ਵਾਸ਼ਿੰਗਟਨ – ਅਮਰੀਕਾ ਦੇ ਵਿਸਕਾਂਸਿਨ ਦੇ ਵੌਕੇਸ਼ਾ ‘ਚ ਕ੍ਰਿਸਮਸ ਪਰੇਡ ਦੌਰਾਨ ਤੇਜ਼ ਰਫ਼ਤਾਰ ਕਾਰ ਹੇਠਾਂ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ ਤੇ 12 ਬੱਚਿਆਂ ਸਮੇਤ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ।ਵੈਕੇਸ਼ਾ ਪੁਲਿਸ ਮੁਖੀ ਡੇਨੀਅਲ ਥਾਂਪਸਨ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਨੂੰ ਹੋਈ। ਇਕ ਅਧਿਕਾਰੀ ਨੇ ਕਾਰ ਨੂੰ ਰੋਕਣ ਦਾ ਯਤਨ ਵੀ ਕੀਤਾ। ਇਸ ਮਾਮਲੇ ‘ਚ ਇਕ ਵਿਅਕੀਤ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਮ੍ਰਿਤਕਾਂ ਦੀ ਅਸਲ ਗਿਣਤੀ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।ਫਾਇਰ ਬ੍ਰਿਗੇਡ ਵਿਭਾਗ ਦੇ ਪ੍ਰਮੁੱਖ ਘਟਨਾ ਤੋਂ ਬਾਅਦ 11 ਬਾਲਗਾਂ ਤੇ 12 ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ ਕੁਝ ਲੋਕਾਂ ਦੀ ਮੌਤ ਹੋਈ ਹੈ। ਪਰੇਡ ਦੀ ਇਕ ਵੀਡੀਓ ‘ਚ ਇਕ ਕਾਰ ਭੀੜ ਵਿਚੋਂ ਗੁਜਗ਼ਰਦੇ ਹੋਏ ਤੇ ਰਸਤੇ ‘ਚ ਲੋਕਾਂ ਨੂੰ ਕੁਚਲਦੇ ਹੋਏ ਨਜ਼ਰ ਆ ਰਹੀ ਹੈ।