International

ਅਮਰੀਕਾ ‘ਚ ਵੀ ਲਗੇਗੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ

ਨਵੀਂ ਦਿੱਲੀ – ਅਮਰੀਕਾ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਲਦ ਹੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ  ਲੱਗ ਸਕਦੀ ਹੈ। ਇਸ ਲਈ ਉੱਥੇ ਇਜਾਜ਼ਤ ਮੰਗੀ ਗਈ ਹੈ। ਅਮਰੀਕਾ ਦੀ ਫਾਰਮਾ ਕੰਪਨੀ   ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਭਾਰਤ ਦੁਆਰਾ ਬਣਾਈ ਗਈ ਕੋਵਿਡ-19 ਵੈਕਸੀਨ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਅਮਰੀਕੀ ਅਧਿਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਭਾਰਤ ਬਾਇਓਟੈੱਕ ਦੁਆਰਾ ਵਿਕਸਿਤ ਕੀਤੀ ਗਈ ਹੈ।

ਕੋਵੈਕਸੀਨ ਨੂੰ ਭਾਰਤ ਵਿਚ ਓਕੂਜੇਨ   ਦੀ ਭਾਈਵਾਲ ਭਾਰਤ ਬਾਇਓਟੈੱਕ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ  ) ਤੋਂ ਬੁੱਧਵਾਰ ਨੂੰ ਹੀ ਐਮਰਜੈਂਸੀ ਮਨਜ਼ੂਰੀ ਮਿਲ ਗਈ ਹੈ।ਇਸ ਨੂੰ ਦੁਨੀਆ ਦੇ 17 ਦੇਸ਼ਾਂ ਵਿੱਚ ਵਰਤੋਂ ਲਈ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਟੀਕੇ ਦੀਆਂ ਲੱਖਾਂ ਡੋਜ਼ਾਂ ਅਮਰੀਕਾ ਤੋਂ ਬਾਹਰ, ਖਾਸ ਕਰਕੇ ਭਾਰਤ ਵਿੱਚ ਬਾਲਗਾਂ ਨੂੰ ਦਿੱਤੀਆਂ ਗਈਆਂ ਹਨ।

Related posts

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

admin

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ

admin