International

ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜਿਸ਼ ਤੇ ਹੋਰ ਮਾਮਲਿਆਂ ’ਤੇ ਜੈਸ਼ੰਕਰ ਨਾਲ ਚਰਚਾ

ਵਾਸ਼ਿੰਗਟਨ – ਭਾਰਤ ਦੌਰੇ ’ਤੇ ਆਏ ਅਮਰੀਕਾ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਾਈਨਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ ਇੱਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕਾ ਨੇ ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਂ ਦੇ ਇੱਕ ਭਾਰਤੀ ਨਾਗਰਿਕ ਨੂੰ ਗਿ੍ਰਫ਼ਤਾਰ ਵੀ ਕੀਤਾ ਹੈ।
ਅਮਰੀਕਾ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਹੁਕਮਾਂ ’ਤੇ ਕੰਮ ਕਰ ਰਿਹਾ ਸੀ। ਭਾਰਤ ਨੇ ਅਮਰੀਕਾ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਦੀ ਗੱਲ ਪ੍ਰਵਾਨ ਕੀਤੀ ਸੀ। ਭਾਰਤ ਨੇ ਇਸ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ,“ਗੱਲਬਾਤ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਉੱਪ ਸਲਾਹਕਾਰਾਂ ਨੇ ਮੁੱਖ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ, ਇਸ ਮੌਕੇ ਦੋਵਾਂ ਨੇ ਖ਼ੇਤਰੀ ਅਤੇ ਸੰਸਾਰ ਪੱਧਰ ਦੇ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।” ਵਿਦੇਸ਼ ਮੰਤਰਾਲੇ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਫਾਈਨਰ ਹੁਣ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨਾਲ ਵੀ ਮੁਲਾਕਾਤ ਕਰਨਗੇ।
ਅਮਰੀਕੀ ਦਾਅਵੇ ਮੁਤਾਬਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਅਮਰੀਕਾ ਵਿੱਚ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਸੀ। ਫਾਈਨਰ ਦੀਆਂ ਜੈਸ਼ੰਕਰ ਅਤੇ ਡੋਵਾਲ ਦੇ ਨਾਲ ਹੋਈਆਂ ਵੱਖ-ਵੱਖ ਮੁਲਾਕਾਤਾਂ ਦੇ ਦੌਰਾਨ ਸਿੱਖ ਵੱਖਵਾਦੀ ਆਗੂ ਨਾਲ ਜੁੜਿਆ ਮੁੱਦਾ ਵੀ ਉੱਠਿਆ। ਵ੍ਹਾਈਟ ਹਾਊਸ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਵਿੱਚ ਸਿੱਖ ਵੱਖਵਾਦੀ ਆਗੂ ਦੇ ਕਤਲ ਦੇ ਮੁੱਦੇ ਉੱਤੇ ਗੱਲਬਾਤ ਹੋਈ। ਭਾਰਤ ਨੇ ਅਮਰੀਕੀ ਅਧਿਕਾਰੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਉੱਚੇ ਪੱਧਰ ’ਤੇ ਹੋ ਰਹੀ ਹੈ। ਇਸ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਸਾਨੂੰ ਜਲਦੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ। ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈੱਟਫਾਰਮ ਐਕਸ ਉੱਤੇ ਲਿਖਿਆ,“ਅਮਰੀਕਾ ਦੇ ਪਿ੍ਰੰਸੀਪਲ ਡਿਪਟੀ ਐਨਐੱਸਏ ਨਾਲ ਮਿਲਕੇ ਚੰਗਾ ਲੱਗਾ, ਵਿਸ਼ਵ ਪੱਧਰ ਉੱਤੇ ਸਥਿਤੀ ਉੱਤੇ ਅਹਿਮ ਵਿਚਾਰ ਸਾਂਝੇ ਕੀਤੇ। ਦੋਵਾਂ ਦੇ ਵਿੱਚ ਸਹਿਯੋਗ ਵਧਾਉਣ ’ਤੇ ਵੀ ਚਰਚਾ ਹੋਈ।” ਇੱਕ ਖ਼ਬਰ ਦੇ ਮੁਤਾਬਕ ਜੋਨਾਥਨ ਫ਼ਾਈਨਰ ਨੇ ਦੋਵਾਂ ਦੇਸ਼ਾਂ ਦੇ ਵਿੱਚ

ਵਿਵਾਦ ਦਾ ਜ਼ਿਕਰ ਕੀਤੇ ਬਗੈਰ ਇਹ ਮੰਨਿਆ ਕਿ ਪਹਿਲਾਂ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਉਲਝਣਾਂ ਆਈਆਂ ਹਨ ਪਰ ਦੋਵੇਂ ਦੇਸ ਕਈ ਮੁੱਦਿਆਂ ਉੱਤੇ ਸਹਿਮਤ ਵੀ ਹੋਏ ਹਨ। ਫ਼ਾਈਨਰ ਨੇ ਕਿਹਾ ਕਿ ਦੋਵਾਂ ਦੇਸਾਂ ਦੀ ਸਾਰੇ ਮੁੱਦਿਆਂ ਉੱਤੇ ਇੱਕੋ ਰਾਇ ਨਹੀਂ ਹੋ ਸਕਦੀ, ਮੌਜੂਦਾ ਸਮੇਂ ਤਕ ਕਈ ਮਸਲੇ ਬਣੇ ਹੋਏ ਹਨ। ਪਰ ਦੋਵੇਂ ਦੇਸ ਇਨ੍ਹਾਂ ਅਸਹਿਮਤੀਆਂ ’ਤੇ ਇਸ ਤਰੀਕੇ ਕੰਮ ਕਰਾਂਗੇ ਤਾਂ ਜੋ ਸਹਿਯੋਗ ਪ੍ਰਭਾਵਿਤ ਨਾ ਹੋਵੇ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin