਹੀ ਨਹੀਂ ਉੱਠ ਖੜ੍ਹੀ ਹੋਈ ਹੈ ਬਲਕਿ ਇਸ ਤੋਂ ਪਹਿਲਾਂ ਇੱਥੇ ਰੂਸ ਤੇ ਦਾ ਵੀ ਜ਼ਬਰਦਸਤ ਵਿਰੋਧ ਹੋਇਆ ਸੀ। ਰੂਸ ਨੂੰ ਬਾਹਰ ਕੱਢਣ ‘ਚ ਪੰਚਸ਼ੀਰ ਤੇ Northern Alliance ਦੀ ਅਹਿਮ ਭੂਮਿਕਾ ਰਹੀ ਹੈ। Northern Alliance ਦੇ ਆਗੂ ਅਹਿਮੰਦ ਮਸੂਦ ਦਾ ਇਹ ਗੜ੍ਹ ਹੈ। ਕਦੇ ਉਨ੍ਹਾਂ ਦੇ ਪਿਤਾ ਅਹਿਮੰਦ ਸ਼ਾਹ ਮਸੂਦ ਨੇ ਇਸ ਇਲਾਕੇ ਨੂੰ ਰੂਸ ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਸੀ। ਮਸੂਦ ਦੇਸ਼ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

admin

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

admin