International

ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਦੇ 13.5 ਲੱਖ ਮਾਮਲੇ ਮਿਲੇ

ਵਾਸ਼ਿੰਗਟਨ – ਕੋਰੋਨਾ ਦੇ ਕਹਿਰ ਕਾਰਨ ਚੀਨ ਨੇ ਹੁਣ ਆਪਣੇ ਇਕ ਸ਼ਹਿਰ ’ਚ ਲਾਕਡਾਊਨ ਲਗਾ ਦਿੱਤਾ ਹੈ। ਫਿਲਹਾਲ ਚੀਨ ਦੇ ਤਿੰਨ ਸ਼ਹਿਰਾਂ ’ਚ ਲਾਕਡਾਊਨ ਹੈ। ਇਸ ਕਾਰਨ ਦੇਸ਼ ਦੀ ਕਰੀਬ ਦੋ ਕਰੋੜ ਅਬਾਦੀ ਘਰਾਂ ਦੇ ਅੰਦਰ ਕੈਦ ਹੋ ਗਈ ਹੈ। ਅਜੇ ਇਹ ਸਾਫ਼ ਨਹੀਂ ਹੈ ਕਿ ਅਨਯਾਂਗ ਸ਼ਹਿਰ ’ਚ ਲਾਕਡਾਊਨ ਕਿੰਨੇ ਦਿਨ ਤੱਕ ਅਸਰਦਾਰ ਰਹੇਗਾ ਕਿਉਂਕਿ ਇਕ ਨੋਟਿਸ ’ਚ ਕਿਹਾ ਗਿਆ ਹੈ ਕਿ ਇਹ ਵੱਡੇ ਪੈਮਾਨੇ ’ਤੇ ਜਾਂਚ ਲਈ ਲਗਾਇਆ ਗਿਆ ਹੈ। ਨੋਟਿਸ ’ਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਾਂਚ ਪ੍ਰਕਿਰਿਆ ਕਦੋਂ ਤੱਕ ਪੂਰੀ ਹੋ ਸਕਦੀ ਹੈ। ਇਸ ਸ਼ਹਿਰ ਦੀ ਅਬਾਦੀ 55 ਲੱਖ ਹੈ। ਇਸ ਤੋਂ ਇਲਾਵਾ ਸ਼ਿਆਨ ’ਚ 1.3 ਕਰੋੜ ਲੋਕ ਤੇ ਯੁਝੋਉ ’ਚ 11 ਲੱਖ ਲੋਕ ਲਾਕਡਾਊਨ ਦੀਆਂ ਪਾਬੰਦੀਆਂ ’ਚ ਰਹਿਣਗੇ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਕਿਹਾ ਕਿ ਬਜ਼ੁਰਗਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਖ਼ੁਰਾਕ ਦੇਣ ਦਾ ਪ੍ਰੋਗਰਾਮ ਤੇਜ਼ ਕਰਨ ਤੇ ਕੋਰੋਨਾ ਦੇ ਨਵੇਂ ਸਰੂਪ ‘ਓਮੀਕ੍ਰੋਨ’ ਦੇ ਪਸਾਰ ਨੂੰ ਰੋਕਣ ਦੇ ਮੱਦੇਨਜ਼ਰ ਫਰਵਰੀ ’ਚ ਵਧੇਰੇ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਦੀਆਂ ਸਰਹੱਦਾਂ ਬੰਦ ਰਹਿਣਗੀਆਂ। ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਜਾਪਾਨ ਨੇ ਨਵੰਬਰ ’ਚ ਸਰਹੱਦਾਂ ਖੋਲ੍ਹ ਦਿੱਤੀਆਂ ਸਨ, ਪਰ ਹੁਣ ਨਵੇਂ ਵੇਰੀਐਂਟ ਕਾਰਨ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਵਧੇਰੇ ਵਿਦੇਸ਼ੀ ਨਾਗਰਿਕਾਂ ਲਈ ਇਕ ਵਾਰ ਫਿਰ ਸਰਹੱਦਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਜਾਪਾਨ ’ਚ ਦਸੰਬਰ ’ਚ ਇਨਫੈਕਸ਼ਨ ਦੇ ਕਾਫ਼ੀ ਘੱਟ ਮਾਮਲੇ ਮਿਲੇ ਸਨ, ਪਰ ਨਵੇਂ ਸਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਅਚਾਨਕ ਮਾਮਲਿਆਂ ’ਚ ਕਾਫ਼ੀ ਵਾਧਾ ਦੇਖਿਆ ਗਿਆ। ਕਿਸ਼ਿਦਾ ਨੇ ਪਿਛਲੇ ਹਫ਼ਤੇ ਤਿੰਨ ਸੂਬਿਆਂ ਓਕੀਨਾਵਾ, ਯਾਮਾਗੁਚੀ ਤੇ ਹਿਰੋਸ਼ਿਮਾ ’ਚ ਐਮਰਜੈਂਸੀ ਤੋਂ ਪਹਿਲਾਂ ਵਾਲੇ ਹਾਲਾਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਰੈਸਟੋਰੈਂਟਸ ਨੂੰ ਸੇਵਾ ਦੇ ਘੰਟੇ ਘੱਟ ਕਰਨ ਦੀ ਅਪੀਲ ਕੀਤੀ ਗਈ ਹੈ।

Related posts

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ 200 ਹਮਾਇਤੀਆਂ ਨੂੰ ਕੈਦ ਦੀ ਸਜ਼ਾ !

admin

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin